ਰਿਤੇਸ਼ ਦੇਸ਼ਮੁਖ ਆਪਣੀ ਪਤਨੀ ਜੇਨੇਲੀਆ ਨਾਲ ਹਿੰਦੀ ਗੀਤ ‘ਤੇ ਬਣਾਇਆ ਰੋਮਾਂਟਿਕ ਵੀਡੀਓ, ਸੋਸ਼ਲ ਮੀਡੀਆ ਉੱਤੇ ਹੋਇਆ ਵਾਇਰਲ

written by Lajwinder kaur | June 29, 2021

ਬਾਲੀਵੁੱਡ ਇੰਡਸਟਰੀ ਦੀ ਕਿਊਟ ਜੋੜੀ ਰਿਤੇਸ਼ ਦੇਸ਼ਮੁਖ ਅਤੇ ਜੇਨੇਲੀਆ ਡਿਸੂਜਾ, ਜਿਸ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ । ਦੋਹਾਂ ਦੀ ਕਮਿਸਟਰੀ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆਉਂਦੀ ਹੈ । ਹਾਲ ਹੀ ‘ਚ ਦੋਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ । ਜਿਸ ਨੂੰ ਸੋਸ਼ਲ ਮੀਡੀਆ ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।

Riteish Deshmukh Wishes Marriage Anniversary Genelia With Funny Video  image source- instagram
ਹੋਰ ਪੜ੍ਹੋ : ਕਿਸਾਨ ਅੰਦੋਲਨ ਦੇ 7 ਮਹੀਨੇ ਪੂਰੇ ਹੋਣ ‘ਤੇ ਗਾਇਕ ਹਰਫ ਚੀਮਾ ਨੇ ਕਿਸਾਨਾਂ ਦੇ ਜਜ਼ਬੇ ਨੂੰ ਸਲਾਮ ਕਰਦੇ ਹੋਏ ਸਾਂਝੀਆਂ ਕੀਤੀਆਂ ਕਿਸਾਨੀ ਅੰਦੋਲਨ ਦੀਆਂ ਖਾਸ ਤਸਵੀਰਾਂ
ਹੋਰ ਪੜ੍ਹੋ : ਇਸ ਨੰਨ੍ਹੀ ਬੱਚੀ ਨੇ ਵਧਾਇਆ ਪੰਜਾਬੀਆਂ ਦਾ ਨਾਂਅ, ਇੱਕ ਸਾਲ 9 ਮਹੀਨਿਆਂ ਦੀ ਆਰੋਹੀ ਦਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡਜ਼ ’ਚ ਹੋਇਆ ਦਰਜ
riteish deshmukh image source- instagram
ਰਿਤੇਸ਼ ਦੇਸ਼ਮੁਖ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਗੋਆ ਦੀਆਂ ਛੁੱਟੀਆਂ ਦਾ ਥ੍ਰੋਬੈਕ ਵੀਡੀਓ ਪੋਸਟ ਕੀਤਾ ਹੈ। ਜਿਸ ‘ਚ ਉਹ ਆਪਣੀ ਪਤਨੀ ਜੇਨੇਲੀਆ ਦੇ ਨਾਲ ‘ਅਕੇਲੇ ਹੈ ਤੋਂ ਕਿਆ ਗਮ ਹੈ’ ਉੱਤੇ ਮਸਤੀ ਕਰਦੇ ਹੋਏ ਰੋਮਾਂਟਿਕ ਹੁੰਦੇ ਹੋਏ ਨਜ਼ਰ ਆ ਰਹੇ ਨੇ। ਇਸ ਰੀਲ ਵੀਡੀਓ ਉੱਤੇ ਦੋ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਇਸ ਜੋੜੀ ਦੀ ਤਾਰੀਫ ਕਰ ਰਹੇ ਨੇ।
Riteish Deshmukh turns hairstylist for injured wife Genelia image source- instagram
ਜੇ ਗੱਲ ਕਰੀਏ ਰਿਤੇਸ਼ ਦੇਸ਼ਮੁਖ ਦੇ ਵਰਕ ਫਰਟ ਦੀ ਤਾਂ ਉਹ ਅਖੀਰਲੀ ਵਾਰ ‘ਬਾਗੀ 3’ ‘ਚ ਨਜ਼ਰ ਆਏ ਸੀ । ਉਹ ਅਕਸਰ ਹੀ ਆਪਣੀ ਪਤਨੀ ਤੇ ਬੱਚਿਆਂ ਦੀਆਂ ਕਿਊਟ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ।  
 
View this post on Instagram
 

A post shared by Riteish Deshmukh (@riteishd)

0 Comments
0

You may also like