ਵੈਲੇਂਨਟਾਈਨ ਡੇ ਮੌਕੇ ’ਤੇ ਰੋਹਨਪ੍ਰੀਤ ਨੇ ਬਣਵਾਇਆ ਨੇਹਾ ਕੱਕੜ ਦੇ ਨਾਂਅ ਦਾ ਟੈਟੂ

written by Rupinder Kaler | February 15, 2021

ਵੈਲੇਂਨਟਾਈਨ ਡੇ ਦੇ ਮੌਕੇ ਤੇ ਬਹੁਤ ਸਾਰੇ ਫ਼ਿਲਮੀ ਤੇ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਸਿਤਾਰਿਆਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ।ਮਸ਼ਹੂਰ ਗਾਇਕਾ ਨੇਹਾ ਕੱਕੜ ਦੀ ਗੱਲ ਕੀਤੀ ਜਾਵੇ ਤਾਂ ਇਹ ਦਿਨ ਉਹਨਾਂ ਲਈ ਬਹੁਤ ਹੀ ਖ਼ਾਸ ਸੀ ਕਿਉਂਕਿ ਵਿਆਹ ਤੋਂ  ਬਾਅਦ ਰੋਹਨਪ੍ਰੀਤ ਤੇ ਨੇਹਾ ਦਾ ਇਹ ਪਹਿਲਾ ਵੈਲੇਂਨਟਾਈਨ ਡੇਅ ਸੀ ।

neha kakkar

ਹੋਰ ਪੜ੍ਹੋ :

ਗਾਇਕ ਹਰਭਜਨ ਮਾਨ ਤੇ ਗਾਇਕ ਨਿੰਜਾ ਨੇ ਆਪਣੀਆਂ ਪਤਨੀਆਂ ਨਾਲ ਇਸ ਤਰ੍ਹਾਂ ਮਨਾਇਆ ਵੈਲੇਨਟਾਈਨ ਡੇ

ਗੁਰਲੇਜ ਅਖਤਰ ਸਣੇ ਕਈ ਪੰਜਾਬੀ ਹਸਤੀਆਂ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਇਸ ਤਰ੍ਹਾਂ ਮਨਾਇਆ ਵੈਲੇਂਨਟਾਈਨ ਡੇ

neha kakkar

ਨੇਹਾ ਕੱਕੜ ਨੇ ਸੋਸ਼ਲ ਮੀਡੀਆ 'ਤੇ ਪਤੀ ਰੋਹਨਪ੍ਰੀਤ ਸਿੰਘ ਨਾਲ ਆਪਣੀ ਤਸਵੀਰ ਸਾਂਝਾ ਕਰਦਿਆਂ ਵੈਲੇਂਟਾਈਨ ਡੇ ਵਿਸ਼ ਕੀਤੀ ਹੈ। ਖ਼ਾਸ ਗੱਲ ਇਹ ਹੈ ਕਿ ਵੈਲੇਂਟਾਈਨ ਡੇ ਦੇ ਖ਼ਾਸ ਮੌਕੇ 'ਤੇ ਰੋਹਨਪ੍ਰੀਤ ਸਿੰਘ ਨੇ ਨੇਹਾ ਕੱਕੜ ਦੇ ਨਾਂ ਦਾ ਆਪਣੇ ਹੱਥ 'ਤੇ ਟੈਟੂ ਬਣਵਾਇਆ ਹੈ। ਜਿਸ ਦੀਆਂ ਤਸਵੀਰਾਂ ਇਸ ਜੋੜੀ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ ।

ਇਹਨਾਂ ਤਸਵੀਰਾਂ ਨੂੰ ਨੇਹਾ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਲੋਕ ਇਹਨਾਂ ਤਸਵੀਰਾਂ ਤੇ ਕਮੈਂਟ ਕਰਕੇ ਲਗਾਤਾਰ ਆਪਣਾ ਪ੍ਰਤੀਕਰਮ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨੇਹਾ ਤੇ ਰੋਹਨ ਦਾ ਹਾਲ ਹੀ ਵਿੱਚ ਵਿਆਹ ਹੋਇਆ ਹੈ । ਇਸ ਜੋੜੀ ਦੀ ਬੌਂਡਿੰਗ ਦੇਖਦੇ ਹੀ ਬਣਦੀ ਹੈ ।

0 Comments
0

You may also like