ਫ਼ਿਲਮ ਦਾਸ ਦੇਵ ਵਿਚ ਰਿਚਾ ਚੱਢਾ ਨਿੱਭਾ ਰਹੀ ਹੈ ਪਾਰੋ ਦੀ ਭੂਮਿਕਾ
ਫਿਲਮ ਜਗਤ ਵਿਚ ਆਪਣੇ ਦਮਦਾਰ ਰੋਲ ਲਈ ਮਸ਼ਹੂਰ ਅਭਿਨੇਤਰੀ, ਰਿਚਾ ਚੱਢਾ ਅੱਜ ਇੰਡਸਟਰੀ ਵਿਚ ੧ ਦਸ਼ਕ ਬਿਤਾ ਚੁਕੀ ਹਨ | ਰਿਚਾ ਨੇ ਆਪਣੇ ਕਰਿਅਰ ਦੀ ਸ਼ੁਰੂਆਤ ਫਿਲਮ "ਓਏ ਲਕੀ ਲਕੀ ਓਏ" ਨਾਲ ਕੀਤਾ ਸੀ | ਰਿਚਾ ਨੇ ਫ਼ਿਲਮ ਗੈਂਗਸ ਓਫ ਵਾਸੇਪੁਰ ਨਾਲ ਆਪਣੀ ਅਭਿਨੈ ਜਗਤ ਵਿਚ ਪਹਿਚਾਣ ਬਣਾਈ | ਫਿਲਮ ਮਸਾਨ ਵਿਚ ਉਨ੍ਹਾਂ ਨੇ ਸੰਜੀਦਾ ਕਿਰਦਾਰ ਨਿਭਾਇਆ ਜੋ ਕਿ ਲੋਕਾਂ ਨੂੰ ਬੇਹੱਦ ਪਸੰਦ ਆਇਆ | ਹਾਲਾਂ ਕਿ ਉਨ੍ਹਾਂ ਦਾ ਸਬਤੋਂ ਮਸ਼ਹੂਰ ਕਿਰਦਾਰ ਫਿਲਮ ਫੁਕਰੇ ਵਿਚ ਭੋਲੀ ਪੰਜਾਬਣ ਦਾ ਹੈ |
ਰਿਚਾ ਜਲਦ ਹੀ ਸੁਧੀਰ ਮਿਸ਼ਰਾ ਦੀ ਫਿਲਮ ਦਾਸ ਦੇਵ ਵਿਚ ਦਿਖਾਈ ਦੇਣਗੀ | ਇਸ ਫਿਲਮ ਵਿਚ ਉਹ ਪਾਰੋ ਦੀ ਭੂਮਿਕਾ ਨਿਭਾਉਣਗੀ ਜੋ ਕਿ ਬਾਅਦ ਵਿਚ ਇਕ ਸਿਆਸਤਦਾਨ ਬਣ ਜਾਉਂਦੀ ਹੈ |
ਅਦਾਕਾਰਾ ਰਿਚਾ ਚੱਢਾ Richa Chadha ਕਹਿੰਦੀ ਹੈ ਕਿ ਸੁਧੀਰ ਮਿਸ਼ਰਾ ਦੀ ਫਿਲਮ 'ਦਾਸ ਦੇਵ' 'ਚ ਸਿਆਸਤਦਾਨ ਦੀ ਭੂਮਿਕਾ ਨਿਭਾਉਣਾ ਇੱਕ ਮਜ਼ੇਦਾਰ ਚੁਣੌਤੀ ਸੀ | ਨਾਲ ਹੀ ਰਿਚਾ ਨੇ ਕਿਹਾ, ਇੱਕ ਅਭਿਨੇਤਰੀ ਦੇ ਰੂਪ ਵਿੱਚ, ਉਹ ਹਰ ਭੂਮਿਕਾ ਵਿੱਚ ਸ਼ਾਮਲ ਹੋਣ ਲਈ ਸਖ਼ਤ ਮਿਹਨਤ ਕਰਦੀ ਹਨ | ਉਨ੍ਹਾਂਨੇ ਕਿਹਾ "ਪਾਰੋ ਨਿੱਜੀ ਤੌਰ 'ਤੇ ਮੈਨੂੰ ਆਪਣੇ ਵਰਗੀ ਦਿਖਾਈ ਦਿੰਦੀ ਹੈ | ਮੈਨੂੰ ਲਗਦਾ ਹੈ ਕਿ ਉਸਦੇ ਬਹੁਤ ਸਾਰੇ ਲੱਛਣ ਹਨ ਮੇਰੇ ਨਾਲ ਮਿਲਦੇ ਹਨ | ਇੱਕ ਔਰਤ ਸਿਆਸਤਦਾਨ ਦੀ ਭੂਮਿਕਾ ਨੂੰ ਸਿੱਖਣਾ ਅਤੇ ਨਿਭਾਉਣਾ ਦਿਲਚਸਪ ਸੀ ਅਤੇ ਮੈਂ ਇਸ ਲਈ ਬਹੁਤ ਸਾਰੀਆਂ ਤਿਆਰੀਆਂ ਕੀਤੀਆਂ |"
ਉਨ੍ਹਾਂ ਨੇ ਆਪਣੀ ਭੂਮਿਕਾ ਬਾਰੇ ਕਿਹਾ ਕਿ ਇਹ ਹਮੇਸ਼ਾ ਮਹੱਤਵਪੂਰਨ ਹੁੰਦਾ ਹੈ ਅਤੇ ਇਸ ਲਈ ਮੇਰੇ ਖੋਜ ਦਾ ਇਕ ਹਿੱਸਾ ਇਹ ਸੀ ਕਿ ਇਸ ਫਿਲਮ ਵਿਚ ਕਿਸ ਤਰਾਂ ਇਕ ਨੌਜਵਾਨ ਔਰਤ ਨੂੰ ਪੇਸ਼ ਕਰਨਾ ਚਾਹੀਦਾ ਹੈ ਜਿਸ ਨੂੰ ਰਾਜਨੇਤਾ ਤੇ ਤੌਰ ਤੇ ਗੰਭੀਰਤਾ ਨਾਲ ਲਿਆ ਜਾਵੇ |
ਡਿਜ਼ਾਇਨ ਟੀਮ ਨੇ 31 ਸਾਲ ਦੀ ਅਦਾਕਾਰਾ ਦੇ ਪਹਿਰਾਵੇ ਵਿੱਚ ਖਾਦੀ ਨੂੰ ਸ਼ਾਮਲ ਕੀਤਾ ਹੈ, ਜਿਸ ਨੂੰ ਦੇਸ਼ ਦੇ ਸਿਆਸਤਦਾਨਾਂ ਦਾ ਟ੍ਰੇਡਮਾਰਕ ਮੰਨਿਆ ਜਾਂਦਾ ਹੈ |
ਫਿਲਮ "ਦਾਸ ਦੇਵ" ਚ ਰਾਹੁਲ ਭੱਟ, ਅਦਿਤੀ ਰਾਓ ਹੈਦਰੀ, ਸੌਰਭ ਸ਼ੁਕਲਾ, ਵਿਪਿਨ ਸ਼ਰਮਾ, ਦਲੀਪ ਤਾਹਿਲ, ਦੀਪ ਰਾਜ ਰਾਣਾ, ਅਨਿਲ ਸ਼ਰਮਾ ਅਤੇ ਸੋਨਾਲੀਕਾ ਕਪੂਰ ਮੁਖ ਕਰਦਾਰ ਨਿਭਾਉਂਦੇ ਨਜ਼ਰ ਆਉਣਗੇ |
ਨਾਲ ਹੀ ਅਨੁਰਾਗ ਕਸ਼ਯਪ ਅਤੇ ਵਿਨੀਤ ਸਿੰਘ ਗੈਸਟ ਭੂਮਿਕਾ ਵਿਚ ਹਨ | ਫਿਲਮ 20 ਅਪ੍ਰੈਲ ਨੂੰ ਰਿਲੀਜ਼ ਹੋਵੇਗੀ |