ਰੁਬੀਨਾ ਬਾਜਵਾ ਨੇ ਆਪਣੇ ਵਿਆਹ ਦੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਵੇਖੋ ਤਸਵੀਰਾਂ

Written by  Shaminder   |  October 28th 2022 06:21 PM  |  Updated: October 28th 2022 06:21 PM

ਰੁਬੀਨਾ ਬਾਜਵਾ ਨੇ ਆਪਣੇ ਵਿਆਹ ਦੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਵੇਖੋ ਤਸਵੀਰਾਂ

ਰੁਬੀਨਾ ਬਾਜਵਾ (Rubina Bajwa) ਦੇ ਵਿਆਹ (Wedding Pics) ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ ਨੂੰ ਰੁਬੀਨਾ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ‘ਚ ਸਾਂਝਾ ਕੀਤਾ ਹੈ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਰੁਬੀਨਾ ਬਾਜਵਾ ਆਪਣੇ ਫੇਰਿਆਂ ਦੇ ਲਈ ਆਉਂਦੀ ਹੋਈ ਦਿਖਾਈ ਦੇ ਰਹੀ ਹੈ ।

Rubina Bajwa , Image Source : Instagram

ਹੋਰ ਪੜ੍ਹੋ : ਗਾਇਕਾ ਗੁਰਲੇਜ ਅਖਤਰ ਪਤੀ ‘ਤੇ ਬੇਟੇ ਦੇ ਨਾਲ ਗੁਰਬਾਣੀ ਦਾ ਪਾਠ ਕਰਦੀ ਆਈ ਨਜ਼ਰ, ਸਾਂਝੀ ਕੀਤੀ ਤਸਵੀਰ

ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਉਸ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਲਈ ਵਧਾਈ ਦਿੱਤੀ ਜਾ ਰਹੀ ਹੈ ।ਰੁਬੀਨਾ ਬਾਜਵਾ ਅਦਾਕਾਰਾ ਨੀਰੂ ਬਾਜਵਾ ਦੀ ਛੋਟੀ ਭੈਣ ਹੈ । ਉਹ ਆਪਣੀ ਭੈਣ ਵਾਂਗ ਫ਼ਿਲਮਾਂ ‘ਚ ਸਰਗਰਮ ਹੈ ।

Rubina Bajwa Image Source : Instagram

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਫੈਂਸ ਦੇ ਨਾਲ ਜ਼ਮੀਨ ‘ਤੇ ਬੈਠ ਕੇ ਖਾਧਾ ਖਾਣਾ, ਪ੍ਰਸ਼ੰਸਕਾਂ ਨੇ ਦਿੱਤੇ ਇਸ ਤਰ੍ਹਾਂ ਦੇ ਰਿਐਕਸ਼ਨ

ਪਰ ਉਸ ਨੂੰ ਫ਼ਿਲਮਾਂ ‘ਚ ਓਨੀਂ ਕਾਮਯਾਬੀ ਨਹੀਂ ਮਿਲੀ, ਜਿੰਨੀ ਕਿ ਨੀਰੂ ਬਾਜਵਾ ਨੂੰ ਮਿਲੀ ਹੈ । ਉਸ ਨੇ ਹੁਣ ਤੱਕ ‘ਸਰਗੀ’, ‘ਲਾਈਏ ਜੇ ਯਾਰੀਆਂ’ ‘ਚ ਅਮਰਿੰਦਰ ਗਿੱਲ, ਹਰੀਸ਼ ਵਰਮਾ ਦੇ ਨਾਲ ‘ਮੁੰਡਾ ਹੀ ਚਾਹੀਦਾ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਨ੍ਹਾਂ ਫ਼ਿਲਮਾਂ ‘ਚ ਉਸ ਦੀ ਅਦਾਕਾਰੀ ਨੂੰ ਪਸੰਦ ਕੀਤਾ ਗਿਆ ਹੈ ।

Rubina Bajwa gets married to Gurbaksh Singh Chahal, see pictures Image Source: Twitter

ਹੁਣ ਉਸ ਨੇ ਗੁਰਬਖਸ਼ ਚਾਹਲ ਦੇ ਨਾਲ ਵਿਆਹ ਕਰਕੇ ਆਪਣੀ ਜ਼ਿੰਦਗੀ ਦੇ ਨਵੇਂ ਪੜਾਅ ਦੀ ਸ਼ੁਰੂਆਤ ਕੀਤੀ ਹੈ । ਰੁਬੀਨਾ ਬਾਜਵਾ ਤੋਂ ਛੋਟੀ ਉਨ੍ਹਾਂ ਦੀ ਇੱਕ ਹੋਰ ਭੈਣ ਵੀ ਹੈ । ਜਿਸ ਦਾ ਨਾਮ ਸਬਰੀਨਾ ਬਾਜਵਾ ਹੈ । ਤਿੰਨੋਂ ਭੈਣਾਂ ਆਪੋ ਆਪਣੇ ਖੇਤਰ ‘ਚ ਵਧੀਆ ਕੰਮ ਕਰ ਰਹੀਆਂ ਹਨ । ਸਭ ਤੋਂ ਵੱਡੀ ਨੀਰੂ ਬਾਜਵਾ  ਤਿੰਨ ਧੀਆਂ ਦੀ ਮਾਂ ਹੈ ।

 

View this post on Instagram

 

A post shared by Rubina Bajwa (@rubina.bajwa)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network