ਰਿਚਾ ਚੱਢਾ ਅਤੇ ਅਲੀ ਫਜ਼ਲ ਦੀ ਕਾਕਟੇਲ ਪਾਰਟੀ ਦੀ ਵੀਡੀਓ ਹੋਈ ਵਾਇਰਲ, ਇੱਕ ਦੂਜੇ ਦੇ ਹੱਥਾਂ 'ਚ ਹੱਥ ਪਾ ਪੋਜ਼ ਦਿੰਦੇ ਆਏ ਨਜ਼ਰ

written by Pushp Raj | October 01, 2022 01:37pm

Richa Chadha Ali Fazal Wedding: ਬਾਲੀਵੁੱਡ ਦੇ ਕਿਊਟ ਕਪਲ ਰਿਚਾ ਚੱਢਾ ਅਤੇ ਅਲੀ ਫਜ਼ਲ ਆਪਣੇ ਵਿਆਹ ਨੂੰ ਲੈ ਕੇ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਜਲਦ ਹੀ ਇਹ ਜੋੜਾ ਵਿਆਹ ਬੰਧਨ ਵਿੱਚ ਬੱਝਣ ਜਾ ਰਿਹਾ ਹੈ ਤੇ ਅਜਿਹੇ 'ਚ ਦੋਹਾਂ ਦੇ ਫੈਨਜ਼ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਰਿਚਾ ਅਤੇ ਅਲੀ ਦਾ ਪ੍ਰੀ ਵੈਡਿੰਗ ਫੰਕਸ਼ਨ ਸ਼ੁਰੂ ਹੋ ਗਿਆ ਹੈ, ਇਸ ਦੌਰਾਨ ਹੁਣ ਸੋਸ਼ਲ ਮੀਡੀਆ 'ਤੇ ਰਿਚਾ ਅਤੇ ਅਲੀ ਦੀ ਕਾਕਟੇਲ ਪਾਰਟੀ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Image Source : Instagram

ਦੱਸ ਦਈਏ ਕਿ ਰਿਚਾ ਅਤੇ ਅਲੀ 6 ਅਕਤੂਬਰ ਨੂੰ ਵਿਆਹ ਬੰਧਨ 'ਚ ਬੱਝਣ ਵਾਲੇ ਹਨ। ਰਿਚਾ ਅਤੇ ਅਲੀ ਦਾ ਪ੍ਰੀ ਵੈਡਿੰਗ ਫੰਕਸ਼ਨ ਸ਼ੁਰੂ ਹੋ ਚੁੱਕੇ ਹਨ। ਇਸ ਜੋੜੇ ਦੀ ਹਾਲ ਹੀ ਵਿੱਚ ਮਹਿੰਦੀ ਦੀ ਰਸਮ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਮਹਿੰਦੀ ਦੀ ਰਸਮ ਤੋਂ ਬਾਅਦ ਹੁਣ ਇਸ ਜੋੜੀ ਦੀ ਕਾਕਟੇਲ ਪਾਰਟੀ ਸੁਰਖੀਆਂ ਵਿੱਚ ਛਾਈ ਹੋਈ ਹੈ।

ਰਿਚਾ ਅਤੇ ਅਲੀ ਦੋਹਾਂ ਨੇ ਅੱਜ ਆਪੋ-ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਵਿਆਹ ਤੋਂ ਪਹਿਲਾਂ ਦੀਆਂ ਤਸਵੀਰਾਂ ਵੀ ਪੋਸਟ ਕੀਤੀਆਂ ਸਨ। ਹੁਣ ਰਿਚਾ ਅਤੇ ਅਲੀ ਦੀ ਪ੍ਰੀ-ਵੈਡਿੰਗ ਕਾਕਟੇਲ ਪਾਰਟੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Image Source : Instagram

ਇਹ ਵੀਡੀਓ ਵਾਇਰਲ ਭਯਾਨੀ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਪੋਸਟ ਕੀਤੀ ਗਈ ਹੈ। ਸ਼ੇਅਰ ਕੀਤੀ ਗਈ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਰਿਚਾ ਚੱਢਾ ਗੋਲਡਨ ਸ਼ਿਮਰ ਸਾੜ੍ਹੀ ਵਿੱਚ ਨਜ਼ਰ ਆ ਰਹੀ ਹੈ। ਇਸ ਲੁੱਕ 'ਚ ਰਿਚਾ ਕਾਫੀ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਹੀ ਅਲੀ ਫਜ਼ਲ ਹਲਕੇ ਗੁਲਾਬੀ ਰੰਗ ਦੀ ਕਢਾਈ ਵਾਲੀ ਸ਼ੇਰਵਾਨੀ ਪਹਿਨੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਦੋਵੇਂ ਇੱਕ ਦੂਜੇ ਦੇ ਹੱਥਾਂ 'ਚ ਹੱਥ ਪਾ ਕੇ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਦੋਹਾਂ ਸਿਤਾਰਿਆਂ ਦੇ ਚਿਹਰਿਆਂ 'ਤੇ ਵਿਆਹ ਦੀ ਚਮਕ ਸਾਫ ਦੇਖੀ ਜਾ ਸਕਦੀ ਹੈ।

ਫੈਨਜ਼ ਲਗਾਤਾਰ ਰਿਚਾ ਅਤੇ ਅਲੀ ਨੂੰ ਉਨ੍ਹਾਂ ਦੇ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ। ਦੁਲਹਨ ਬਣਨ ਤੋਂ ਪਹਿਲਾਂ ਰਿਚਾ ਦੇ ਚਿਹਰੇ 'ਤੇ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ ਕਿ ਰਿਚਾ ਕਦੇ ਇੰਨੀ ਖੂਬਸੂਰਤ ਨਹੀਂ ਲੱਗਦੀ ਸੀ ਜਿੰਨੀ ਉਹ ਅੱਜ ਵਿਖਾਈ ਦੇ ਰਹੀ ਹੈ।ਉਥੇ ਹੀ ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ ਕਿ ਇਸ ਸਾੜ੍ਹੀ'ਚ ਰਿਚਾ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਹੈ।

Image Source : Instagram

ਹੋਰ ਪੜ੍ਹੋ: ਵੱਡੇ ਪਰਦੇ 'ਤੇ ਮੁੜ ਨਜ਼ਰ ਆਵੇਗਾ ਅਮਿਤਾਭ ਬੱਚਨ ਦਾ ਪੁਰਾਣਾ ਜਾਦੂ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਤੁਹਾਨੂੰ ਦੱਸ ਦੇਈਏ ਕਿ ਇਸ ਫੰਕਸ਼ਨ ਤੋਂ ਪਹਿਲਾਂ ਇਨ੍ਹਾਂ ਦੋਹਾਂ ਸਿਤਾਰਿਆਂ ਨੇ ਪ੍ਰੀ-ਵੈਡਿੰਗ ਫੋਟੋਸ਼ੂਟ ਵੀ ਕਰਵਾਇਆ ਸੀ। ਜਿਸ ਨੂੰ ਦੋਵਾਂ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਵੀ ਕੀਤਾ ਸੀ। ਰਿਚਾ ਅਤੇ ਅਲੀ 6 ਅਕਤੂਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਦਿੱਲੀ ਵਿੱਚ ਵਿਆਹ ਤੋਂ ਬਾਅਦ, ਇਹ ਜੋੜਾ 7 ਅਕਤੂਬਰ ਨੂੰ ਮੁੰਬਈ ਵਿੱਚ ਆਪਣੇ ਸਹਿ ਕਲਾਕਾਰਾਂ ਅਤੇ ਦੋਸਤਾਂ ਲਈ ਇੱਕ ਰਿਸੈਪਸ਼ਨ ਦੀ ਮੇਜ਼ਬਾਨੀ ਕਰੇਗਾ।

 

View this post on Instagram

 

A post shared by Viral Bhayani (@viralbhayani)

You may also like