
ਰੁਬੀਨਾ ਬਾਜਵਾ (Rubina Bajwa)ਨੇ ਆਪਣੀਆਂ ਜੁੜਵਾ ਭਾਣਜੀਆਂ ਆਲੀਆ (Aalia) ਅਤੇ ਅਕੀਰਾ (Aakira) ਦੇ ਜਨਮ ਦਿਨ (Birthday) ‘ਤੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਅਦਾਕਾਰਾ ਆਪਣੀਆਂ ਭਾਣਜੀਆਂ ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਮੇਰੀਆਂ ਖੂਬਸੂਰਤ ਭਤੀਜੀਆਂ, ਮੇਰੀਆਂ ਹਮੇਸ਼ਾ ਦੀਆਂ ਦੋਸਤ, ਮੇਰੀ ਮਨਪਸੰਦ ਕੰਪਨੀ…ਜਨਮ ਦਿਨ ਦੀਆਂ ਵਧਾਈਆਂ’।
ਹੋਰ ਪੜ੍ਹੋ : ਕੌਰ ਬੀ ਨੇ ਆਪਣੇ ਭਤੀਜੇ ਦੇ ਜਨਮਦਿਨ ‘ਤੇ ਸਾਂਝਾ ਕੀਤਾ ਖ਼ਾਸ ਵੀਡੀਓ, ਭਤੀਜੇ ਦੀ ਲੰਮੀ ਉਮਰ ਲਈ ਕੀਤੀ ਅਰਦਾਸ
ਰੁਬੀਨਾ ਬਾਜਵਾ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ । ਦੱਸ ਦਈਏ ਕਿ ਆਲੀਆ ਅਤੇ ਅਕੀਰਾ ਦੋਵੇਂ ਨੀਰੂ ਬਾਜਵਾ ਦੀਆਂ ਜੁੜਵਾ ਧੀਆਂ ਹਨ । ਦੋਵਾਂ ਧੀਆਂ ਦੇ ਜਨਮ ਦਿਨ ‘ਤੇ ਮਾਸੀ ਖੂਬ ਮਸਤੀ ਕਰਦੀ ਹੋਈ ਦਿਖਾਈ ਦਿੱਤੀ ਸੀ ।

ਹੋਰ ਪੜ੍ਹੋ : ਸੋਨਮ ਬਾਜਵਾ ਨੇ ਸਾਰਾ ਅਲੀ ਖ਼ਾਨ ਦੀ ਸ਼ੁਭਮਨ ਗਿੱਲ ਦੇ ਨਾਲ ਡੇਟਿੰਗ ਦੀਆਂ ਅਫਵਾਹਾਂ ਦਾ ਕੀਤਾ ਖੰਡਨ
ਦੱਸ ਦਈਏ ਕਿ ਲਾਕਡਾਊਨ ਦੇ ਦੌਰਾਨ ਨੀਰੂ ਬਾਜਵਾ ਦੇ ਘਰ ਦੋ ਜੁੜਵਾ ਧੀਆਂ ਨੇ ਜਨਮ ਲਿਆ ਸੀ । ਇਸ ਤੋਂ ਪਹਿਲਾਂ ਅਦਾਕਾਰਾ ਦੇ ਘਰ ਇੱਕ ਵੱਡੀ ਧੀ ਵੀ ਹੈ ।ਨੀਰੂ ਬਾਜਵਾ ਦੀਆਂ ਤਿੰਨ ਧੀਆਂ ਹਨ ਅਤੇ ਆਪਣੀਆਂ ਤਿੰਨਾਂ ਧੀਆਂ ਦੇ ਨਾਲ ਅਕਸਰ ਹੀ ਉਹ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀਆਂ ਰਹਿੰਦੀਆਂ ਹਨ ।

ਸੋਸ਼ਲ ਮੀਡੀਆ ‘ਤੇ ੳੇੁਹ ਅਕਸਰ ਆਪਣੀਆਂ ਧੀਆਂ ਦੇ ਨਾਲ ਮਸਤੀ ਭਰੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । ਨੀਰੂ ਬਾਜਵਾ ਇਨ੍ਹੀਂ ਦਿਨੀਂ ਸਤਿੰਦਰ ਸਰਤਾਜ ਦੇ ਨਾਲ ਆਪਣੀ ਫ਼ਿਲਮ ‘ਕਲੀ ਜੋਟਾ’ ਨੂੰ ਲੈ ਕੇ ਚਰਚਾ ‘ਚ ਹੈ ।
View this post on Instagram