Advertisment

ਪਿਤਾ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਭਾਵੁਕ ਹੋਈ ਰੁਬੀਨਾ ਬਾਜਵਾ, ਲਿਖਿਆ ਭਾਵੁਕ ਨੋਟ

author-image
By Rupinder Kaler
New Update
ਪਿਤਾ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਭਾਵੁਕ ਹੋਈ ਰੁਬੀਨਾ ਬਾਜਵਾ, ਲਿਖਿਆ ਭਾਵੁਕ ਨੋਟ
Advertisment
ਰੁਬੀਨਾ ਬਾਜਵਾ ਸੋਸ਼ਲ ਮੀਡੀਆ ਤੇ ਖੂਬ ਐਕਟਿਵ ਰਹਿੰਦੀ ਹੈ । ਉਹਨਾਂ ਵੱਲੋਂ ਅਕਸਰ ਕੁਝ ਨਾ ਕੁਝ ਸ਼ੇਅਰ ਕੀਤਾ ਜਾਂਦਾ ਹੈ । ਹਾਲ ਹੀ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੇ ਪਿਤਾ
Advertisment
ਜਸਵੰਤ ਬਾਜਵਾ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਵਿੱਚ ਨੀਰੂ ਤੇ ਉਸ ਦੇ ਪਿਤਾ ਦਿਖਾਈ ਦੇ ਰਹੇ ਹਨ । publive-image image from rubina.bajwa's Instagram ਹੋਰ ਪੜ੍ਹੋ : ਹਿਮਾਂਸ਼ ਕੋਹਲੀ ਨੇ ਆਪਣੀ ਭੈਣ ਲਈ ਲਿਖਿਆ ਭਾਵੁਕ ਨੋਟ, ਕੁਝ ਦਿਨ ਪਹਿਲਾਂ ਹੋਇਆ ਭੈਣ ਦਾ ਵਿਆਹ publive-image image from rubina.bajwa's Instagram ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਰੁਬੀਨਾ ਬਾਜਵਾ ਨੇ ਭਾਵੁਕ ਨੋਟ ਵੀ ਲਿਖਿਆ ਹੈ । ਉਹਨਾਂ ਨੇ ਲਿਖਿਆ ਹੈ ‘ਮੇਰੀ ਸਭ ਤੋਂ ਵੱਡੀ ਖੁਸ਼ੀ ਮੇਰੇ ਪਿਤਾ । ਉਹ ਕੀ ਸ਼ਾਮਾਂ ਹੁੰਦੀਆਂ ਸਨ ਜਦੋਂ ਅਸੀਂ ਬਾਲੀਵੁੱਡ ਦੇ ਕਲਾਸੀਕਲ ਗਾਣੇ ਘਰ ਵਿੱਚ ਸੁਣਦੇ ਹੁੰਦੇ ਸਾਂ । ਮੈਂ ਉਹਨਾਂ ਦਿਨਾਂ ਵਿੱਚ ਵਾਪਿਸ ਜਾਣਾ ਚਾਹਾਂਗੀ । publive-image image from rubina.bajwa's Instagram ਮੇਰਾ ਮਨ ਅੱਜ ਵੀ ਤੁਹਾਡੇ ਨਾਲ ਗੱਲ ਕਰਦਾ ਹੈ । ਮੇਰਾ ਦਿਲ ਅੱਜ ਵੀ ਤੁਹਾਨੂੰ ਲੱਭਦਾ ਹੈ ….ਮੈਂ ਤੁਹਾਡੀ ਜੱਫੀ, ਤੁਹਾਡਾ ਦੁਲਾਰ, ਖਾਣਾ ਪਕਾਉਣਾ ਤੇ ਇੱਕਠੇ ਬੈਠ ਕੇ ਖਾਣਾ ਮਿਸ ਕਰਦੀ ਹਾਂ । ਮੇਰੇ ਫਲਾਂ ਨੂੰ ਕਾਲਜ ਜਾਣ ਤੋਂ ਪਹਿਲਾਂ ਪੈਕ ਕਰਨਾ ।ਡੈਡੀ ਤੁਹਾਡੇ ਤੋਂ ਵੱਧ ਸਾਨੂੰ ਕੋਈ ਵੀ ਪਿਆਰ ਨਹੀਂ ਕਰ ਸਕਦਾ !!! ਮੈਨੂੰ ਦੁਨੀਆ ਦਿਖਾਉਣ ਲਈ ਧੰਨਵਾਦ’ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment