ਰੌਸ਼ਨ ਪ੍ਰਿੰਸ ਨੇ ਗਾਇਕ ਦਿਲਪ੍ਰੀਤ ਢਿੱਲੋਂ ਦੇ ਪਿਤਾ ਦੀ ਤਸਵੀਰ ਸਾਂਝੀ ਕਰਕੇ ਕੀਤੀ ਖ਼ਾਸ ਅਪੀਲ

written by Rupinder Kaler | January 20, 2021

ਗਾਇਕ ਅਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਦੇ ਪਿਤਾ ਕੁਲਦੀਪ ਸਿੰਘ ਢਿੱਲੋਂ ਦੇ ਲਾਪਤਾ ਹੋਣ ਦੀ ਖ਼ਬਰ ਹਰ ਪਾਸੇ ਵਾਇਰਲ ਹੋ ਰਹੀ ਹੈ । ਇਸ ਸਭ ਦੇ ਚਲਦੇ ਗਾਇਕ ਰੌਸ਼ਨ ਪ੍ਰਿੰਸ ਨੇ ਵੀ ਆਪਣੇ ਇੰਸਟਾਗ੍ਰਾਮ ਤੇ ਦਿਲਪ੍ਰੀਤ ਢਿੱਲੋਂ ਦੇ ਪਿਤਾ ਦੀ ਤਸਵੀਰ ਸਾਂਝੀ ਕੀਤੀ ਹੈ ।

ਹੋਰ ਪੜ੍ਹੋ :

ਗਾਇਕ ਸਰਬਜੀਤ ਚੀਮਾ ਤੇ ਉਹਨਾਂ ਦੇ ਪਿੰਡ ਦੇ ਲੋਕ ਕਿਸਾਨ ਮੋਰਚੇ ਲਈ ਹੋਏ ਰਵਾਨਾ

ਗੁਰਦਾਸਪੁਰ ਦੇ ਲੋਕਾਂ ਨੇ ਸੰਨੀ ਦਿਓਲ ਤੇ ਉਸ ਦੇ ਪਰਿਵਾਰ ਦਾ ਕੀਤਾ ਬਾਈਕਾਟ, ਖੇਤੀ ਬਿੱਲਾਂ ਦੀ ਕਰ ਰਿਹਾ ਸੀ ਹਿਮਾਇਤ

Dilpreet-Dhillon-with-his-father

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਰੌਸ਼ਨ ਪ੍ਰਿੰਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ‘ਇਹ ਤਸਵੀਰ ਸਾਡੇ ਵੀਰ ਦਿਲਪ੍ਰੀਤ ਢਿੱਲੋਂ ਦੇ ਫਾਦਰ ਸ. ਕੁਲਦੀਪ ਸਿੰਘ ਢਿੱਲੋਂ ਦੀ ਹੈ ….ਇਹ ਕੁਝ ਦਿਨਾਂ ਤੋਂ ਲਾਪਤਾ ਹਨ । ਜੇਕਰ ਕਿਸੇ ਨੇ ਇਹਨਾਂ ਨੂੰ ਦੇਖਿਆ ਜਾਂ ਕੋਈ ਹੋਰ ਜਾਣਕਾਰੀ ਹੈ ਤਾਂ ਇਹਨਾਂ ਨੰਬਰਾਂ 9803000570 , 7888428616 ’ਤੇ ਸੰਪਰਕ ਕਰੋ ।

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਦਿਲਪ੍ਰੀਤ ਢਿੱਲੋਂ ਨੇ ਆਪਣੇ ਪਿਤਾ ਨੂੰ ਲੱਭਣ ਲਈ ਸੋਸ਼ਲ ਮੀਡਿਆ 'ਤੇ ਮਦਦ ਦੀ ਅਪੀਲ ਕੀਤੀ ਸੀ । ਦਿਲਪ੍ਰੀਤ ਢਿੱਲੋਂ ਨੇ ਆਪਣੇ ਸੋਸ਼ਲ ਮੀਡਿਆ 'ਤੇ ਇੱਕ ਤਸਵੀਰ ਸ਼ੇਅਰ ਕੀਤੀ। ਇਸ ਦੇ ਨਾਲ ਹੀ ਦਿਲਪ੍ਰੀਤ ਢਿੱਲੋਂ ਨੇ ਲਿਖਿਆ ਕਿ ਪਿਛਲੇ ਦਿਨਾਂ ਤੋਂ ਮਿਸਿੰਗ ਹਨ ਅਤੇ ਇਨ੍ਹਾਂ ਦਾ ਫੋਨ ਵੀ ਬੰਦ ਆ ਰਿਹਾ ਹੈ। ਜੇਕਰ ਕਿਸੇ ਨੇ ਵੀ ਇਨ੍ਹਾਂ ਨੂੰ ਵੇਖਿਆ ਹੈ ਤਾਂ ਉਹ ਸਾਨੂੰ ਸੰਪਰਕ ਕਰੇ ।

0 Comments
0

You may also like