ਰੌਸ਼ਨ ਪ੍ਰਿੰਸ ਦਾ 'ਗ਼ਲਤੀ' ਗਾਣਾ ਹੋਇਆ ਰਿਲੀਜ਼, ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਪਹਿਲੀ ਵਾਰ ਬਣਿਆ ਇੰਝ ਵੀਡੀਓ

written by Aaseen Khan | January 27, 2019

ਰੌਸ਼ਨ ਪ੍ਰਿੰਸ ਦਾ 'ਗ਼ਲਤੀ' ਗਾਣਾ ਹੋਇਆ ਰਿਲੀਜ਼, ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਪਹਿਲੀ ਵਾਰ ਬਣਿਆ ਇੰਝ ਵੀਡੀਓ : ਰੌਸ਼ਨ ਪ੍ਰਿੰਸ ਦੇ ਗੀਤ 'ਗ਼ਲਤੀ' ਜਿਸ ਦੀ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ , ਰਿਲੀਜ਼ ਹੋ ਚੁੱਕਿਆ ਹੈ। ਹਰ ਵਾਰ ਕੁਝ ਨਾ ਕੁਝ ਨਵਾਂ ਲੈ ਕੇ ਆਉਣ ਵਾਲੇ ਰੌਸ਼ਨ ਪ੍ਰਿੰਸ ਇਸ ਵਾਰ ਵੀ ਜੋ ਪੰਜਾਬੀ ਇੰਡਸਟਰੀ 'ਚ ਕਦੇ ਨਹੀਂ ਉਹ ਲੈ ਕੇ ਦਰਸ਼ਕਾਂ ਅੱਗੇ ਪੇਸ਼ ਹੋਏ ਹਨ। ਜੀ ਹਾਂ ਰੌਸ਼ਨ ਪ੍ਰਿੰਸ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਪਹਿਲਾ ਵਰਟੀਕਲ ਵੀਡੀਓ ਲੈ ਕੇ ਆਏ ਹਨ, ਜਿਸ ਨੂੰ ਮੋਬਾਈਲ ਫੋਨ ਦੀ ਸਕਰੀਨ ਬਿਨ੍ਹਾਂ ਘੁਮਾਏ ਪੂਰੀ ਸਕਰੀਨ 'ਤੇ ਦੇਖਿਆ ਜਾ ਸਕਦਾ ਹੈ। ਗੀਤ ਨੂੰ ਪ੍ਰਸ਼ੰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

 ਹੋਰ ਵੇਖੋ :ਗਰਜ ਸਿੱਧੂ ਵੈਰੀਆਂ ਨੂੰ ਦੇ ਰਹੇ ਨੇ ਇਹ ਨਸੀਹਤ , ਦੇਖੋ ਵੀਡੀਓ

ਗ਼ਲਤੀ ਗਾਣੇ 'ਚ ਹਿੰਦੀ ਸ਼ਾਇਰੀ ਦਾ ਵੀ ਤੜਕਾ ਲਗਾਇਆ ਗਿਆ ਹੈ। ਇਹ ਇੱਕ ਰੋਮੈਂਟਿਕ ਸਾਂਗ ਹੈ ਜਿਸ ਨੂੰ ਸਰੋਤਿਆਂ ਵੱਲੋਂ ਚੰਗਾ ਰਿਸਪਾਂਸ ਮਿਲ ਰਿਹਾ ਹੈ।
ਦੱਸ ਦਈਏ ‘ਗ਼ਲਤੀ’ ਗਾਣੇ ਦੇ ਬੋਲ ਫੇਮਸ ਕਲਾਕਾਰ ਹੈਪੀ ਰਾਏਕੋਟੀ ਦੇ ਹਨ ਅਤੇ ਗਾਣੇ ਦਾ ਮਿਊਜ਼ਿਕ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਅਤੇ ਗਾਇਕ ਮਿਲਿੰਦ ਗਾਬਾ ਨੇ ਦਿੱਤਾ ਹੈ। ਗ਼ਲਤੀ ਗਾਣੇ ਦਾ ਵੀਡੀਓ ਸੋਹੀ ਸੈਣੀ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਹ ਗਾਣਾ ਰੌਸ਼ਨ ਪ੍ਰਿੰਸ ਨੇ ਯੂ ਟਿਊਬ ‘ਤੇ ਆਪਣੇ ਚੈਨਲ ‘ਤੇ ਰਿਲੀਜ਼ ਕੀਤਾ ਹੈ।

You may also like