ਰੇਸ਼ਮ ਸਿੰਘ ਅਨਮੋਲ ਨੇ ਬਿਮਾਰ ਮਾਂ ਨਾਲ ਤਸਵੀਰ ਸਾਂਝੀ ਕਰ ਲਿਖਿਆ ਭਾਵੁਕ ਸੰਦੇਸ਼,ਕਿਹਾ 'ਰੱਬਾ ਮੇਰੀ ਜ਼ਿੰਦਗੀ ਲੈਲਾ, ਮੇਰੀ ਬੇਬੇ ਨੂੰ ਠੀਕ ਕਰਦੇ'

Written by  Aaseen Khan   |  October 04th 2019 10:45 AM  |  Updated: October 04th 2019 10:45 AM

ਰੇਸ਼ਮ ਸਿੰਘ ਅਨਮੋਲ ਨੇ ਬਿਮਾਰ ਮਾਂ ਨਾਲ ਤਸਵੀਰ ਸਾਂਝੀ ਕਰ ਲਿਖਿਆ ਭਾਵੁਕ ਸੰਦੇਸ਼,ਕਿਹਾ 'ਰੱਬਾ ਮੇਰੀ ਜ਼ਿੰਦਗੀ ਲੈਲਾ, ਮੇਰੀ ਬੇਬੇ ਨੂੰ ਠੀਕ ਕਰਦੇ'

ਰੇਸ਼ਮ ਸਿੰਘ ਅਨਮੋਲ ਜਿਹੜੇ ਆਪਣੀ ਮਾਂ ਨੂੰ ਸਭ ਤੋਂ ਵੱਧ ਪਿਆਰ ਕਰਦੇ ਹਨ। ਉਹ ਅਕਸਰ ਆਪਣੀ ਮਾਂ ਨਾਲ ਸੋਸ਼ਲ ਮੀਡੀਆ 'ਤੇ ਤਸਵੀਰ ਸਾਂਝੀ ਕਰਕੇ ਮਾਂ ਪੁੱਤ ਦੇ ਪਿਆਰ ਬਾਰੇ ਫੈਨਸ ਨਾਲ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ। ਪਰ ਹੁਣ ਰੇਸ਼ਮ ਸਿੰਘ ਅਨਮੋਲ ਨੇ ਫੈਨਸ ਨੂੰ ਆਪਣੀ ਮਾਂ ਲਈ ਦੁਆਵਾਂ ਕਰਨ ਲਈ ਕਿਹਾ ਹੈ ਕਿਉਂਕਿ ਉਹਨਾਂ ਦੀ ਮਾਂ ਬਿਮਾਰ ਚੱਲ ਰਹੇ ਹਨ।

 

View this post on Instagram

 

My mom, my dad, my world my everything ?????

A post shared by Resham Anmol (ਰੇਸ਼ਮ ਅਨਮੋਲ) (@reshamsinghanmol) on

ਰੇਸ਼ਮ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਉਹਨਾਂ ਦੀ ਮਾਂ ਵ੍ਹੀਲਚੇਅਰ 'ਤੇ ਹਨ। ਰੇਸ਼ਮ ਨੇ ਤਸਵੀਰ ਦੀ ਕੈਪਸ਼ਨ 'ਚ ਭਾਵੁਕ ਸੰਦੇਸ਼ ਲਿਖਦੇ ਹੋਏ ਕਿਹਾ ਹੈ,'ਰੱਬਾ ਇਹ ਜ਼ਿੰਦਗੀ ਲੈਲਾ,ਪਰ ਮੇਰੀ ਬੇਬੇ ਨੂੰ ਠੀਕ ਕਰਦੇ, ਕਿਰਪਾ ਕਰਕੇ ਸਾਰੇ ਜਾਣੇ ਅਰਦਾਸ ਕਰੋ'।

ਹੋਰ ਵੇਖੋ : ਪਾਣੀ ਉਤਰਨ ਤੋਂ ਬਾਅਦ ਪਿੰਡਾਂ 'ਚ ਹੋਏ ਨੁਕਸਾਨ ਤੋਂ ਜਾਣੂ ਕਰਵਾ ਰਹੇ ਨੇ ਰੇਸ਼ਮ ਸਿੰਘ ਅਨਮੋਲ, ਦੇਖੋ ਵੀਡੀਓ

 

View this post on Instagram

 

Rabba Eh jindgi laila but Meri Bebe nu thik kar de . Plz pray for my mom ???#GetwellSoon

A post shared by Resham Anmol (ਰੇਸ਼ਮ ਅਨਮੋਲ) (@reshamsinghanmol) on

ਦੱਸ ਦਈਏ ਰੇਸ਼ਮ ਸਿੰਘ ਅਨਮੋਲ ਦੇ ਪਿਤਾ ਬਚਪਨ 'ਚ ਹੀ ਇਸ ਦੁਨੀਆ ਤੋਂ ਚੱਲ ਬਸੇ ਸਨ। ਉਹਨਾਂ ਨੂੰ ਬੇਬੇ ਅਤੇ ਵੱਡੇ ਭਰਾਵਾਂ ਨੇ ਹੀ ਪਾਲਿਆ ਹੈ। ਰੇਸ਼ਮ ਸਿੰਘ ਅਨਮੋਲ ਲਈ ਉਹਨਾਂ ਦੀ ਬੇਬੇ ਹੀ ਬਾਪੂ ਹੈ ਇਸ ਲਈ ਉਹ ਜਹਾਨੋ ਵੱਧ ਆਪਣੀ ਬੇਬੇ ਦਾ ਮੋਹ ਕਰਦੇ ਹਨ। ਉਮੀਦ ਕਰਦੇ ਹਾਂ ਉਹਨਾਂ ਦੀ ਬੇਬੇ ਬਹੁਤ ਜਲਦ ਸਿਹਤਯਾਬ ਹੋਣਗੇ ਅਤੇ ਰੇਸ਼ਮ ਸਿੰਘ ਅਨਮੋਲ ਨੂੰ ਹੋਰ ਵੀ ਚੰਗਾ ਕੰਮ ਕਰਨ ਦਾ ਹੌਂਸਲਾ ਦਿੰਦੇ ਰਹਿਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network