ਰੌਸ਼ਨ ਪ੍ਰਿੰਸ ਨੇ ਮਰਹੂਮ ਗਾਇਕ ਦਿਲਜਾਨ ਨੂੰ ਯਾਦ ਕਰਕੇ ਹੋਏ ਭਾਵੁਕ, ਪੋਸਟ ਪਾ ਸਾਂਝੀ ਕੀਤੀ ਇਹ ਖ਼ਾਸ ਤਸਵੀਰ

written by Lajwinder kaur | May 07, 2021 10:21am

ਕੁਝ ਸ਼ਖ਼ਸੀਅਤਾਂ ਅਜਿਹੀਆਂ ਹੁੰਦੀਆਂ ਨੇ ਜਿਹਨਾਂ ਦਾ ਇਸ ਦੁਨੀਆ ਤੋਂ ਤੁਰ ਜਾਣ ਹਰ ਇੱਕ ਦੀ ਅੱਖ ਨੂੰ ਨਮ ਕਰ ਜਾਂਦੇ ਨੇ । ਜੀ ਹਾਂ 33 ਸਾਲਾ ਦਿਲਜਾਨ (Diljaan)  ਜੋ ਕਿ ਪਿਛਲੇ ਮਹੀਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ । ਦਿਲਜਾਨ ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਪੰਜਾਬੀ ਮਿਊਜ਼ਿਕ ਜਗਤ ਦੇ ਕਲਾਕਾਰ ਅਜੇ ਵੀ ਦਿਲਜਾਨ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਨੇ। ਜੀ ਹਾਂ ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਪਾ ਕੇ ਦਿਲਜਾਨ ਨੂੰ ਯਾਦ ਕੀਤਾ ਹੈ।

inside iamge of roshan prince Image Source: instagram

ਹੋਰ ਪੜ੍ਹੋ : ਆਪਣੀ ਤਸਵੀਰ ਅਤੇ ਨਾਂਅ ਵਾਲੇ ਹਵਾਈ ਜਹਾਜ਼ ਆਸਮਾਨ ‘ਚ ਉੱਡਦੇ ਦੇਖ ਕੇ ਸੋਨੂੰ ਸੂਦ ਹੋਇਆ ਭਾਵੁਕ, ਕਿਹਾ- ‘ਲੱਗਦਾ ਹੈ ਜ਼ਿੰਦਗੀ ‘ਚ ਕੁਝ ਚੰਗਾ ਕੀਤਾ ਹੋਵੇਗਾ’

roshan prince with late singer diljaan Image Source: instagram

ਉਨ੍ਹਾਂ ਨੇ ਦਿਲਜਾਨ ਦੇ ਆਪਣੀ ਖ਼ਾਸ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਕਿਵੇਂ ਭੁੱਲਾ ਤੈਨੂੰ? #Diljaan’। ਕਹਿੰਦੇ ਨੇ ਕਈ ਵਾਰ ਅਜਿਹੇ ਦੁੱਖਾਂ ਨੂੰ ਸ਼ਬਦਾਂ ਚ ਬਿਆਨ ਹੀ ਨਹੀਂ ਕੀਤਾ ਜਾ ਸਕਦਾ । ਇਹ ਤਸਵੀਰ ਦੇਖਕੇ ਕਿਸੇ ਨੂੰ ਯਕੀਨ ਹੀ ਨਹੀਂ ਹੁੰਦਾ ਹੈ ਕਿ ਇਹ ਹੱਸਦਾ ਹੋਇਆ ਚਿਹਰਾ ਅੱਜ ਸਾਡਾ ਵਿਚਕਾਰ ਨਹੀਂ ਹੈ। ਇਸ ਪੋਸਟ ਮਿਊਜ਼ਿਕ ਡਾਇਰੈਕਟਰ ਸਚਿਨ ਆਹੂਜਾ ਨੇ ਵੀ ਕਮੈਂਟ ਕਰਕੇ ਕਿਹਾ ਸੱਚੀ ਬਹੁਤ ਜਲਦੀ ਚਲਾ ਗਿਆ। ਪ੍ਰਸ਼ੰਸਕ ਵੀ ਕਮੈਂਟ ਕਰਕੇ ਦਿਲਜਾਨ ਨੂੰ ਯਾਦ ਕਰ ਰਹੇ ਨੇ।

roshan prince comments Image Source: instagram

ਜੇ ਗੱਲ ਕਰੀਏ ਰੌਸ਼ਨ ਪ੍ਰਿੰਸ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਇਸ ਤੋਂ ਇਲਾਵਾ ਉਹ ਗਾਇਕੀ ਦੇ ਨਾਲ ਅਦਾਕਾਰੀ ਖੇਤਰ ‘ਚ ਵੀ ਐਕਟਿਵ ਨੇ।

 

View this post on Instagram

 

A post shared by Roshan Prince (@theroshanprince)

You may also like