ਰੌਸ਼ਨ ਪ੍ਰਿੰਸ ਨੇ ਪੁੱਤਰ ਨਾਲ ਖੂਬਸੂਰਤ ਤਸਵੀਰ ਸਾਂਝੀ ਕਰ ਕਿਹਾ 'ਮੈਂ ਵੀ ਚੰਗਾ ਪਿਤਾ ਬਣਨ ਦੀ ਕੋਸ਼ਿਸ਼ ਕਰਾਂਗਾ ਜਿਵੇਂ ਮੇਰੇ ਪਿਤਾ ਮੇਰੇ ਲਈ ਸਨ'

Written by  Aaseen Khan   |  October 04th 2019 01:13 PM  |  Updated: October 04th 2019 01:13 PM

ਰੌਸ਼ਨ ਪ੍ਰਿੰਸ ਨੇ ਪੁੱਤਰ ਨਾਲ ਖੂਬਸੂਰਤ ਤਸਵੀਰ ਸਾਂਝੀ ਕਰ ਕਿਹਾ 'ਮੈਂ ਵੀ ਚੰਗਾ ਪਿਤਾ ਬਣਨ ਦੀ ਕੋਸ਼ਿਸ਼ ਕਰਾਂਗਾ ਜਿਵੇਂ ਮੇਰੇ ਪਿਤਾ ਮੇਰੇ ਲਈ ਸਨ'

ਇਸੇ ਸਾਲ ਮਾਰਚ ਦੇ ਮਹੀਨੇ 'ਚ ਰੌਸ਼ਨ ਪ੍ਰਿੰਸ ਦੇ ਘਰ ਪੁੱਤਰ ਗੌਰਿਕ ਨੇ ਜਨਮ ਲਿਆ ਹੈ ਜਿਸ ਦੀਆਂ ਤਸਵੀਰਾਂ ਆਏ ਦਿਨ ਹੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਰੌਸ਼ਨ ਪ੍ਰਿੰਸ ਨੇ ਆਪਣੇ ਪੁੱਤਰ ਨਾਲ ਇੱਕ ਬਹੁਤ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਦੋਨੋਂ ਬਾਪ ਪੁੱਤ ਕਾਫੀ ਪਿਆਰੇ ਲੱਗ ਰਹੇ ਹਨ। ਤਸਵੀਰ 'ਚ ਰੌਸ਼ਨ ਪ੍ਰਿੰਸ ਆਪਣੇ ਪੁੱਤਰ ਗੌਰਿਕ ਨੂੰ ਬੁੱਕਲ 'ਚ ਲੈ ਕੇ ਸੁਲਾਉਂਦੇ ਹੋਏ ਨਜ਼ਰ ਆ ਰਹੇ ਹਨ।

 

View this post on Instagram

 

Family Vacations Day 2 : #Whistler, BC .. Canada #WhistlerVillage #ValleaLumina #RelaxDay #LongDrive

A post shared by Rosshan Prince (@theroshanprince) on

ਰੌਸ਼ਨ ਪ੍ਰਿੰਸ ਨੇ ਇਸ ਤਸਵੀਰ ਦੀ ਕੈਪਸ਼ਨ ਵੀ ਬਹੁਤ ਹੀ ਸ਼ਾਨਦਾਰ ਦਿੱਤੀ ਹੈ। ਉਹਨਾਂ ਲਿਖਿਆ,''ਮੈਨੂੰ ਉਮੀਦ ਹੈ ਮੈਂ ਆਪਣੇ ਪੁੱਤਰ ਦਾ ਚੰਗਾ ਪਿਤਾ ਬਣਾਂਗਾ ਜਿਵੇਂ ਮੇਰੇ ਲਈ ਮੇਰੇ ਪਿਤਾ ਇੱਕ ਚੰਗੇ ਪਿਤਾ ਸਨ''। ਪ੍ਰਸ਼ੰਸਕਾਂ ਵੱਲੋਂ ਇਸ ਤਸਵੀਰ ਦੇ ਹੇਠ ਕਮੈਂਟ ਕਰਕੇ ਇਸ ਤਸਵੀਰ ਦੀ ਤਾਰੀਫ ਕੀਤੀ ਜਾ ਰਹੀ ਹੈ।

ਹੋਰ ਵੇਖੋ : ਰੇਸ਼ਮ ਸਿੰਘ ਅਨਮੋਲ ਨੇ ਬਿਮਾਰ ਮਾਂ ਨਾਲ ਤਸਵੀਰ ਸਾਂਝੀ ਕਰ ਲਿਖਿਆ ਭਾਵੁਕ ਸੰਦੇਸ਼,ਕਿਹਾ 'ਰੱਬਾ ਮੇਰੀ ਜ਼ਿੰਦਗੀ ਲੈਲਾ, ਮੇਰੀ ਬੇਬੇ ਨੂੰ ਠੀਕ ਕਰਦੇ'

 

View this post on Instagram

 

I hope I can be as good of a father to my son as my dad was to me. #Gaurik

A post shared by Rosshan Prince (@theroshanprince) on

ਰੌਸ਼ਨ ਪ੍ਰਿੰਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ 15 ਨਵੰਬਰ ਨੂੰ ਫ਼ਿਲਮ 'ਨਾਨਕਾ ਮੇਲ' ਲੈ ਕੇ ਵੱਡੇ ਪਰਦੇ 'ਤੇ ਆ ਰਹੇ ਹਨ ਜਿਸ 'ਚ ਰੁਬੀਨਾ ਬਾਜਵਾ ਉਹਨਾਂ ਨਾਲ ਫੀਮੇਲ ਲੀਡ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਰੌਸ਼ਨ ਪ੍ਰਿੰਸ ਅਗਲੇ ਸਾਲ ਗਿੱਪੀ ਗਰੇਵਾਲ ਨਾਲ ਫ਼ਿਲਮ ਇੱਕ ਸੰਧੂ ਹੁੰਦਾ ਸੀ 'ਚ ਵੀ ਸਕਰੀਨ ਸਾਂਝੀ ਕਰਦੇ ਦਿਖਾਈ ਦੇਣ ਵਾਲੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network