ਰਿਚਾ ਚੱਢਾ ਤੇ ਅਲੀ ਫਜ਼ਲ ਦਾ ਵਿਆਹ ਹੋਵੇਗਾ 'ਈਕੋ ਫਰੈਂਡਲੀ', ਜਾਣੋ ਕੀ ਕੁਝ ਹੋਵੇਗਾ ਖ਼ਾਸ

written by Pushp Raj | September 22, 2022

Richa Chadha and Ali Fazal's wedding theme: ਬਾਲੀਵੁੱਡ ਦੀ ਮਸ਼ਹੂਰ ਜੋੜੀ ਰਿਚਾ ਚੱਢਾ ਤੇ ਅਲੀ ਫਜ਼ਲ ਜਲਦ ਹੀ ਵਿਆਹ ਬੰਧਨ ਵਿੱਚ ਬੱਝਣ ਵਾਲੇ ਹਨ। ਇਹ ਜੋੜਾ 6 ਅਕਤੂਬਰ ਨੂੰ ਵਿਆਹ ਕਰਵਾਉਣ ਜਾ ਰਿਹਾ ਹੈ। ਹੁਣ ਇਸ ਜੋੜੇ ਦੇ ਵਿਆਹ ਨੂੰ ਲੈ ਕੇ ਨਵੀਂ ਖ਼ਬਰ ਸਾਹਮਣੇ ਆਈ ਹੈ, ਰਿਚਾ ਚੱਢਾ ਤੇ ਅਲੀ ਫਜ਼ਲ ਦਾ ਵਿਆਹ 'ਈਕੋ ਫਰੈਂਡਲੀ' ਹੋਵੇਗਾ।

Image Source: Instagram

ਰਿਚਾ ਚੱਢਾ ਅਤੇ ਅਲੀ ਫਜ਼ਲ ਦੇ ਫੈਨਜ਼ ਇਸ ਜੋੜੀ ਦੇ ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਰਿਚਾ ਚੱਢਾ ਅਤੇ ਅਲੀ ਫਜ਼ਲ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਸਨ ਪਰ ਕਿਸੇ ਨਾ ਕਿਸੇ ਕਾਰਨ ਉਨ੍ਹਾਂ ਦਾ ਵਿਆਹ ਮੁਲਤਵੀ ਹੋ ਰਿਹਾ ਸੀ, ਪਰ ਲੰਬੇ ਇਤਜ਼ਾਰ ਤੋਂ ਬਾਅਦ ਹੁਣ ਇਸ ਜੋੜੇ ਨੇ ਆਖਿਰਕਾਰ ਵਿਆਹ ਦੀ ਤਰੀਕ ਤੈਅ ਕਰ ਲਈ ਹੈ ਅਤੇ ਜਲਦ ਹੀ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਜਾਣਗੇ।

ਰਿਚਾ ਚੱਢਾ ਅਤੇ ਅਲੀ ਫਜ਼ਲ ਦੇ ਵਿਆਹ ਦਾ ਕਾਰਡ ਹਾਲ ਹੀ 'ਚ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਹੁਣ ਖਬਰਾਂ ਆ ਰਹੀਆਂ ਹਨ ਕਿ ਦੋਵਾਂ ਦਾ ਵਿਆਹ 'ਈਕੋ-ਫ੍ਰੈਂਡਲੀ' ਥੀਮ 'ਤੇ ਹੋਵੇਗਾ। ਰਿਚਾ ਤੇ ਅਲੀ ਫਜ਼ਲ ਆਪਣੀ ਦਮਦਾਰ ਅਦਾਕਾਰੀ ਦੇ ਨਾਲ-ਨਾਲ ਕੁਦਰਤ ਅਤੇ ਵਾਤਾਵਰਨ ਪ੍ਰੇਮੀ ਵਜੋਂ ਵੀ ਜਾਣੇ ਜਾਂਦੇ ਹਨ।

Image Source: Instagram

ਇਸ ਜੋੜੀ ਨੂੰ ਵੱਖ-ਵੱਖ ਮੌਕਿਆਂ 'ਤੇ ਵਾਤਾਵਰਨ ਦੀ ਸੰਭਾਲ ਬਾਰੇ ਗੱਲ ਕਰਦੇ ਹੋਏ ਵੇਖਿਆ ਗਿਆ ਹੈ। ਹੁਣ ਇਸ ਜੋੜੇ ਨੇ ਸਾਂਝੇ ਤੌਰ 'ਤੇ ਉਨ੍ਹਾਂ ਦੀ ਵੈਡਿੰਗ ਪਲੈਨਰ ਟੀਮਾਂ ਦੀ ਮਦਦ ਨਾਲ ਕੋਸ਼ਿਸ਼ ਕਰਨ ਦਾ ਫੈਸਲਾ ਕੀਤਾ ਜੋ ਉਨ੍ਹਾਂ ਦੇ ਵਿਆਹ ਦੀ ਯੋਜਨਾ ਬਣਾ ਰਹੀਆਂ ਹਨ। ਇਹ ਜੋੜਾ ਆਪਣੇ ਵਿਆਹ ਨੂੰ ਵਾਤਾਵਰਣ ਪ੍ਰਤੀ ਜਾਗਰੂਕਤਾ ਲਿਆਉਣ ਵਾਲਾ ਅਤੇ 'ਈਕੋ ਫਰੈਂਡਲੀ' ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਰਿਚਾ ਅਤੇ ਅਲੀ ਨੇ ਇੱਕ ਵੈਡਿੰਗ ਪਲੈਨਰ ਨੂੰ ਆਪਣੇ ਨਾਲ ਜੋੜਿਆ ਹੈ ਜੋ ਉਨ੍ਹਾਂ ਦੇ ਵਿਆਹ ਨੂੰ ਈਕੋ ਫਰੈਂਡਲੀ ਬਨਾਉਣ ਲਈ ਕੁਦਰਤੀ ਤੱਤਾਂ ਤੇ ਕੁਦਰਤੀ ਸਮਾਨ ਦੀ ਵਰਤੋਂ ਕਰਕੇ ਸਜਾਵਟ ਕਰੇਗੀ। ਵਿਆਹ ਦੇ ਵਿੱਚ ਵੱਧ ਤੋਂ ਵੱਧ ਕੁਦਰਤੀ ਸੱਮਗਰੀ ਦਾ ਇਸਤੇਮਾਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਾਰੇ ਸਮਾਗਮਾਂ ਵਿੱਚ ਭੋਜਨ ਦੀ ਬਰਬਾਦੀ ਨੂੰ ਘਟਾਉਣ ਉੱਤੇ ਵੀ ਖ਼ਾਸ ਧਿਆਨ ਦਿੱਤਾ ਜਾਵੇਗਾ। ਵਿਆਹ ਦੇ ਵਿੱਚ ਭੋਜਨ ਦੀ ਜ਼ਿੰਮੇਵਾਰੀ ਉਨ੍ਹਾਂ ਮਾਹਿਰ ਲੋਕਾਂ ਨੂੰ ਸੌਂਪੀ ਗਈ ਹੈ ਜੋ ਆਪਣੇ ਤਜ਼ਰਬੇ ਲਈ ਜਾਣੇ ਜਾਂਦੇ ਹਨ। ਵੈਡਿੰਗ ਪਲੈਨਰ ਦੀਆਂ ਸਾਰੀਆਂ ਟੀਮਾਂ ਨੂੰ ਜਸ਼ਨਾਂ ਦੌਰਾਨ ਪਲਾਸਟਿਕ ਦਾ ਘੱਟ ਤੋਂ ਘੱਟ ਇਸਤੇਮਾਲ ਕਰਨ ਤੇ ਮਹਿਜ਼ ਰੀਸਾਈਕਲ ਕਰਨ ਯੋਗ ਪਲਾਸਟਿਕ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ।

Image Source: Instagram

ਹੋਰ ਪੜ੍ਹੋ: ਰਾਜੂ ਸ਼੍ਰੀਵਾਸਤਵ ਦੀ ਮੌਤ ਬਾਰੇ ਕਾਮੇਡੀਅਨ ਰੋਹਨ ਜੋਸ਼ੀ ਨੇ ਪਾਈ ਅਜਿਹੀ ਪੋਸਟ, ਲੋਕ ਕਰਨ ਲੱਗੇ ਟ੍ਰੋਲ, ਪੜ੍ਹੋ ਪੂਰੀ ਖ਼ਬਰ

ਰਿਚਾ ਅਤੇ ਅਲੀ ਦੇ ਫੈਨਜ਼ ਉਨ੍ਹਾਂ ਦੇ ਵੈਡਿੰਗ ਕਾਰਡ ਤੋਂ ਬਾਅਦ ਉਨ੍ਹਾਂ ਦੇ ਵਿਆਹ ਦੀ 'ਈਕੋ ਫਰੈਂਡਲੀ' ਥੀਮ ਬਾਰੇ ਜਾਣ ਕੇ ਬੇਹੱਦ ਪ੍ਰਭਾਵਿਤ ਹੋਏ ਹਨ। ਸੋਸ਼ਲ ਮੀਡੀਆ 'ਤੇ ਫੈਨਜ਼ ਇਸ ਜੋੜੀ ਦੀ ਜਮ ਕੇ ਤਾਰੀਫ ਕਰ ਰਹੇ ਹਨ।

ਅਲੀ-ਰਿਚਾ ਦੇ ਪ੍ਰੀ-ਵੈਡਿੰਗ ਫੰਕਸ਼ਨ ਅਗਲੇ ਮਹੀਨੇ 2 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੇ ਹਨ। ਖਬਰਾਂ ਮੁਤਾਬਕ ਇਹ ਜੋੜਾ ਸ਼ਾਹੀ ਅੰਦਾਜ਼ 'ਚ ਵਿਆਹ ਕਰਨ ਜਾ ਰਿਹਾ ਹੈ। ਇਸ ਤੋਂ ਬਾਅਦ ਬਾਲੀਵੁੱਡ ਸੈਲੇਬਸ ਲਈ ਸ਼ਾਹੀ ਰਿਸੈਪਸ਼ਨ ਦਾ ਆਯੋਜਨ ਵੀ ਕੀਤਾ ਜਾਵੇਗਾ। ਇਸ ਵਿਆਹ ਸਮਾਗਮ ਵਿੱਚ ਦੋਹਾਂ ਦੇ ਪਰਿਵਾਰਕ ਮੈਂਬਰ ਅਤੇ ਖ਼ਾਸ ਰਿਸ਼ਤੇਦਾਰ ਤੇ ਦੋਸਤ ਸ਼ਮੂਲੀਅਤ ਕਰਨਗੇ।

You may also like