ਪ੍ਰੈਗਨੈਂਸੀ ਦੀਆਂ ਖਬਰਾਂ 'ਤੇ ਰੁਬੀਨਾ ਦਿਲੈਕ ਨੇ ਤੋੜੀ ਚੁੱਪੀ, ਜਾਣੋ ਅਦਾਕਾਰਾ ਨੇ ਕੀ ਕਿਹਾ

written by Pushp Raj | December 02, 2022 01:30pm

Rubina Dilaik on her pregnancy rumoures: ਟੀਵੀ ਜਗਤ ਦੀ ਮਸ਼ਹੂਰ ਜੋੜੀ ਰੁਬੀਨਾ ਦਿਲੈਕ ਤੇ ਅਭਿਨਵ ਸ਼ੁਕਲਾ ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ। ਇਹ ਖ਼ਬਰਾਂ ਸਨ ਕਿ ਜਲਦ ਹੀ ਇਹ ਜੋੜਾ ਮਾਤਾ-ਪਿਤਾ ਬਨਣ ਵਾਲਾ ਹੈ। ਹੁਣ ਟੀਵੀ ਅਦਾਕਾਰਾ ਰੁਬੀਨਾ ਦਿਲੈਕ  ਨੇ ਆਪਣੀ ਪ੍ਰੈਗਨੈਂਸੀ ਬਾਰੇ ਚੱਲ ਰਹੀਆਂ ਖਬਰਾਂ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ, ਆਓ ਜਾਣਦੇ ਹਾਂ ਕਿ ਅਦਾਕਾਰਾ ਨੇ ਕੀ ਕਿਹਾ।

Image Source : Instagram

ਅੱਜਕਲ੍ਹ ਬਾਲੀਵੁੱਡ ਅਤੇ ਟੀਵੀ ਸਿਤਾਰਿਆਂ ਦੇ ਘਰ ਖੁਸ਼ਖਬਰੀ ਦਾ ਦੌਰ ਚੱਲ ਰਿਹਾ ਹੈ। ਹਾਲ ਹੀ 'ਚ ਆਲੀਆ, ਬਿਪਾਸ਼ਾ ਅਤੇ ਦੇਬੀਨਾ ਤੋਂ ਬਾਅਦ ਹੁਣ ਰੁਬੀਨੇ ਦੇ ਜਲਦ ਮਾਂ ਬਨਣ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜੀ ਹਾਂ, ਜਿਵੇਂ ਹੀ 'ਝਲਕ ਦਿਖਲਾ ਜਾ 10' ਖਤਮ ਹੋਇਆ, ਇਹ ਖ਼ਬਰ ਆਈ ਕਿ ਅਦਾਕਾਰਾ ਰੁਬੀਨਾ ਅਤੇ ਅਭਿਨਵ ਸ਼ੁਕਲਾ ਜਲਦ ਹੀ ਮਾਤਾ-ਪਿਤਾ ਬਣਨ ਵਾਲੇ ਹਨ, ਪਰ ਹੁਣ ਰੁਬੀਨਾ ਨੇ ਇਸ ਖ਼ਬਰ 'ਤੇ ਆਪਣੀ ਚੁੱਪੀ ਤੋੜਦੇ ਹੋਏ ਸੱਚਾਈ ਦੱਸੀ ਹੈ।

ਹਾਲ ਹੀ 'ਚ ਰੁਬੀਨਾ ਦਿਲੈਕ ਅਤੇ ਉਸ ਦੇ ਪਤੀ ਅਭਿਨਵ ਸ਼ੁਕਲਾ ਨੂੰ ਇੱਕ ਬਿਲਡਿੰਗ 'ਚ ਜਾਂਦੇ ਦੇਖਿਆ ਗਿਆ, ਜਿਸ ਦੇ ਅੰਦਰ ਇਕ ਪ੍ਰੀਨੇਟਲ ਕਲੀਨਿਕ ਵੀ ਸੀ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਕਿਆਸ ਲਗਾਏ ਜਾਣੇ ਸ਼ੁਰੂ ਹੋ ਗਏ ਕਿ ਰੁਬੀਨਾ ਮਾਂ ਬਣਨ ਵਾਲੀ ਹੈ ਅਤੇ ਜਲਦੀ ਹੀ ਉਹ ਇਹ ਖੁਸ਼ਖਬਰੀ ਮੀਡੀਆ ਨਾਲ ਸਾਂਝੀ ਕਰੇਗੀ। ਜਦੋਂ ਅਭਿਨੇਤਰੀ ਨੂੰ ਇਸ ਖ਼ਬਰ ਦਾ ਪਤਾ ਲੱਗਾ ਤਾਂ ਉਸ ਨੇ ਤੁਰੰਤ ਇਸ ਬਾਰੇ ਸਪੱਸ਼ਟੀਕਰਨ ਦਿੱਤਾ।

Image Source : Instagram

ਰੁਬੀਨਾ ਨੇ ਆਪਣਾ ਰਿਐਕਸ਼ਨ ਸੋਸ਼ਲ ਮੀਡੀਆ 'ਤੇ ਦਿੱਤਾ ਹੈ। ਅਭਿਨੇਤਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ- Misconceptions about a conception @ashukla09, ਅਗਲੀ ਵਾਰ ਅਸੀਂ ਕਿਸੇ ਵੀ ਕੰਮ ਦੀ ਮੀਟਿੰਗ 'ਤੇ ਜਾਣ ਤੋਂ ਪਹਿਲਾਂ ਦੇਖਾਂਗੇ ਕਿ ਉਥੇ ਕੋਈ ਕਲੀਨਿਕ ਤਾਂ ਨਹੀਂ ਹੈ।'

ਇਸ ਤੋਂ ਪਹਿਲਾਂ ਰੁਬੀਨਾ ਨੇ ਇੱਕ ਮੀਡੀਆ ਹਾਊਸ ਨਾਲ ਇੰਟਰਵਿਊ ਦੇ ਦੌਰਾਨ ਕਿਹਾ- 'ਮੈਂ ਅਜਿਹੀ ਗੱਲਾਂ ਨੂੰ ਚੁਟਕੀ ਭਰ ਨਮਕ ਨਾਲ ਲੈਂਦੀ ਹਾਂ ਅਤੇ ਹਾਸੇ 'ਚ ਉਡਾ ਦਿੰਦੀ ਹਾਂ। ਇਸ ਸਾਰੀ ਘਟਨਾ ਦੇ ਕਾਰਨ, ਮੈਨੂੰ ਅਭਿਨਵ ਨਾਲ ਇੱਕ ਚੰਗੀ ਫੋਟੋ ਮਿਲੀ, ਅਤੇ ਉਹ ਹੱਸਦਾ ਹੈ।' ਪ੍ਰੈਗਨੈਂਸੀ ਦੀ ਖ਼ਬਰ 'ਤੇ ਕਿਹਾ- 'ਇਹ ਸੁਣ ਕੇ ਮੈਂ ਬਹੁਤ ਹੱਸੀ ਅਤੇ ਮੈਨੂੰ ਯਕੀਨ ਹੈ ਕਿ ਪ੍ਰਸ਼ੰਸਕ ਵੀ ਬਹੁਤ ਹੱਸ ਰਹੇ ਹੋਣਗੇ। ਇਹ ਗੱਲਾਂ ਮੇਰੇ ਲਈ ਮਾਇਨੇ ਨਹੀਂ ਰੱਖਦੀਆਂ।

Image Source : Instagram

ਹੋਰ ਪੜ੍ਹੋ: ਹੰਸਿਕਾ ਮੋਟਵਾਨੀ ਦੀ ਮਹਿੰਦੀ ਦੀ ਰਸਮ ਦੀਆਂ ਤਸਵੀਰਾਂ ਆਈਆਂ ਸਾਹਮਣੇ, ਫੈਨਜ਼ ਦੇ ਰਹੇ ਵਧਾਈ

ਰੁਬੀਨਾ ਨੇ ਅੱਗੇ ਕਿਹਾ, ' ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਲੋਕ ਮੇਰੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਦੇ ਹਨ। ਇਹ ਮੇਰੀ ਮਰਜ਼ੀ ਹੈ ਕਿ ਮੈਂ ਇਸ 'ਤੇ ਪ੍ਰਤੀਕਿਰਿਆ ਕਰਨੀ ਹੈ ਜਾਂ ਨਹੀਂ। ਮੈਂ ਇਸ 'ਤੇ ਬਹੁਤ ਹੀ ਮਜ਼ਾਕੀਆ ਤਰੀਕੇ ਨਾਲ ਪ੍ਰਤੀਕਿਰਿਆ ਦੇਣ ਦਾ ਫੈਸਲਾ ਕੀਤਾ। ਮੈਨੂੰ ਅਜਿਹੀਆਂ ਖ਼ਬਰਾਂ 'ਤੇ ਗੁੱਸਾ ਕਰਨਾ ਪਸੰਦ ਨਹੀਂ ਹੈ। ਇਸ ਤੋਂ ਇਲਾਵਾ ਹਰ ਕੋਈ ਕੁਝ ਵੀ ਕਰਨ ਲਈ ਆਜ਼ਾਦ ਹੈ।'

 

You may also like