ਰੁਬੀਨਾ ਬਾਜਵਾ ਨੇ ਹੋਣ ਵਾਲੇ ਪਤੀ ਗੁਰਬਕਸ਼ ਚਾਹਲ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ, ਜਲਦ ਹੀ ਬੱਝਣਗੇ ਵਿਆਹ ਦੇ ਬੰਧਨ ‘ਚ

written by Lajwinder kaur | October 26, 2022 02:57pm

Rubina Bajwa shares romantic pictures: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੀ ਛੋਟੀ ਭੈਣ ਰੁਬੀਨਾ ਬਾਜਵਾ ਆਪਣੇ ਮੰਗੇਤਰ ਗੁਰਬਕਸ਼ ਸਿੰਘ ਚਾਹਲ ਨਾਲ ਅੱਜ ਯਾਨਿ ਕਿ 26 ਅਕਤੂਬਰ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ। ਜਿਸ ਕਰਕੇ ਬਾਜਵਾ ਪਰਿਵਾਰ ‘ਚ ਵਿਆਹ ਦੀਆਂ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ। ਨੀਰੂ ਬਾਜਵਾ ਵੀ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵਿਆਹ ਦੇ ਹਰ ਪ੍ਰੋਗਰਾਮ ਦੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ। ਇਹ ਇੱਕ ਡੇਸਟੀਨੇਸ਼ਨ ਵੈਡਿੰਗ ਹੈ, ਜਿਸ ਕਰਕੇ ਵਿਆਹ ਦੀਆਂ ਰਸਮਾਂ ਬੂਕ ਕੀਤੇ ਗਏ ਹੋਟਲ ਵਿੱਚ ਹੋ ਰਹੀਆਂ ਹਨ। ਜਿੱਥੇ ਬਾਜਵਾ ਤੇ ਚਾਹਲ ਪਰਿਵਾਰ ਦੇ ਮੈਂਬਰ ਖੂਬ ਮਸਤੀ ਕਰ ਰਹੇ ਹਨ।

ਹੋਰ ਪੜ੍ਹੋ : ਮਾਂ ਬਣਨ ਤੋਂ ਬਾਅਦ ਪਹਿਲੀ ਵਾਰ ਨਜ਼ਰ ਆਈ ਗੀਤ ਗਰੇਵਾਲ, ਐਕਟਰ ਪਰਮੀਸ਼ ਵਰਮਾ ਨੇ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

rubina and gurbaksh image source: instagram

ਅਦਾਕਾਰਾ ਰੁਬੀਨਾ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਹੋਣ ਵਾਲੇ ਪਤੀ ਗੁਰਬਕਸ਼ ਸਿੰਘ ਚਾਹਲ ਦੇ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਵਿੱਚ ਦੋਵਾਂ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਹ ਤਸਵੀਰਾਂ ਰੁਬੀਨਾ ਨੇ ਆਪਣੇ ਵਿਆਹ ਤੋਂ ਠੀਕ ਕੁੱਝ ਘੰਟੇ ਪਹਿਲਾਂ ਸ਼ੇਅਰ ਕੀਤੀਆਂ ਹਨ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਖੂਬ ਪਿਆਰ ਲੁਟਾ ਰਹੇ ਹਨ।

rubina with would be hubby image source: instagram

ਅਦਾਕਾਰਾ ਨੀਰੂ ਬਾਜਵਾ ਵੀ ਆਪਣੀ ਛੋਟੀ ਭੈਣ ਦੇ ਵਿਆਹ ਲਈ ਕਾਫੀ ਖੁਸ਼ ਹੈ। ਇਸ ਤੋਂ ਇਲਾਵਾ ਨੀਰੂ ਦੀਆਂ ਬੱਚੀਆਂ ਵੀ ਆਪਣੀ ਮਾਸੀ ਦੇ ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਹਾਲ ਹੀ ‘ਚ ਨੀਰੂ ਨੇ ਆਪਣੀ ਭੈਣ ਰੁਬੀਨਾ ਦੇ ਨਾਲ ਇੱਕ ਮਸਤੀ ਵਾਲਾ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ਉੱਤੇ ਪੋਸਟ ਕੀਤਾ ਹੈ। ਇਸ ਤੋਂ ਇਲਾਵਾ ਨੀਰੂ ਨੇ ਬੀਚ ਉੱਤੇ ਬਣਾਇਆ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ, ਜਿਸ ‘ਚ ਉਹ ਗਾਇਕ ਅਖਿਲ ਦੇ ਗੀਤ ਖੁਆਬ ਉੱਤੇ ਆਪਣੀ ਦਿਲਕਸ਼ ਅਦਾਵਾਂ ਬਿਖੇਰਦੀ ਹੋਈ ਨਜ਼ਰ ਆ ਰਹੀ ਹੈ।

rubina bajwa wedding image source: instagram

ਦੱਸ ਦਈਏ ਰੁਬੀਨਾ ਬਾਜਵਾ ਵੀ ਪੰਜਾਬੀ ਫ਼ਿਲਮੀ ਜਗਤ ਦੇ ਨਾਲ ਜੁੜੀ ਹੋਈ ਹੈ। ਉਸ ਨੇ ਸਰਗੀ ਫ਼ਿਲਮ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ ਸੀ। ਇਸ ਤੋਂ ਬਾਅਦ ਉਹ ਕਈ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਹਾਲ ਹੀ ‘ਚ ਉਹ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਅਤੇ ‘ਬਿਊਟੀਫ਼ੁਲ ਬਿੱਲੋ’ ‘ਚ ਵੀ ਨਜ਼ਰ ਆਈ ਸੀ।

 

 

View this post on Instagram

 

A post shared by Rubina Bajwa (@rubina.bajwa)

 

 

View this post on Instagram

 

A post shared by Neeru Bajwa (@neerubajwa)

You may also like