ਰੌਸ਼ਨ ਪ੍ਰਿੰਸ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਹੋਈ ਗਾਇਕੀ ਦੀ ਸ਼ੁਰੂਆਤ

written by Shaminder | September 12, 2022

ਰੌਸ਼ਨ ਪ੍ਰਿੰਸ (Roshan Prince ) ਦਾ ਅੱਜ ਜਨਮ ਦਿਨ (Birthday)  ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਪ੍ਰਸ਼ੰਸਕ ਵੀ ਵਧਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ । ਰੌਸ਼ਨ ਪ੍ਰਿੰਸ ਸ਼ੁਰੂ ‘ਚ ਗੀਤ ਲਿਖਦੇ ਹੁੰਦੇ ਸਨ ਅਤੇ ਇੱਥੋਂ ਹੀ ਉਨ੍ਹਾਂ ਨੂੰ ਗਾਉਣ ਦਾ ਸ਼ੌਂਕ ਲੱਗਿਆ ਅਤੇ ਉਨ੍ਹਾਂ ਨੇ ਇੱਕ ਰਿਆਲਟੀ ਸ਼ੋਅ ‘ਚ ਆਪਣੀ ਪਰਫਾਰਮੈਂਸ ਦਿਖਾਈ ।

singer roshan prince with family at new york

ਹੋਰ ਪੜ੍ਹੋ : ਦਿਲਜੀਤ ਦੋਸਾਂਝ ਬਣੇ ਮਾਸਟਰ ਸ਼ੈੱਫ, ਆਪਣੇ ਕੁੱਕ ਨੂੰ ਦੱਸੇ ਵਧੀਆ ਖਾਣਾ ਬਨਾਉਣ ਦੇ ਟਿਪਸ, ਵੇਖੋ ਵੀਡੀਓ

ਇਸੇ ਰਿਆਲਟੀ ਸ਼ੋਅ ਚੋਂ ਉਨ੍ਹਾਂ ਨੂੰ ਪਛਾਣ ਮਿਲੀ ਅਤੇ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ । ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਆਪਣੀ ਜਗ੍ਹਾ ਬਨਾਉਣ ਦੇ ਲਈ ਕਰੜੀ ਮਿਹਨਤ ਕੀਤੀ ਅਤੇ ਉਨ੍ਹਾਂ ਦੀ ਇਹੀ ਮਿਹਨਤ ਰੰਗ ਲਿਆਈ ਅਤੇ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ । ਰੌਸ਼ਨ ਪ੍ਰਿੰਸ ਨੂੰ ਗਾਇਕੀ ਦੇ ਖੇਤਰ ‘ਚ ਪਛਾਣ ਮਿਲੀ ।

Roshan Prince With Wife image From instagram

ਹੋਰ ਪੜ੍ਹੋ : ਲਾਈਵ ਸ਼ੋਅ ਦੇ ਦੌਰਾਨ ਸਟੇਜ ਤੋਂ ਡਿੱਗਿਆ ਗਾਇਕ ਗੁਰਨਾਮ ਭੁੱਲਰ, ਵੀਡੀਓ ਹੋ ਰਿਹਾ ਵਾਇਰਲ

ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰੀਆਂ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਕੰਮ ਕੀਤਾ। ਰੌਸ਼ਨ ਪ੍ਰਿੰਸ ਜਲਦ ਹੀ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੇ ਹਨ । ਜਿਸ ‘ਚ ਛੂ-ਮੰਤਰ, ਬਿਊਟੀਫੁਲ ਬਿੱਲੋ, ਸਣੇ ਕਈ ਫ਼ਿਲਮਾਂ ‘ਚ ਨਜ਼ਰ ਆਉਣਗੇ ।

Roshan Prince image From instagram

ਇਸ ਤੋਂ ਇਲਾਵਾ ‘ਜੀ ਵਾਈਫ ਜੀ’ ਅਤੇ ਹੋਰ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਰੌਣਕਾਂ ਲਗਾਉਣਗੇ । ਰੌਸ਼ਨ ਪ੍ਰਿੰਸ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਦੋ ਬੱਚੇ ਹਨ । ਇੱਕ ਧੀ ਅਤੇ ਇੱਕ ਪੁੱਤਰ। ਪੁੱਤਰ ਦਾ ਨਾਮ ਗੌਰਿਕ ਹੈ । ਜਿਸ ਦਾ ਜਨਮ ਕੁਝ ਸਮਾਂ ਪਹਿਲਾਂ ਹੀ ਹੋਇਆ ਸੀ ।

 

View this post on Instagram

 

A post shared by Roshan Prince (@theroshanprince)

You may also like