ਰੌਸ਼ਨ ਪ੍ਰਿੰਸ ਨੇ ਸਾਂਝਾ ਕੀਤਾ ਪਹਿਲਾ ਯੂਟਿਊਬ ਬਲੌਗ, ਪਤਨੀ ਦੇ ਨਾਲ ਘਰ ਦੇ ਕੰਮ ਕਰਾਉਂਦੇ ਆਏ ਨਜ਼ਰ,ਦੇਖੋ ਵੀਡੀਓ

written by Lajwinder kaur | January 18, 2022

ਆਪਣੀ ਸੁਰੀਲੀ ਆਵਾਜ਼ ਤੇ ਹਿੱਟ ਗੀਤਾਂ ਕਰਕੇ ਰੌਸ਼ਨ ਪ੍ਰਿੰਸ Roshan Prince ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਪਿਛਲੇ ਕਈ ਸਾਲਾਂ ਤੋਂ ਰਾਜ ਕਰਦੇ ਆ ਰਹੇ ਹਨ । ਇਸੇ ਕਰਕੇ ਉਹਨਾਂ ਦੀ ਫੈਨ ਫਾਲੋਵਿੰਗ ਵੀ ਬਹੁਤ ਵੱਡੀ ਹੈ । ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਕੁਝ ਦਿਨ ਪਹਿਲੀ ਵਾਰ ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਤਸਵੀਰ ਸਾਂਝੀ ਕੀਤੀ ਸੀ। ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈ ।

ਹੋਰ ਪੜ੍ਹੋ : ਕਭੀ ਖੁਸ਼ੀ ਕਭੀ ਗਮ 'ਚ ਨਜ਼ਰ ਆਈ 'ਛੋਟੀ ਕਰੀਨਾ' ਹੁਣ ਕੁਝ ਇਸ ਤਰ੍ਹਾਂ ਆਉਂਦੀ ਹੈ ਨਜ਼ਰ, ਮਾਲਵਿਕਾ ਰਾਜ 'ਬੇਬੋ' ਤੋਂ ਵੀ ਜ਼ਿਆਦਾ ਗਲੈਮਰਸ ਆ ਰਹੀ ਹੈ ਨਜ਼ਰ

Roshan Prince With Wife image From instagram

ਦੱਸ ਦਈਏ ਰੌਸ਼ਨ ਪ੍ਰਿੰਸ ਨੇ ਆਪਣਾ ਯੂਟਿਊਬ ਚੈਨਲ ਬਣਾਇਆ ਹੈ। ਜਿਸ ਉੱਤੇ ਉਨ੍ਹਾਂ ਨੇ ਆਪਣਾ ਪਹਿਲਾ ਬਲੌਗ ਅਪਲੋਡ ਕੀਤਾ ਹੈ। ਇਸ ਬਲੌਗ ਚ ਉਹ ਆਪਣੀ ਪਤਨੀ ਦੇ ਨਾਲ ਨਜ਼ਰ ਆ ਰਹੇ ਹਨ। ਵੀਡੀਓ ‘ਚ ਉਨ੍ਹਾਂ ਨੇ ਦੱਸਿਆ ਹੈ ਕਿ ਉਹ ਗੌਰਿਕ ਦੀ ਪਹਿਲੀ ਲੋਹੜੀ ਸੈਲੀਬ੍ਰੇਟ ਨਹੀਂ ਕਰ ਪਾਏ। ਕਿਉਂਕਿ ਕੋਵਿਡ ਸ਼ੁਰੂ ਹੋ ਗਿਆ ਸੀ ਜਿਸ ਕਰਕੇ ਉਹ ਇੰਡੀਆ ਨਹੀਂ ਆ ਸਕੇ ਸੀ। ਬੱਚੇ ਦੀ ਦੂਜੀ ਲੋਹੜੀ ਦਾ ਜਸ਼ਨ ਉਨ੍ਹਾਂ ਦੇ ਪਰਿਵਾਰ ‘ਚ ਨਹੀਂ ਮਨਾਉਂਦੇ। ਇਸ ਸਾਲ ਗੌਰਿਕ ਦੀ ਤੀਜੀ ਲੋਹੜੀ ਸੀ ਤੇ ਉਨ੍ਹਾਂ ਨੇ ਸੋਚਿਆ ਸੀ ਕਿ ਪੰਜਾਬ ਆ ਕੇ ਸੈਲੀਬ੍ਰੇਟ ਕਰਨਗੇ। ਪਰ ਕੋਵਿਡ ਕਰਕੇ ਇਸ ਸਾਲ ਵੀ ਉਹ ਇੰਡੀਆ ਨਹੀਂ ਆ ਸਕੇ। ਜਿਸ ਕਰਕੇ ਉਨ੍ਹਾਂ ਨੇ ਕੈਨੇਡਾ ‘ਚ ਹੀ ਆਪਣੇ ਦੋ ਖ਼ਾਸ ਦੋਸਤਾਂ ਦੇ ਨਾਲ ਲੋਹੜੀ ਦਾ ਤਿਉਹਾਰ ਸੈਲੀਬ੍ਰੇਟ ਕੀਤਾ। ਉਨ੍ਹਾਂ ਨੇ ਦੱਸਿਆ ਹੈ ਕਿ ਇਸ ਬਲੌਗ ਦੇ ਰਾਹੀਂ ਉਨ੍ਹਾਂ ਦੇ ਪੰਜਾਬ ਚ ਬੈਠੇ ਮਾਪੇ, ਭੈਣ-ਭਰਾ ਅਤੇ ਖਾਸ ਰਿਸ਼ਤੇਦਾਰ ਵੀ ਲੋਹੜੀ ਦੇ ਸੈਲੀਬ੍ਰੇਸ਼ਨ ਨੂੰ ਦੇਖ ਪਾਉਣਗੇ।

roshan

ਹੋਰ ਪੜ੍ਹੋ : ਸ਼ਿੰਦਾ ਗਰੇਵਾਲ ਤੇ ਏਕਮ ਗਰੇਵਾਲ ਨੇ ਆਪਣੀ ਭੈਣ ਦੇ ਵਿਆਹ ਦੀ ਸੰਗੀਤ ਸੈਰੇਮਨੀ ‘ਤੇ ਪਾਇਆ ਸ਼ਾਨਦਾਰ ਭੰਗੜਾ, ਸਰਦਾਰੀ ਲੁੱਕ ਨਾਲ ਜਿੱਤਿਆ ਸਭ ਦਾ ਦਿਲ, ਦੇਖੋ ਵੀਡੀਓ

ਵੀਡੀਓ ‘ਚ ਰੌਸ਼ਨ ਪ੍ਰਿੰਸ ਆਪਣੀ ਪਤਨੀ ਦੇ ਨਾਲ ਗਰੋਸਰੀ ਸਟੋਰ ‘ਚ ਸਾਗ ਅਤੇ ਰਾਸ਼ਨ ਲੈਂਦੇ ਹੋਏ ਨਜ਼ਰ ਆਏ। ਇਸ ਤੋਂ ਇਲਾਵਾ ਉਹ ਆਪਣੀ ਪਤਨੀ ਦੇ ਨਾਲ ਸਾਗ ਬਨਾਉਂਣ ‘ਚ ਮਦਦ ਕਰਦੇ ਹੋਏ ਨਜ਼ਰ ਆਏ। ਪ੍ਰਸ਼ੰਸਕਾਂ ਨੂੰ ਰੌਸ਼ਨ ਪ੍ਰਿੰਸ ਦਾ ਇਹ ਬਲੌਗ ਖੂਬ ਪਸੰਦ ਆ ਰਿਹਾ ਹੈ।

Roshan Prince Vlogs

 

You may also like