ਰੌਸ਼ਨ ਪ੍ਰਿੰਸ ਨੇ ਆਪਣੀ ਨਵੀਂ ਫ਼ਿਲਮ ‘ਵਧਾਈਆਂ ਬਾਪੂ ਤੈਨੂੰ’ ਦਾ ਪੋਸਟਰ ਕੀਤਾ ਸਾਂਝਾ, ਡਾਇਰੈਕਸ਼ਨ ‘ਚ ਕਰਨ ਜਾ ਰਹੇ ਨੇ ਡੈਬਿਊ

written by Lajwinder kaur | November 08, 2021

ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹਿੱਟ ਗੀਤ ਦੇਣ ਵਾਲੇ ਗਾਇਕ ਰੌਸ਼ਨ ਪ੍ਰਿੰਸ Roshan Prince ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਜੀ ਹਾਂ ਉਨ੍ਹਾਂ ਨੇ ਆਪਣੇ ਫੈਨਜ਼ ਦੇ ਨਾਲ ਇੱਕ ਗੁੱਡ ਨਿਊਜ਼ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਆਪਣੀ ਅਗਲੀ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ ਉਹ ਵਧਾਈਆਂ ਬਾਪੂ ਤੈਨੂੰ (Vadhayiyaan Bapu Tenu) ਟਾਈਟਲ ਹੇਠ ਨਵੀਂ ਫ਼ਿਲਮ ਲੈ ਕੇ ਆ ਰਹੇ ਨੇ। ਇਸ ਫ਼ਿਲਮ ਦੇ ਨਾਲ ਉਹ ਡਾਇਰੈਕਸ਼ਨ ਦੇ ਖੇਤਰ ਚ ਵੀ ਡੈਬਿਊ ਕਰਨ ਜਾ ਰਹੇ ਹਨ।

inside image of rohsan prince shared his movie wadiyan bapu tainu poster with fans

ਹੋਰ ਪੜ੍ਹੋ : Brampton ਦੇ ਸਥਾਨਿਕ ਭਾਰਤੀ ਰੈਸਟੋਰੈਂਟ ‘ਚ ਪਹੁੰਚੇ PM Justin Trudeau, ਭਾਰਤੀਆਂ ਨੂੰ ਦੀਵਾਲੀ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਲਿਆ ਮਿਠਾਈਆਂ ਦਾ ਅਨੰਦ

ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘WMK 🙏 ਨਵੀਂ ਸ਼ੁਰੂਆਤ ਕਰਨ ਜਾ ਰਿਹਾ ਹਾਂ ਬਤੌਰ ਡਾਇਰੈਕਟਰ #WadhayiyaanBapuTenu’ ਨਾਲ ਹੀ ਇਸ ਫ਼ਿਲਮ ‘ਚ ਸਾਥ ਦੇਣ ਵਾਲੀ ਸ਼ਖਸ਼ੀਅਤਾਂ ਦਾ ਧੰਨਵਾਦ ਵੀ ਕੀਤਾ ਹੈ। ਇਸ ਤੋਂ ਇਲਾਵਾ ਫ਼ਿਲਮ ਦੀ ਸਟਾਰ ਕਾਸਟ ਨੂੰ ਵੀ ਟੈੱਗ ਕੀਤਾ ਹੈ। ਗੱਲ ਕਰੀਏ ਪੋਸਟਰ ਦੀ ਤਾਂ ਬਹੁਤ ਹੀ ਸ਼ਾਨਦਾਰ ਹੈ, ਪੋਸਟਰ ਉੱਤੇ ਗੁਰਪ੍ਰੀਤ ਘੁੱਗੀ, ਰੌਸ਼ਨ ਪ੍ਰਿੰਸ ਅਤੇ ਫ਼ਿਲਮ ਦੀ ਅਦਾਕਾਰਾ ਓਸ਼ੀਨ ਬਰਾੜ ਨੂੰ ਟੈੱਗ ਕੀਤਾ ਹੈ। ਕਲਾਕਾਰ ਅਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਫ਼ਿਲਮ ਦੀ ਸਟਾਰ ਕਾਸਟ ਨੂੰ ਵਧਾਈਆਂ ਦੇ ਰਹੇ ਹਨ।

ਹੋਰ ਪੜ੍ਹੋ : ਜੱਸੀ ਗਿੱਲ ਨੇ ਆਪਣੀ ਧੀ ਰੋਜਸ ਕੌਰ ਗਿੱਲ ਦੇ ਨਾਲ ਸ਼ੇਅਰ ਕੀਤਾ ਕਿਊਟ ਜਿਹਾ ਵੀਡੀਓ, ਹਰ ਇੱਕ ਦਾ ਮਨ ਮੋਹ ਰਿਹਾ ਹੈ ਪਿਉ-ਧੀ ਦਾ ਇਹ ਅੰਦਾਜ਼, ਦੇਖੋ ਵੀਡੀਓ

Roshan-Prince

ਦੱਸ ਦਈਏ ਇਸ ਫ਼ਿਲਮ ਨੂੰ ਲਿਖਿਆ ਅਤੇ ਡਾਇਰੈਕਟ ਵੀ ਰੌਸ਼ਨ ਪ੍ਰਿੰਸ ਨੇ ਹੀ ਕੀਤਾ ਹੈ। ਇਸ ਫ਼ਿਲਮ ਚ ਕਈ ਹੋਰ ਕਲਾਕਾਰ ਜਿਵੇਂ ਯੋਗਰਾਜ ਸਿੰਘ, ਹਾਰਬੀ ਸੰਘਾ, ਕਰਮਜੀਤ ਅਨਮੋਲ, ਮਲਕੀਤ ਰੌਣੀ ਅਤੇ ਕਈ ਹੋਰ ਕਲਾਕਾਰ ਆਪਣੀ ਅਦਾਕਾਰੀ ਦਾ ਤੜਕਾ ਲਗਾਉਂਦੇ ਹੋਏ ਨਜ਼ਰ ਆਉਣਗੇ। ਫ਼ਿਲਹਾਲ ਫ਼ਿਲਮ ਦੀ ਰਿਲੀਜ਼ ਡੇਟ ਦਾ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਇਹ ਫ਼ਿਲਮ ਅਗਲੇ ਸਾਲ ਯਾਨੀ ਕਿ 2022 ‘ਚ ਰਿਲੀਜ਼ ਹੋਵੇਗੀ। ਦੱਸ ਦਈਏ ਇਹ ਪਹਿਲੀ ਪੰਜਾਬੀ ਫ਼ਿਲਮ  ਹੈ ਜੋ ਕਿ ਵਿਨਿਪੈਗ ‘ਚ ਸ਼ੂਟ ਹੋਵੇਗੀ। ਇਸ ਤੋਂ ਇਲਾਵਾ ਕੈਨੇਡਾ ਅਤੇ ਪੰਜਾਬ ‘ਚ ਵੀ ਫ਼ਿਲਮ ਨੂੰ ਸ਼ੂਟ ਕੀਤਾ ਜਾਵੇਗਾ। ਦੱਸ ਦਈਏ ਰੌਸ਼ਨ ਪ੍ਰਿੰਸ ਨੇ ਬਤੌਰ ਸਿੰਗਰ ਆਪਣੇ ਕਰਿਆਰ ਦੀ ਸ਼ੁਰੂਆਤ ਕੀਤੀ ਸੀ, ਇਸ ਤੋਂ ਬਾਅਦ ਉਨ੍ਹਾਂ ਨੇ ਐਕਟਿੰਗ ਚ ਆਪਣਾ ਕਰਿਆਰ ਬਣਾਇਆ। ਉਹ ਕਈ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਉਹ ਅਖੀਰਲੀ ਵਾਰ 'ਇੱਕ ਸੰਧੂ ਹੁੰਦਾ ਸੀ' ਫ਼ਿਲਮ ‘ਚ ਨਜ਼ਰ ਆਏ ਸੀ।

 

You may also like