ਪੰਜਾਬੀ ਗਾਇਕਾ ਰੂਹੀ ਸੇਠੀ ‘ਮੁੱਕ ਜਾਨੀ ਆ’ ਗੀਤ ਲੈ ਕੇ ਸਰੋਤਿਆਂ ਦੇ ਰੂ-ਬ-ਰੂ ਹੋਈ, ਦੇਖੋ ਵੀਡੀਓ

written by Lajwinder kaur | January 16, 2019

ਪੰਜਾਬੀ ਗਾਇਕਾ ਰੂਹੀ ਸੇਠੀ ਜੋ ਕਿ ਆਪਣੀ ਨਵੀਂ ਪੇਸ਼ਕਸ਼ ਨਾਲ ਸਰੋਤਿਆਂ ਦੇ ਰੂਬਰੂ ਹੋਈ ਹੈ। ਰੂਹੀ ਸੇਠੀ ਵੱਲੋਂ ਗਾਇਆ ਗੀਤ ਮੁੱਕ ਜਾਨੀ ਆ ਯੂਟਿਊਬ ‘ਤੇ ਰਿਲੀਜ਼ ਹੋ ਚੁੱਕਿਆ ਹੈ ਤੇ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਐਕਸਕਲੂਸਿਵ ਚਲਾਇਆ ਜਾ ਰਿਹਾ ਹੈ। ਲੋਕਾਂ ਨੂੰ ਇਹ ਗੀਤ ਬਹੁਤ ਪਸੰਦ ਆ ਰਿਹਾ ਹੈ।

https://www.facebook.com/ptcpunjabi/photos/pb.370387196438869.-2207520000.1547613857./1535499729927604/?type=3&theater

ਹੋਰ ਵੇਖੋ: ‘ਅਸਲੀ ਹਿਪ ਹਾਪ’ ਨਾਲ ਮੁੰਬਈ ਦੀਆਂ ਸੜਕਾਂ ‘ਤੇ ਦੌੜ ਦੇ ਨਜ਼ਰ ਆ ਰਹੇ ਨੇ ਰਣਵੀਰ ਸਿੰਘ, ਦੇਖੋ ਵੀਡੀਓ

ਮੁੱਕ ਜਾਨੀ ਆ ਗੀਤ ਨੂੰ ਰੂਹੀ ਸੇਠੀ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਗੀਤ ਦੇ ਬੋਲ ਸਾਧਪੁਰੀ ਨੇ ਲਿਖੇ ਨੇ ਤੇ ਇਸ ਗੀਤ ਦਾ ਮਿਊਜ਼ਿਕ ਬਾਵਾ ਗੁਲਜ਼ਾਰ ਨੇ ਤਿਆਰ ਕੀਤਾ ਹੈ। ਇਸ ਗੀਤ ਦੀ ਵੀਡੀਓ ਵੀ ਬਹੁਤ ਸੋਹਣੀ ਬਣਾਈ ਗਈ ਹੈ। ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਕਿਵੇਂ ਪਿਆਰ ਕਰਨ ਵਾਲੇ ਇੱਕ ਦੂਜੇ ਦੀ ਸਫਲਤਾ ਲਈ ਮੋਢੇ ਨਾਲ ਮੋਢੇ ਜੋੜ ਕੇ ਖੜ੍ਹੇ ਰਹਿੰਦੇ ਨੇ। ਲੋਕਧੁਨ ਪੰਜਾਬੀ ਦੇ ਬੈਨਰ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਸਰੋਤਿਆਂ ਵੱਲੋ ਇਸ ਰੂਹੀ ਸੇਠੀ ਦੇ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

https://www.youtube.com/watch?time_continue=1&v=bU3fpNrJdpQ

You may also like