ਰੁਬੀਨਾ ਬਾਜਵਾ ਨੇ ਆਪਣੀ ਵੱਡੀ ਭੈਣ ਨੀਰੂ ਬਾਜਵਾ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਦਿਲ ਨੂੰ ਛੂਹ ਜਾਣ ਵਾਲੀ ਇਹ ਵੀਡੀਓ, ਨੀਰੂ ਨੇ ਵੀ ਭਾਵੁਕ ਪੋਸਟ ਪਾ ਕੇ ਕੀਤਾ ਭੈਣ ਦਾ ਧੰਨਵਾਦ

Written by  Lajwinder kaur   |  August 26th 2020 10:23 AM  |  Updated: August 26th 2020 10:23 AM

ਰੁਬੀਨਾ ਬਾਜਵਾ ਨੇ ਆਪਣੀ ਵੱਡੀ ਭੈਣ ਨੀਰੂ ਬਾਜਵਾ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਦਿਲ ਨੂੰ ਛੂਹ ਜਾਣ ਵਾਲੀ ਇਹ ਵੀਡੀਓ, ਨੀਰੂ ਨੇ ਵੀ ਭਾਵੁਕ ਪੋਸਟ ਪਾ ਕੇ ਕੀਤਾ ਭੈਣ ਦਾ ਧੰਨਵਾਦ

ਅੱਜ ਪਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਨੀਰੂ ਬਾਜਵਾ ਦਾ ਜਨਮ ਦਿਨ ਹੈ । ਜਿਸ ਕਰਕੇ ਉਨ੍ਹਾਂ ਦੀ ਛੋਟੀ ਭੈਣ ਨੇ ਵੀ ਬਹੁਤ ਹੀ ਪਿਆਰੀ ਜਿਹੀ ਵੀਡੀਓ ਸਾਂਝੀ ਕਰਕੇ ਆਪਣੀ ਵੱਡੀ ਭੈਣ ਨੀਰੂ ਬਾਜਵਾ ਨੂੰ ਬਰਥਡੇਅ ਵਿਸ਼ ਕੀਤਾ ਹੈ ।

 

 

View this post on Instagram

 

Happy Birthday ? I love you @neerubajwa may all your wishes keep coming true. ????

A post shared by Rubina Bajwa (@rubina.bajwa) on

ਇਸ ਵੀਡੀਓ ‘ਚ ਉਨ੍ਹਾਂ ਨੇ ਨੀਰੂ ਨਾਲ ਬਿਤਾਏ ਖ਼ੂਬਸੂਰਤ ਪਲਾਂ  ਨੂੰ ਪੇਸ਼ ਕੀਤਾ ਹੈ । ਵੀਡੀਓ ‘ਚ ਨੀਰੂ ਬਾਜਵਾ ਦੇ ਬਚਪਨ ਦੀ ਤਸਵੀਰਾਂ, ਫ਼ਿਲਮੀ ਕਰੀਅਰ ਤੋਂ ਲੈ ਕੇ ਦੂਜੀ ਵਾਰ ਮਾਂ ਬਣਨ ਤੱਕ ਦੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਨੇ । ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਨੀਰੂ ਬਾਜਵਾ ਨੇ ਵੀ ਸ਼ੇਅਰ ਕਰਦੇ ਹੋਏ ਆਪਣੀ ਭੈਣ ਦਾ ਸ਼ੁਕਰਾਨਾ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ ।

ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੀ ਨਾਮੀ ਅਦਾਕਾਰਾ ਹੈ । ਉਹ ਪੰਜਾਬੀ ਸਿਨੇਮੇ ਨੂੰ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਨੇ । ਆਪਣੀ ਭੈਣ ਦੇ ਨਕਸ਼ੇ ਕਦਮਾਂ ‘ਤੇ ਚੱਲਦੇ ਹੋਏ ਰੁਬੀਨਾ ਬਾਜਵਾ ਵੀ ਪੰਜਾਬੀ ਫ਼ਿਲਮਾਂ ‘ਚ ਕਮਾਲ ਦਾ ਕੰਮ ਕਰ ਰਹੇ ਨੇ । ਉਹ ਪਿਛਲੇ ਸਾਲ ‘ਲਾਈਏ ਜੇ ਯਾਰੀਆਂ’, ‘ਮੁੰਡਾ ਹੀ ਚਾਹੀਦਾ’ ਵਰਗੀ ਕਈ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network