'ਰੋਲਸ ਰਾਇਸ' ਨਾਲ ਸਰੋਤਿਆਂ ਦੇ ਰੁਬਰੂ ਹੋਣਗੇ ਰੌਸ਼ਨ ਪ੍ਰਿੰਸ 

written by Shaminder | September 10, 2018

ਰੌਸ਼ਨ ਪ੍ਰਿੰਸ ਜਲਦ ਹੀ ਆਪਣੇ ਨਵੇਂ ਗੀਤ 'ਰੋਲਸ ਰਾਇਸ' ਨਾਲ ਸਰੋਤਿਆਂ ਦੇ ਰੂਬਰੂ ਹੋਣ ਜਾ ਰਹੇ ਹਨ । ਇਸ ਦਾ ਐਲਾਨ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟਰ ਜਾਰੀ ਕਰਕੇ ਕੀਤਾ ਹੈ । ਇਹ ਗੀਤ ਬਾਰਾਂ ਸਤੰਬਰ ਨੂੰ ਰਿਲੀਜ਼ ਹੋਵੇਗਾ । ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਦੀਪ ਜੰਡੂ ਨੇ ।ਇਸ ਗੀਤ ਦੇ ਬੋਲ ਲਾਲੀ ਮੁੰਡੀ ਨੇ ਲਿਖੇ ਨੇ । ਰੌਸ਼ਨ ਪ੍ਰਿੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟਰ ਪਾ ਕੇ ਸਰੋਤਿਆਂ ਨੂੰ ਆਪਣੇ ਇਸ ਨਵੇਂ ਗੀਤ ਦੇ ਬਾਰੇ ਜਾਣਕਾਰੀ ਦਿੱਤੀ ਹੈ ।

https://www.instagram.com/p/BngnGTtByqD/?hl=en&taken-by=theroshanprince

ਰੌਸ਼ਨ ਪ੍ਰਿੰਸ Roshan Prince ਕਈ ਪ੍ਰਾਜੈਕਟਾਂ 'ਤੇ ਕੰਮ ਕਰ ਰਹੇ ਨੇ ਜਿਸ 'ਚ ਰੋਲਸ ਰਾਇਸ ਵੀ ਅਜਿਹਾ ਹੀ Song ਗੀਤ ਹੈ ਜਿਸ ਨਾਲ ਸਰੋਤਿਆਂ ਦੇ ਦਿਲਾਂ ਨੂੰ ਧੜਕਾਉਣ ਲਈ ਇੱਕ ਵਾਰ ਮੁੜ ਤੋਂ ਰੌਸ਼ਨ ਪ੍ਰਿੰਸ ਤਿਆਰ ਹਨ । ਦੀਪ ਜੰਡੂ ਅਤੇ ਰੌਸ਼ਨ ਪ੍ਰਿੰਸ ਦੀ ਇਹ ਜੋੜੀ ਸਰੋਤਿਆਂ ਦੇ ਦਿਲਾਂ 'ਚ ਰਾਇਲਸ ਜਗ੍ਹਾ ਬਨਾਉਣ 'ਚ ਕਿੰਨੀ ਕੁ ਕਾਮਯਾਬ ਹੁੰਦੀ ਹੈ ਇਹ ਤਾਂ ਗੀਤ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ । ਪਰ ਰੌਸ਼ਨ ਪ੍ਰਿੰਸ ਆਪਣੇ ਇਸ ਗੀਤ ਨੂੰ ਲੈ ਕੇ ਪੱਬਾਂ ਭਾਰ ਨੇ ,ਕਿਉਂਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਗੀਤ ਸਰੋਤਿਆਂ ਖਾਸ ਕਰਕੇ ਨੌਜਵਾਨਾਂ ਨੂੰ ਜ਼ਰੂਰ ਪਸੰਦ ਆਏਗਾ ।

Roshan Prince

ਤੁਹਾਨੂੰ ਦੱਸ ਦਈਏ ਕਿ ਰੌਸ਼ਨ ਪ੍ਰਿੰਸ ਏਨੀਂ ਦਿਨੀਂ ਆਪਣੇ ਕਈ ਪ੍ਰਾਜੈਕਟਾਂ 'ਤੇ ਕੰਮ ਕਰ ਰਹੇ ਨੇ ਜਿਨ੍ਹਾਂ ਚੋਂ 'ਨਾਨਕਾ ਮੇਲ' ਫਿਲਮ ਵੀ ਹੈ । ਜਿਸ ਦਾ ਪੋਸਟਰ ਪਿਛਲੇ ਦਿਨੀਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸਾਂਝਾ ਕੀਤਾ ਸੀ ।ਰੌਸ਼ਨ ਪ੍ਰਿੰਸ ਇਸ ਫਿਲਮ 'ਚ ਮੁਖ ਕਿਰਦਾਰ ਦੇ ਤੌਰ ਤੇ ਨਜ਼ਰ ਆਉਣਗੇ ।ਇਸ ਫਿਲਮ ਦਾ ਪੋਸਟਰ ਰਿਲੀਜ਼ ਹੋ ਚੁੱਕਿਆ ਹੈ ਅਤੇ ਇਸਦੀ ਝਲਕ ਨੂੰ ਵੇਖ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਫਿਲਮ ਪੰਜਾਬੀ ਸੱਭਿਆਚਾਰ 'ਚ ਰਿਸ਼ਤਿਆਂ ਦੀ ਅਹਿਮੀਅਤ ਨੂੰ ਦਰਸਾਉਂਦੀ ਹੈ ।ਇਸ ਫਿਲਮ 'ਚ ਪੰਜਾਬੀ ਸੱਭਿਆਚਾਰ 'ਚ ਰਿਸ਼ਤਿਆਂ ਦੀ ਅਹਿਮੀਅਤ ਨੂੰ ਦਰਸਾਉਣ ਦੀ ਕੋਸ਼ਿਸ਼ ਰੌਸ਼ਨ ਪ੍ਰਿੰਸ ਵੱਲੋਂ ਕੀਤੀ  ਜਾ ਰਹੀ ਹੈ ਅਤੇ ਫਿਲਮ 'ਚ ਮੁੱਖ ਕਿਰਦਾਰ ਖੁਦ ਰੌਸ਼ਨ ਪ੍ਰਿੰਸ ਹੀ ਨਿਭਾ ਰਹੇ ਨੇ । ਸੋ ਪੰਜਾਬੀ ਸੱਭਿਆਚਾਰ ਅਤੇ ਨੌਜਵਾਨਾਂ ਹਰ ਵਰਗ ਦਾ ਖਿਆਲ ਰੱਖਦੇ ਹੋਏ ਹੀ ਰੌਸ਼ਨ ਪ੍ਰਿੰਸ ਆਪਣੇ ਪ੍ਰਾਜੈਕਟਾਂ 'ਤੇ ਕੰਮ ਕਰਦੇ ਨੇ ।

Roshan Prince

You may also like