
Rhea Chakraborty news: ਬਾਲੀਵੁੱਡ ਅਦਾਕਾਰਾ ਰੀਆ ਚੱਕਰਵਰਤੀ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਤੋਂ ਬਾਅਦ ਤੋਂ ਹੀ ਲਾਈਮਲਾਈਟ ਤੋਂ ਦੂਰ ਹੈ। ਹਾਲਾਂਕਿ, ਜਦੋਂ ਉਹ ਪਪਰਾਜ਼ੀ ਦੇ ਸਾਹਮਣੇ ਆਉਂਦੀ ਹੈ, ਤਾਂ ਉਹ ਪੋਜ਼ ਦੇਣ ਤੋਂ ਨਹੀਂ ਝਿਜਕਦੀ ਹੈ। ਹੁਣ ਇੱਕ ਵਾਰ ਫਿਰ ਰੀਆ ਚੱਕਰਵਰਤੀ ਸੁਰਖੀਆਂ ਵਿੱਚ ਹੈ। ਉਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਕੁੱਤਿਆਂ ਨਾਲ ਗੱਲ ਕਰਦੀ ਨਜ਼ਰ ਆ ਰਹੀ ਹੈ। ਆਪਣੀ ਇਸ ਵੀਡੀਓ ਕਾਰਨ ਰੀਆ ਚੱਕਰਵਰਤੀ ਕਾਫੀ ਟ੍ਰੋਲ ਹੋ ਰਹੀ ਹੈ। ਵੀਡੀਓ ਵਿੱਚ ਉਹ ਕੁੱਤਿਆਂ ਨਾਲ ਅੰਗਰੇਜ਼ੀ ਵਿੱਚ ਗੱਲ ਕਰ ਰਹੀ ਹੈ।
ਹੋਰ ਪੜ੍ਹੋ : ਭਾਰਤੀ ਸਿੰਘ ਦੇ ਪੁੱਤਰ ਗੋਲਾ ‘ਤੇ ਪਿਆਰ ਲੁਟਾਉਂਦੀ ਨਜ਼ਰ ਆਈ ਸ਼ਹਿਨਾਜ਼ ਗਿੱਲ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

ਵਿਰਲ ਭਿਆਨੀ ਨੇ ਸੋਸ਼ਲ ਮੀਡੀਆ 'ਤੇ ਅਦਾਕਾਰਾ ਰੀਆ ਚੱਕਰਵਰਤੀ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਰੀਆ ਚੱਕਰਵਰਤੀ ਕੁਝ ਅਵਾਰਾ ਕੁੱਤਿਆਂ ਨਾਲ ਬੈਠ ਕੇ ਗੱਲਾਂ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਰੀਆ ਚੱਕਰਵਰਤੀ ਕਾਫੀ ਕਿਊਟ ਲੱਗ ਰਹੀ ਹੈ ਅਤੇ ਹਮੇਸ਼ਾ ਦੀ ਤਰ੍ਹਾਂ ਖੂਬਸੂਰਤ ਲੱਗ ਰਹੀ ਹੈ। ਉਸ ਦੇ ਪ੍ਰਸ਼ੰਸਕ ਰੀਆ ਚੱਕਰਵਰਤੀ ਦੇ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਪਰ ਕੁਝ ਯੂਜ਼ਰਸ ਰੀਆ ਨੂੰ ਟ੍ਰੋਲ ਵੀ ਕਰ ਰਹੇ ਹਨ।

ਇਕ ਪਾਸੇ ਜਿੱਥੇ ਰੀਆ ਚੱਕਰਵਰਤੀ ਦੀ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਅਦਾਕਾਰਾ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਅਸਲ 'ਚ ਵੀਡੀਓ 'ਚ ਰੀਆ ਚੱਕਰਵਰਤੀ ਕੁੱਤਿਆਂ ਨਾਲ ਅੰਗਰੇਜ਼ੀ 'ਚ ਗੱਲ ਕਰ ਰਹੀ ਹੈ, ਜਿਸ ਕਾਰਨ ਉਸ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਵੀਡੀਓ 'ਚ ਰੀਆ ਚੱਕਰਵਰਤੀ ਆਵਾਰਾ ਕੁੱਤਿਆਂ ਨਾਲ ਅੰਗਰੇਜ਼ੀ 'ਚ ਗੱਲ ਕਰ ਰਹੀ ਹੈ। ਵੀਡੀਓ ਦੇ ਕਮੈਂਟ ਸੈਕਸ਼ਨ ਵਿੱਟ ਇੱਕ ਵਿਅਕਤੀ ਨੇ ਲਿਖਿਆ, 'ਇੱਥੇ ਇਨਸਾਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਔਰ ਯੇ ਕੁੱਤੋਂ ਕੋ ਸੁਣਾ ਰਹੀ ਹੈ।' ਦੂਜੇ ਨੇ ਲਿਖਿਆ, 'ਇਹ ਇੰਗਲੈਂਡ ਦੇ ਕੁੱਤੇ ਨਹੀਂ, ਭਾਰਤ ਕੇ ਹੈ, ਹਿੰਦੀ ਬੋਲੋ।'

ਜ਼ਿਕਰਯੋਗ ਹੈ ਕਿ ਸਾਲ 2020 'ਚ ਜਦੋਂ ਸੁਸ਼ਾਂਤ ਸਿੰਘ ਰਾਜਪੂਤ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ ਤਾਂ ਮਰਹੂਮ ਅਦਾਕਾਰ ਦੇ ਪਰਿਵਾਰ ਨੇ ਰੀਆ 'ਤੇ ਕਈ ਗੰਭੀਰ ਦੋਸ਼ ਲਗਾਏ ਸਨ। ਇਸ ਦੇ ਨਾਲ ਹੀ ਰੀਆ ਚੱਕਰਵਰਤੀ ਨੂੰ ਵੀ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਗਿਆ ਸੀ। ਸੁਸ਼ਾਂਤ ਦੀ ਮੌਤ ਤੋਂ ਬਾਅਦ ਰੀਆ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਸੀ। ਪਰ ਹੁਣ ਉਹ ਹੌਲੀ-ਹੌਲੀ ਸੋਸ਼ਲ ਮੀਡੀਆ 'ਤੇ ਐਕਟਿਵ ਹੋ ਰਹੀ ਹੈ।
View this post on Instagram