'Ji Wife Ji' ਫ਼ਿਲਮ ਦਾ ਹਾਸਿਆਂ ਦੇ ਰੰਗਾਂ ਨਾਲ ਭਰਿਆ ਟ੍ਰੇਲਰ ਹੋਇਆ ਰਿਲੀਜ਼; ਦੇਖੋ ਕਿਵੇਂ ਪਤੀਆਂ ਨੂੰ ਭਰਨਾ ਪੈਂਦਾ ਹੈ ਪਤਨੀਆਂ ਅੱਗੇ ਪਾਣੀ

Written by  Lajwinder kaur   |  February 03rd 2023 09:35 AM  |  Updated: February 03rd 2023 09:39 AM

'Ji Wife Ji' ਫ਼ਿਲਮ ਦਾ ਹਾਸਿਆਂ ਦੇ ਰੰਗਾਂ ਨਾਲ ਭਰਿਆ ਟ੍ਰੇਲਰ ਹੋਇਆ ਰਿਲੀਜ਼; ਦੇਖੋ ਕਿਵੇਂ ਪਤੀਆਂ ਨੂੰ ਭਰਨਾ ਪੈਂਦਾ ਹੈ ਪਤਨੀਆਂ ਅੱਗੇ ਪਾਣੀ

Ji Wife Ji Trailer: ਕਹਿੰਦੇ ਨੇ ‘ਵਿਆਹ ਦਾ ਲੱਡੂ’ ਅਜਿਹਾ ਹੈ ਜੋ ਖਾਵੇਂ ਉਹ ਵੀ ਪਛਤਾਵੇਂ, ਜੋ ਨਾ ਖਾਵੇਂ ਉਹ ਵੀ ਪਛਤਾਵੇਂ।  ਜੀ ਹਾਂ ਇਸੇ ਮਜ਼ੇਦਾਰ ਵਿਸ਼ੇ ਉੱਤੇ ਆ ਰਹੀ ਹੈ ਪੰਜਾਬੀ ਫ਼ਿਲਮ ਜੀ ਵਾਈਫ ਜੀ। ਦਰਸ਼ਕਾਂ ਦੀ ਉਤਸੁਕਤਾ ਨੂੰ ਵਧਾਉਂਦੇ ਹੋਏ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਜੋ ਕਿ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ।

Ji Wife Ji movie

ਹੋਰ ਪੜ੍ਹੋ : ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੇ ਸਿੱਧੀਵਿਨਾਇਕ ਮੰਦਰ ‘ਚ ਟੇਕਿਆ ਮੱਥਾ, ਤਸਵੀਰਾਂ ਹੋਈਆਂ ਵਾਇਰਲ

ਜੀ ਵਾਈਫ ਜੀ ਦਾ ਮਜ਼ੇਦਾਰ ਟ੍ਰੇਲਰ ਰਿਲੀਜ਼

ਪੰਜਾਬੀ ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ ਜੋ ਕਿ ਬਹੁਤ ਜਲਦ ਆਪਣੀ ਫ਼ਿਲਮ ਜੀ ਵਾਈਫ ਜੀ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਹਾਲ ਵਿੱਚ ਫ਼ਿਲਮ ਦਾ ਹਾਸਿਆਂ ਦੇ ਰੰਗਾਂ ਨਾਲ ਭਰਿਆ ਟ੍ਰੇਲਰ ਰਿਲੀਜ਼ ਹੋ ਗਿਆ ਹੈ। 2 ਮਿੰਟ 58 ਸਕਿੰਟ ਦਾ ਵੀਡੀਓ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ ਤੇ ਢਿੱਡੀ ਪੀੜ੍ਹਾਂ ਪਾ ਰਿਹਾ ਹੈ। ਦਰਸ਼ਕਾਂ ਵੱਲੋਂ ਫ਼ਿਲਮ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Ji Wife Ji movie trailer video

ਫ਼ਿਲਮ ਦੇ ਟ੍ਰੇਲਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ ਇੱਕ ਘਰ ਵਿੱਚ ਇੱਕ ਬੌਸ ਪਤਨੀ ਨਹੀਂ ਬਲਕਿ 5 ਬੌਸ ਪਤਨੀਆਂ ਅਤੇ 5 ਮਾਸੂਮ ਪਤੀ ਹਨ। ਜੋ ਕਿ ਸਾਰੇ ਹੀ ਆਪੋ ਆਪਣੀ ਪਤਨੀਆਂ ਅੱਗੇ ਪਾਣੀ ਭਰਦੇ ਹਨ। ਕਹਾਣੀ ਵਿਲੱਖਣ ਅਤੇ ਖ਼ੂਬਸੂਰਤ ਹੋਣ ਵਾਲੀ ਹੈ ਜਿਸ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਫ਼ਿਲਮ ਦੀ ਸਟਾਰ ਕਾਸਟ ਅਤੇ ਰਿਲੀਜ਼ ਡੇਟ

ਫ਼ਿਲਮ ਦੀ ਸਟਾਰ ਕਾਸਟ ਵਿੱਚ ਰੌਸ਼ਨ ਪ੍ਰਿੰਸ, ਕਰਮਜੀਤ ਅਨਮੋਲ, ਹਾਰਬੀ ਸੰਘਾ, ਅਨੀਤਾ ਦੇਵਗਨ, ਨਿਸ਼ਾ ਬਾਨੋ, ਸਾਕਸ਼ੀ ਮੱਗੂ, ਏਕਤਾ ਗੁਲਾਟੀ ਖੇੜਾ, ਸਰਦਾਰ ਸੋਹੀ, ਅਨੀਤਾ ਸ਼ਬਦੀਸ਼, ਮਲਕੀਤ ਰੌਣੀ, ਲੱਕੀ ਧਾਲੀਵਾਲ ਪ੍ਰੀਤ ਆਨੰਦ, ਗੁਰਤੇਗ ਗੁਰੀ ਅਤੇ ਕਈ ਹੋਰ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਫ਼ਿਲਮ ਦਾ ਨਿਰਦੇਸ਼ਨ ਅਵਤਾਰ ਸਿੰਘ ਨੇ ਕੀਤਾ ਹੈ। ਦਰਸ਼ਕ ਵੀ ਇਸ ਫ਼ਿਲਮ ਨੂੰ ਲੈ ਕੇ ਉਤਸੁਕ ਨਜ਼ਰ ਆ ਰਹੇ ਹਨ।

Ji Wife Ji movie trailer

ਇਹ ਰੰਜੀਵ ਸਿੰਗਲਾ ਅਤੇ ਪੁਨੀਤ ਸ਼ੁਕਲਾ ਦੁਆਰਾ ਨਿਰਮਿਤ ਦਿ ਅਰਪੀਨਾ ਬਿਜ਼ਨਸ ਵੈਂਚਰਸ ਦੇ ਸਹਿਯੋਗ ਨਾਲ ਰੰਜੀਵ ਸਿੰਗਲਾ ਪ੍ਰੋਡਕਸ਼ਨ ਹੈ। ਫਿਲਮ ਦਾ ਨਿਰਦੇਸ਼ਨ ਅਵਤਾਰ ਸਿੰਘ ਨੇ ਕੀਤਾ ਹੈ। ਫ਼ਿਲਮ ਦੇ ਕਾਰਜਕਾਰੀ ਨਿਰਮਾਤਾ ਰਜਿੰਦਰ ਕੁਮਾਰ ਗੱਗੜ ਅਤੇ ਰਚਨਾਤਮਕ ਨਿਰਮਾਤਾ ਇੰਦਰ ਬਾਂਸਲ ਹਨ। ਇਹ ਫ਼ਿਲਮ 24 ਫਰਵਰੀ, 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network