ਰਿਚਾ ਸ਼ਰਮਾ ਨੇ ਵੀ ਮਰਹੂਮ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਹੋਏ ਸਾਂਝਾ ਕੀਤਾ ਵੀਡੀਓ, ਦੇਖੋ ਕਿਵੇਂ ਜ਼ਿੰਦਾਦਿਲੀ ਦੇ ਨਾਲ ਭੰਗੜੇ ਪਾ ਰਹੇ ਨੇ ਮਿਲਖਾ ਸਿੰਘ

written by Lajwinder kaur | June 21, 2021

ਭਾਰਤ ਦੇ ਮਹਾਨ ਦੌੜਾਕ ਮਿਲਖਾ ਸਿੰਘ ਹੁਣ ਇਸ ਦੁਨੀਆ ‘ਚ ਨਹੀਂ ਰਹੇ। ਲੰਘੇ ਸ਼ਨੀਵਾਰ ਨੂੰ 91 ਸਾਲਾਂ ਮਿਲਖਾ ਸਿੰਘ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ ਨੇ । ਉਨ੍ਹਾਂ ਦੀ ਮੌਤ ਦੀ ਖਬਰ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ। ਮਨੋਰੰਜਨ ਜਗਤ ਦੇ ਕਲਾਕਾਰਾਂ ਨੇ ਮਿਲਖਾ ਸਿੰਘ ਨੂੰ ਆਪੋ ਆਪਣੇ ਅੰਦਾਜ਼ ਦੇ ਨਾਲ ਸ਼ਰਧਾਂਜਲੀ ਦਿੱਤੀ ਹੈ। ਬਾਲੀਵੁੱਡ ਜਗਤ ਦੀ ਮਸ਼ਹੂਰ ਗਾਇਕਾ ਰਿਚਾ ਸ਼ਰਮਾ ਨੇ ਵੀ ਆਪਣੇ ਸੋਸ਼ਲ ਮੀਡੀਆ ਉੱਤੇ ਅਣਦੇਖਿਆ ਵੀਡੀਓ ਸਾਂਝਾ ਕੀਤਾ ਹੈ।

Milkha-Singh-Flying Sikh Image Source: Instagram
ਹੋਰ ਪੜ੍ਹੋ : ਫਾਦਰਸ ਡੇਅ ਮੌਕੇ ‘ਤੇ ਬੌਬੀ ਦਿਓਲ ਨੇ ਸਾਂਝੀ ਕੀਤੀ ਅਣਦੇਖੀ ਖ਼ਾਸ ਤਸਵੀਰ, ਪਿਤਾ ਧਰਮਿੰਦਰ ਨੇ ਵੀ ਕਮੈਂਟ ਕਰਕੇ ਦਿੱਤੀ ਆਪਣੀ ਪ੍ਰਤੀਕਿਰਿਆ
: ਮਿਲਖਾ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਐਕਟਰ ਫਰਹਾਨ ਅਖਤਰ ਦੀਆਂ ਅੱਖਾਂ ਵੀ ਹੋਈਆਂ ਨਮ, ਪਾਈ ਭਾਵੁਕ ਪੋਸਟ
inside image of rich sharma shared useen video of milkha singh Image Source: Instagram
ਇਸ ਵੀਡੀਓ ‘ਚ ਰਿਚਾ ਸ਼ਰਮਾ ਦੇ ਨਾਲ ਮਿਲਖਾ ਸਿੰਘ ਨਜ਼ਰ ਆ ਰਹੇ ਨੇ। ਰਿਚਾ ਸ਼ਰਮਾ ਭਾਗ ਮਿਲਖਾ ਭਾਗ ਦਾ ਗੀਤ ਗਾ ਰਹੀ ਹੈ ਤੇ ਦੋਵੇਂ ਜਣੇ ਇਸ ਗੀਤ ਦਾ ਲੁਤਫ ਲੈਂਦੇ ਹੋਏ ਭੰਗੜੇ ਪਾਉਂਦੇ ਹੋਏ ਦਿਖਾਈ ਦੇ ਰਹੇ ਨੇ। ਇਸ ਵੀਡੀਓ ਨੂੰ ਰਿਚਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕਰਦੇ ਹੋਏ ਲਿਖਿਆ ਹੈ- ਬਹੁਤ ਹੀ ਖ਼ੂਬਸੂਰਤ ਯਾਦਾਂ ਲੈਜੇਂਡ ਮਿਲਖਾ ਸਿੰਘ ਜੀ ਨਾਲ..ਤੁਸੀਂ ਹਮੇਸ਼ਾ ਸਾਡੇ ਦਿਲਾਂ ‘ਚ ਰਹੋਗੇ। ਇਸ ਵੀਡੀਓ ਨੂੰ ਲੱਖਾਂ ਦੀ ਗਿਣਤੀ ਚ ਲੋਕ ਦੇਖ ਚੁੱਕੇ ਨੇ।
image of richa and milkha singh Image Source: Instagram
ਸਾਲ 2013 ‘ਚ ‘ਭਾਗ ਮਿਲਖਾ ਭਾਗ’ ਫ਼ਿਲਮ ਆਈ ਸੀ। ਜੋ ਕੇ ਮਿਲਖਾ ਸਿੰਘ ਦੀ ਜੀਵਨੀ ਉੱਤੇ ਬਣਾਈ ਗਈ ਸੀ। ਮਿਲਖਾ ਸਿੰਘ ਦਾ ਕਿਰਦਾਰ ਬਾਲੀਵੁੱਡ ਐਕਟਰ ਫਰਹਾਨ ਅਖਤਰ ਨੇ ਨਿਭਾਇਆ ਸੀ।
 
View this post on Instagram
 

A post shared by richa sharma (@richasharmaofficial)

0 Comments
0

You may also like