ਰੁਬੀਨਾ ਬਾਜਵਾ ਨੇ ਪਿਆਰ ਭਰੀ ਵੀਡੀਓ ਪੋਸਟ ਪਾ ਕੇ ਆਪਣੇ ਬੁਆਏ ਫ੍ਰੈਂਡ ਗੁਰਬਖਸ਼ ਚਾਹਲ ਨੂੰ ਦਿੱਤੀ ਜਨਮਦਿਨ ਦੀ ਵਧਾਈ

Written by  Lajwinder kaur   |  July 18th 2021 09:37 AM  |  Updated: July 18th 2021 09:37 AM

ਰੁਬੀਨਾ ਬਾਜਵਾ ਨੇ ਪਿਆਰ ਭਰੀ ਵੀਡੀਓ ਪੋਸਟ ਪਾ ਕੇ ਆਪਣੇ ਬੁਆਏ ਫ੍ਰੈਂਡ ਗੁਰਬਖਸ਼ ਚਾਹਲ ਨੂੰ ਦਿੱਤੀ ਜਨਮਦਿਨ ਦੀ ਵਧਾਈ

‘ਮੁੰਡਾ ਹੀ ਚਾਹੀਦਾ’ ਦੇ ਨਾਲ ਵਾਹ ਵਾਹੀ ਖੱਟਣ ਵਾਲੀ ਅਦਾਕਾਰਾ ਰੁਬੀਨਾ ਬਾਜਵਾ (Rubina Bajwa) ਏਨੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਆਪਣੀ ਨਵੀਆਂ ਤਸਵੀਰਾਂ ਤੇ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੇ ਬੁਆਏ ਫ੍ਰੈਂਡ ਗੁਰਬਖਸ਼ ਚਾਹਲ ਦੇ ਜਨਮ ਦਿਨ ‘ਤੇ ਬਹੁਤ ਹੀ ਪਿਆਰਾ ਜਿਹਾ ਵੀਡੀਓ ਸਾਂਝਾ ਕੀਤਾ ਹੈ।

rubina bajwa shared her new pics with fans Image Source: Instagram

ਹੋਰ ਪੜ੍ਹੋ : ਸੁਨੰਦਾ ਸ਼ਰਮਾ ਨੇ ਕੈਨੇਡਾ ਦੇ ਵੀਜ਼ੇ ਨੂੰ ਲੈ ਕੇ ਬਣਾਈ ਮਜ਼ੇਦਾਰ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਗਾਇਕਾ ਦਾ ਇਹ ਅੰਦਾਜ਼, ਦੇਖੋ ਵੀਡੀਓ

ਹੋਰ ਪੜ੍ਹੋ :  ਯਾਰ ਦੀਆਂ ਬੇਵਫਾਈਆਂ ਨੂੰ ਬਿਆਨ ਕਰ ਰਹੇ ਨੇ ਗਾਇਕ ਮਨਿੰਦਰ ਬੁੱਟਰ ਆਪਣੇ ਨਵੇਂ ਗੀਤ ‘Ohle Ohle’ ‘ਚ, ਦੇਖੋ ਵੀਡੀਓ

inside image of rubina bajwa post Image Source: Instagram

ਰੁਬੀਨਾ ਬਾਜਵਾ ਨੇ ਗੁਰਬਖਸ਼ ਚਾਹਲ ਨੂੰ ਬਰਥਡੇਅ ਵਿਸ਼ ਕਰਦੇ ਹੋਏ ਲਿਖਿਆ ਹੈ- ‘ਹੈਪੀ ਬਰਥਡੇਅ Partner @gchahal celebrate you!’ । ਇਸ ਵੀਡੀਓ ‘ਚ ਰੁਬੀਨਾ ਬਾਜਵਾ ਤੇ ਗੁਰਬਖ਼ਸ ਚਾਹਲ ਦੀਆਂ ਰੋਮਾਂਟਿਕ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਨੇ। ਪ੍ਰਸ਼ੰਸਕ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ। ਦੋਵਾਂ ਨੂੰ ਅਕਸਰ ਹੀ ਇਕੱਠੇ ਕੁਆਲਟੀ ਟਾਈਮ ਬਿਤਾਉਂਦੇ ਹੋਏ ਦੇਖਿਆ ਗਿਆ ਹੈ। ਰੁਬੀਨਾ ਬਾਜਵਾ ਅਕਸਰ ਹੀ ਆਪਣੇ ਬੁਆਏ ਫ੍ਰੈਂਡ ਗੁਰਬਖ਼ਸ ਚਾਹਲ ਦੇ ਨਾਲ ਆਪਣੀ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।

neeru bajwa shared her younger sister rubina bajwa dance video Image Source: Instagram

ਜੇ ਗੱਲ ਕਰੀਏ ਰੁਬੀਨਾ ਬਾਜਵਾ ਦੀ ਤਾਂ ਉਹ ਆਪਣੀ ਵੱਡੀ ਭੈਣ ਵਾਂਗ ਪੰਜਾਬੀ ਫ਼ਿਲਮੀ ਜਗਤ ‘ਚ ਕੰਮ ਕਰ ਰਹੀ ਹੈ। ਰੁਬੀਨਾ ਬਾਜਵਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2017 ਵਿੱਚ ਜੱਸੀ ਗਿੱਲ ਅਤੇ ਬੱਬਲ ਰਾਏ ਦੇ ਨਾਲ ਪੰਜਾਬੀ ਫ਼ਿਲਮ ‘ਸਰਗੀ’ ਦੇ ਨਾਲ ਕੀਤੀ ਸੀ। ਉਹ ਕਈ ਫ਼ਿਲਮਾਂ ਜਿਵੇਂ ‘ਲਾਈਆ ਜੇ ਯਾਰੀਆਂ’, ‘ਮੁੰਡਾ ਹੀ ਚਾਹੀਦਾ’, ‘ਲਾਵਾਂ ਫੇਰੇ’ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਜਲਵੇ ਬਿਖੇਰ ਚੁੱਕੀ ਹੈ । ਇਸ ਤੋਂ ਇਲਾਵਾ ਉਨ੍ਹਾਂ ਦੀਆਂ ਕਈ ਫ਼ਿਲਮਾਂ ਰਿਲੀਜ਼ ਲਈ ਤਿਆਰ ਨੇ ।

 

 

View this post on Instagram

 

A post shared by Rubina Bajwa (@rubina.bajwa)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network