ਕਰਵਾ ਚੌਥ ‘ਤੇ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਕਰਵਾਇਆ ਰੋਮਾਂਟਿਕ ਫੋਟੋਸ਼ੂਟ, ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਇਹ ਖ਼ਾਸ ਵੀਡੀਓ

written by Lajwinder kaur | November 05, 2020

ਟੀਵੀ ਜਗਤ ਦੀ ਖ਼ੂਬਸੂਰਤ ਐਕਟਰੈੱਸ ਅਤੇ ਹੰਸ ਪਰਿਵਾਰ ਦੀ ਨੂੰਹ ਮਾਨਸੀ ਸ਼ਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਵਿਆਹ ਤੋਂ ਬਾਅਦ ਮਾਨਸੀ ਸ਼ਰਮਾ ਨੇ ਪਹਿਲੀ ਵਾਰ ਕਰਵਾ ਚੌਥ ਦਾ ਵਰਤ ਰੱਖਿਆ ਸੀ । ਜਿਸ ਨੂੰ ਲੈ ਕੇ ਉਹ ਬਹੁਤ ਹੀ ਉਤਸੁਕ ਸੀ । yuvraj and mansi

ਜਿਸਦੇ ਚੱਲਦੇ ਇਸ ਦਿਨ ਨੂੰ ਖ਼ਾਸ ਬਣਾਉਂਦੇ ਹੋਏ ਦੋਵਾਂ ਨੇ ਬਹੁਤ ਹੀ ਪਿਆਰ ਜਿਹਾ ਫੋਟੋਸ਼ੂਟ ਕਰਵਾਇਆ । ਦੋਵਾਂ ਨੂੰ ਆਪਣੇ ਫੋਟੋਸ਼ੂਟ ਦੀ ਇੱਕ ਛੋਟੀ ਜਿਹੀ ਝਲਕ ਵੀਡੀਓ ਦੇ ਰੂਪ ‘ਚ ਸ਼ੇਅਰ ਕੀਤੀ ਹੈ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ ।

inside pic of yuvraj hans and mansi sharma photo shoot

ਮਾਨਸ਼ੀ ਸ਼ਰਮਾ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ । ਇਸ ਵੀਡੀਓ ਨੂੰ 44 ਹਜ਼ਾਰ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ ।

inside pic of mansi and yuvi

ਇਸੇ ਸਾਲ ਮਾਨਸੀ ਤੇ ਯੁਵਰਾਜ ਮੰਮੀ-ਪਾਪਾ ਬਣੇ ਨੇ । ਦੋਵੇਂ ਹੀ ਅਕਸਰ ਹੀ ਆਪਣੇ ਬੇਟੇ ਰੇਦਾਨ ਹੰਸ ਦੀਆਂ ਕਿਊਟ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ । ਜੇ ਗੱਲ ਕਰੀਏ ਇਹ ਪਿਆਰੀ ਜਿਹੀ ਜੋੜੀ ਪੰਜਾਬੀ ਫ਼ਿਲਮ ‘ਪਰਿੰਦੇ’ ‘ਚ ਵੀ ਨਜ਼ਰ ਆਵੇਗੀ ।

You may also like