ਰਿਤੇਸ਼ ਦੇਸ਼ਮੁਖ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਭਾਵੁਕ, ਪਿਤਾ ਦੇ ਕੱਪੜੇ ਪਾ ਕੇ ਆਪਣੇ ਆਪ ਨੂੰ ਇਸ ਤਰ੍ਹਾਂ ਪਾਈ ਜੱਫੀ, ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ ਇਹ ਵੀਡੀਓ

written by Lajwinder kaur | August 15, 2021

ਹਰ ਇੱਕ ਇਨਸਾਨ ਦੀ ਜ਼ਿੰਦਗੀ ਚ ਉਸਦੇ ਮਾਪੇ ਬਹੁਤ ਹੀ ਖ਼ਾਸ ਹੁੰਦੇ ਨੇ। ਜ਼ਿੰਦਗੀ ਵਿੱਚ ਕਦੇ ਵੀ ਪਿਤਾ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ। ਪਿਤਾ ਦੇ ਚਲੇ ਜਾਣ ਤੋਂ ਬਾਅਦ ਜੀਵਨ ਵਿੱਚ ਜਿਹੜਾ ਖਾਲੀਪਣ ਆਉਂਦਾ ਹੈ, ਉਸਨੂੰ ਕਦੇ ਵੀ ਭਰਿਆ ਨਹੀਂ ਜਾ ਸਕਦਾ ਹੈ। ਭਾਵੇਂ ਕੋਈ ਫ਼ਿਲਮ ਸਟਾਰ ਹੋਵੇ ਜਾਂ ਆਮ ਆਦਮੀ, ਹਰ ਕਿਸੇ ਦੇ ਪਿਤਾ ਬਾਰੇ ਇੱਕੋ ਜਿਹੀਆਂ ਭਾਵਨਾਵਾਂ ਹੁੰਦੀਆਂ ਹਨ। ਬਾਲੀਵੁੱਡ ਐਕਟਰ ਰਿਤੇਸ਼ ਦੇਸ਼ਮੁਖ (Riteish Deshmukh) ਜੋ ਕਿ ਹਰ ਵਾਰ ਆਪਣੀ ਵੀਡੀਓਜ਼ ਦੇ ਨਾਲ ਸਭ ਨੂੰ ਹਸਾਉਂਦੇ ਨੇ। ਪਰ ਇਸ ਵਾਰ ਉਹ ਆਪਣੀ ਵੀਡੀਓ ਦੇ ਨਾਲ ਹਰ ਇੱਕ ਦੀਆਂ ਅੱਖਾਂ ਨੂੰ ਨਮ ਕਰ ਗਏ । ਉਨ੍ਹਾਂ ਨੇ ਆਪਣੇ ਮਰਹੂਮ ਪਿਤਾ ਸ਼੍ਰੀ ਵਿਲਾਸਰਾਓ ਦੇਸ਼ਮੁਖ ਦੀ ਬਰਸੀ 'ਤੇ ਇੱਕ ਬਹੁਤ ਹੀ ਭਾਵਨਾਤਮਕ ਵੀਡੀਓ ਪੋਸਟ ਕੀਤਾ ਹੈ।

inside image of ritish deshmukh-min

ਹੋਰ ਪੜ੍ਹੋ :ਰਾਜਵੀਰ ਜਵੰਦਾ ਦੇ ਘਰ ਤੋਂ ਆਈ ਦੁੱਖਦਾਇਕ ਖਬਰ ਸਾਹਮਣੇ, ਪਿਤਾ ਦਾ ਹੋਇਆ ਦਿਹਾਂਤ

ritiesh deshmukh emotional video-min

ਇਸ ਵੀਡੀਓ ਨੂੰ ਦੇਖ ਕੇ ਰਿਤੇਸ਼ ਦੇਸ਼ਮੁਖ ਵੀਡੀਓ ਦੇ ਪ੍ਰਸ਼ੰਸਕ ਵੀ ਬਹੁਤ ਭਾਵੁਕ ਹੋ ਗਏ ਹਨ। ਵੀਡੀਓ ਵਿੱਚ, ਰਿਤੇਸ਼ ਆਪਣੇ ਪਿਤਾ ਵਿਲਾਸਰਾਵ ਦੇਸ਼ਮੁਖ ਦੇ ਕੁੜਤੇ ਅਤੇ ਜੈਕਟ ਦੇ ਨਾਲ ਨਜ਼ਰ ਆ ਰਹੇ ਹਨ। ਫਿਰ ਉਹ ਉਨ੍ਹਾਂ ਕੱਪੜਿਆਂ ਨੂੰ ਛੂਹਦੇ ਹਨ ਜਿਵੇਂ ਪਿਤਾ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣ । ਇਹ ਦ੍ਰਿਸ਼ ਬਹੁਤ ਹੀ ਭਾਵੁਕ ਰੰਗਾਂ ਦੇ ਨਾਲ ਭਰਿਆ ਹੋਇਆ ਹੈ। ਅੱਗੇ ਰਿਤੇਸ਼ ਨੇ ਉਸ ਕੁੜਤੇ ਦੀ ਬਾਂਹ ਵਿੱਚ ਆਪਣਾ ਹੱਥ  ਇਸ ਅੰਦਾਜ਼ ਦੇ ਨਾਲ ਆਪਣੇ ਸਿਰ ਉੱਤੇ ਰੱਖਿਆ, ਜਿਵੇਂ ਉਨ੍ਹਾਂ ਦੇ ਪਿਤਾ ਨੇ ਹੀ ਇਹ ਹੱਥ ਸਿਰ ਉੱਤੇ ਰੱਖਿਆ ਹੋਵੇ । ਦੋ ਪਲਾਂ ਲਈ ਇਹੀ ਜਾਪਦਾ ਹੈ ਕਿ ਕੁੜਤੇ ਦੀ ਬਾਂਹ ਚੋਂ ਰਿਤੇਸ਼ ਦੇ ਪਿਤਾ ਦਾ ਹੀ ਹੱਥ ਹੈ ਜੋ ਉਨ੍ਹਾਂ ਦੇ ਸਿਰ ਉੱਤੇ ਰੱਖ ਰਹੇ ਨੇ। ਭਾਵਨਾ ਦੇ ਇਨ੍ਹਾਂ ਪਲਾਂ ਵਿੱਚ, ਰਿਤੇਸ਼ ਉਸ ਕੁੜਤੇ ਅਤੇ ਜੈਕਟ ਨੂੰ ਗਲੇ ਲਗਾਉਂਦਾ ਹੈ, ਜਿਵੇਂ ਉਹ ਆਪਣੇ ਪਿਤਾ ਨੂੰ ਗਲੇ ਲਗਾ ਰਿਹਾ ਹੋਵੇ ।

 

View this post on Instagram

 

A post shared by Riteish Deshmukh (@riteishd)

ਇਸ ਵੀਡੀਓ ‘ਚ ਪਿੱਛੇ ਫ਼ਿਲਮ ਅਗਨੀਪਥ ਦਾ ਗੀਤ ‘ਅਭੀ ਮੁਝਮੇ ਕਹੀਂ ਬਾਕੀ ਥੋੜ੍ਹੀ ਸੀ ਹੈ ਜ਼ਿੰਦਗੀ’ ਚੱਲ ਰਿਹਾ ਹੈ। ਜੋ ਇਸ ਭਾਵੁਕ ਪਲਾਂ ਨੂੰ ਬਿਆਨ ਕਰਨ ਲਈ ਇੱਕ ਦਮ ਪਰਫੈਕਟ ਸਾਬਿਤ ਹੋ ਰਿਹਾ ਹੈ। ਇਹ ਵੀਡੀਓ ਨੂੰ ਪੋਸਟ ਕਰਦੇ ਹੋਏ ਰਿਤੇਸ਼ ਨੇ ਲਿਖਿਆ ਹੈ ਮੈਂ ਤੁਹਾਨੂੰ ਹਰ ਇੱਕ ਦਿਨ ਯਾਦ ਕਰਦਾ ਹਾਂ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ।

0 Comments
0

You may also like