ਰੋਸ਼ਨ ਪ੍ਰਿੰਸ ਦੀ ਇਸ ਸਾਲ ਆਉਣ ਵਾਲੀ ਤੀਜੀ ਫ਼ਿਲਮ ਦਾ ਹੋਇਆ ਖੁਲਾਸਾ

Written by  Gourav Kochhar   |  April 11th 2018 11:25 AM  |  Updated: April 11th 2018 11:25 AM

ਰੋਸ਼ਨ ਪ੍ਰਿੰਸ ਦੀ ਇਸ ਸਾਲ ਆਉਣ ਵਾਲੀ ਤੀਜੀ ਫ਼ਿਲਮ ਦਾ ਹੋਇਆ ਖੁਲਾਸਾ

ਗਾਇਕ-ਅਭਿਨੇਤਾ ਰੋਸ਼ਨ ਪ੍ਰਿੰਸ ਇਸ ਸਮੇਂ ਆਪਣੇ ਹਾਲ 'ਚ ਰਿਲੀਜ਼ ਹੋਈ ਫਿਲਮ ਸੁਬੇਦਾਰ ਜੋਗਿੰਦਰ ਸਿੰਘ ਦੀ ਸਫਲਤਾ ਦਾ ਆਨੰਦ ਮਨਾ ਰਹੇ ਹਨ | ਸੁਬੇਦਰ ਜੋਗਿੰਦਰ ਸਿੰਘ ਦੇ ਜੰਗੀ ਜੀਵਨ-ਤੇ ਅਧਾਰਿਤ ਇਸ ਫਿਲਮ ਦੇ ਮੁਖ ਕਿਰਦਾਰ ਗਿੱਪੀ ਗਰੇਵਾਲ ਨੇ ਨਿਭਾਇਆ ਹੈ | ਫਿਲਮ ਵਿਚ ਰੋਸ਼ਨ ਪ੍ਰਿੰਸ ਨੇ ਪ੍ਰਸਿੱਧ ਸੈਨਿਕ ਸਵਰਨ ਸਿੰਘ ਦੀ ਭੂਮਿਕਾ ਨਿਭਾਈ ਹੈ | ਜਿੱਥੇ ਕਿ ਉਨ੍ਹਾਂ ਦੀ ਇਹ ਫਿਲਮ ਵਧੀਆ ਪ੍ਰਦਰਸ਼ਨ ਕਰ ਰਹੀ ਹੈ, ਅਭਿਨੇਤਾ ਨੇ ਨਾਲ ਹੀ ਇਕ ਹੋਰ ਪ੍ਰੋਜੈਕਟ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ |

ਰੋਸ਼ਨ ਪ੍ਰਿੰਸ ਦੀ ਅਗਲੀ ਫਿਲਮ ਦਾ ਨਾਮ ਹੈ "ਰਾਂਝਾ ਰਿਫਿਊਜੀ" | ਇਹ ਗੱਲ ਸਾਨੂੰ ਆਪ ਰੋਸ਼ਨ ਪ੍ਰਿੰਸ ਨੇ ਟਵੀਟ ਕਰਕੇ ਦੱਸੀ ਹੈ | ਉਹ ਪਹਿਲਾਂ ਹੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਚੁੱਕੇ ਹਨ | ਉਨ੍ਹਾਂ ਨੇ ਓਮਜੀ ਗਰੁੱਪ ਦੇ ਮੁਨੀਸ਼ ਸਾਹਨੀ ਨਾਲ ਹੱਥ ਮਿਲਾ ਲਿਆ ਹੈ | ਨਾਲ ਹੀ ਉਨ੍ਹਾਂਨੇ ਆਪਣੇ ਟਵੀਟ ਚ ਕਰਮਜੀਤ ਅਨਮੋਲ, ਸਾਨਵੀ ਧਿਮਨ, ਹਾਰਬੀ ਸੰਘਾ ਦਾ ਨਾਮ ਸ਼ਾਮਿਲ ਕੀਤਾ ਹੈ ਜਿਸ ਤੋਂ ਇਹ ਉਮੀਦ ਹੈ ਕਿ ਇਹ ਤਿੰਨੋ ਵੀ ਇਸ ਫਿਲਮ ਵਿਚ ਭੂਮਿਕਾ ਨਿਭਾਉਣਗੇ |

ਆਪਣੇ ਪ੍ਰੋਜੈਕਟ ਬਾਰੇ ਦਸਦੇ ਹੋਏ, ਰੋਸ਼ਨ ਪ੍ਰਿੰਸ ਨੇ ਆਪਣੇ ਪ੍ਰਸ਼ੰਸਕਾਂ ਤੋਂ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਕਿਹਾ | ਉਨ੍ਹਾਂਨੇ ਲਿਖਿਆ,

"Another BIG Day.. First Day of My New Film #RanjhaRefugee with the awesome People of Industry.. wish me Luck @OmjeeGroup @karamjitanmol #saanvidhiman #harbysangha #munishsahni #AvtarSingh @Jasjourno @nishasahdev @RAJIEEMSHINDE"

roshan prince

ਫਿਲਮ ਬਾਰੇ ਇਕ ਦਿਲਚਸਪ ਗੱਲ ਇਹ ਹੈ ਕਿ ਇਸ ਦਾ ਨਾਂ 'ਰਾਂਝਾ ਰਿਫਊਜੀ' ਹੈ | ਇਹ ਨਿਸ਼ਚਾ ਇਕ ਰਿਫਊਜੀ ਦੇ ਪਿਆਰ ਬਾਰੇ ਕਹਾਣੀ ਹੈ | ਪਰ ਸਵਾਲ ਇਹ ਹੈ ਕਿ ਰੋਸ਼ਨ ਪ੍ਰਿੰਸ ਕਿੱਥੇ ਰਹਿਣਗੇ ਅਤੇ ਕਿਸ ਦੇ ਪਿਆਰ ਚ ਉਨ੍ਹਾਂ ਦੀ ਦਿਲਚਸਪੀ ਹੋਣੀ ਹੋਵੇਗੀ ?

ਦਸ ਦੇਈਏ ਕਿ ਪਿਛਲੇ ਸਾਲ ਅਭਿਨੇਤਾ ਨੇ ਸਿਰਫ ਇੱਕ ਫਿਲਮ ਬਣਾਈ ਸੀ | ਪਰ ਲੱਗਦਾ ਹੈ ਕਿ ਸਾਲ 2018 ਦੀ ਉਨ੍ਹਾਂ ਲਈ ਧਮਾਕੇਦਾਰ ਹੋਵੇਗਾ | ਉਨ੍ਹਾਂ ਦੀਆਂ ਦੋ ਫਿਲਮਾਂ -ਲਾਵਾਂ ਫੇਰੇ ਤੇ ਸੁਬੇਦਰ ਜੋਗਿੰਦਰ ਸਿੰਘ, ਪਹਿਲਾਂ ਹੀ ਜਾਰੀ ਹੋ ਚੁਕੀਆਂ ਹਨ ਤੇ ਹੁਣ ਤੀਜੀ ਦੀ ਤਿਆਰੀ ਹੈ |

ਸਾਨੂੰ ਪੂਰੀ ਉਮੀਦ ਹੈ ਕਿ ਰੋਸ਼ਨ ਪ੍ਰਿੰਸ ਇਸ ਫਿਲਮ ਵਿਚ ਵੀ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਣਗੇ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network