ਬਿਪਾਸ਼ਾ ਬਾਸੂ ਦੇ ਪ੍ਰੈਗਨੇਂਟ ਹੋਣ ਦੀਆਂ ਅਫਵਾਹਾਂ, ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕ ਕਰ ਰਹੇ ਇਸ ਤਰ੍ਹਾਂ ਦੇ ਕਮੈਂਟਸ

written by Shaminder | March 09, 2022

ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ (Bipasha Basu) ਆਪਣੀ ਖੂਬਸੂਰਤੀ ਨੂੰ ਲੈ ਕੇ ਹਮੇਸ਼ਾ ਹੀ ਚਰਚਾ ‘ਚ ਰਹਿੰਦੀ ਹੈ । ਉਸ ਦਾ ਇੱਕ ਵੀਡੀਓ ਵਾਇਰਲ (Video Viral)  ਹੋ ਰਿਹਾ ਹੈ । ਜਿਸ ਤੋਂ ਬਾਅਦ ਪ੍ਰਸ਼ੰਸਕ ਉਸ ਦੀ ਪ੍ਰੈਗਨੇਂਸੀ ਨੂੰ ਲੈ ਕੇ ਕਿਆਸ ਲਗਾ ਰਹੇ ਹਨ । ਇਹ ਅਫਵਾਹ ਤੇਜ਼ੀ ਦੇ ਨਾਲ ਫੈਲ ਰਹੀ ਹੈ ਕਿ ਅਦਾਕਾਰਾ ਪ੍ਰੈਗਨੇਂਟ ਹੈ । ਹਾਲਾਂਕਿ ਅਦਾਕਾਰਾ ਨੇ ਇਸ ਬਾਰੇ ਕੋਈ ਵੀ ਆਫੀਸ਼ੀਅਲ ਬਿਆਨ ਨਹੀਂ ਦਿੱਤਾ ਹੈ । ਅਦਾਕਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ‘ਰਾਜ਼’ ਵਰਗੀ ਹਿੱਟ ਫ਼ਿਲਮ ਦਿੱਤੀ ਹੈ ।

bipasha basu and karan singh grover image From instagram

ਹੋਰ ਪੜ੍ਹੋ : ਕ੍ਰਿਕੇਟਰ ਯੁਜਵੇਂਦਰ ਚਾਹਲ ਦੀ ਪਤਨੀ ਧਨਸ਼੍ਰੀ ਵਰਮਾ ਦਾ ਡਾਂਸ ਵੀਡੀਓ ਹੋਇਆ ਵਾਇਰਲ

ਇਸ ਤੋਂ ਇਲਾਵਾ ਹੋਰ ਵੀ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਅਦਾਕਾਰਾ ਕੁਝ ਸਮਾਂ ਪਹਿਲਾਂ ਆਪਣੀ ਵੈਬ ਸੀਰੀਜ਼ ਨੂੰ ਲੈ ਕੇ ਚਰਚਾ ‘ਚ ਆਈ ਸੀ । ਬਿਪਾਸ਼ਾ ਬਾਸੂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਕਰਣ ਸਿੰਘ ਗਰੋਵਰ ਤੋਂ ਪਹਿਲਾਂ ਅਦਾਕਾਰ ਜੌਨ ਅਬ੍ਰਾਹਮ ਦੇ ਨਾਲ ਉਨ੍ਹਾਂ ਦਾ ਨਾਮ ਜੁੜਿਆ ਸੀ । ਪਰ ਕਿਸੇ ਕਾਰਨ ਕਰਕੇ ਦੋਵੇਂ ਇੱਕ ਦੂਜੇ ਤੋਂ ਦੂਰ ਹੋ ਗਏ ਸਨ ।

Bipasha Basu

ਜਿਸ ਤੋਂ ਬਾਅਦ ਅਦਾਕਾਰਾ ਨੇ 2016 ‘ਚ ਐਕਟਰ ਕਰਨ ਸਿੰਘ ਗਰੋਵਰ ਨਾਲ ਵਿਆਹ ਕੀਤਾ ਸੀ। ਇਸ ਤੋਂ ਬਾਅਦ ਫੈਨਜ਼ ਉਸਦੇ ਘਰ ਨੰਨ੍ਹੇ ਮਹਿਮਾਨ ਦੇ ਆਉਣ ਦਾ ਇੰਤਜਾਰ ਕਰ ਰਹੇ ਹਨ।ਅਜਿਹੇ 'ਚ ਇਕ ਵਾਰ ਫਿਰ ਤੋਂ ਬਿਪਾਸ਼ਾ ਬਾਸੂ ਦੇ ਪ੍ਰੈਗਨੈਂਟ ਹੋਣ ਨੂੰ ਲੈਕੇ ਚਰਚਾ ਸ਼ੁਰੂ ਹੋ ਗਈ ਹੈ।ਅਦਾਕਾਰਾ ਬੀਤੇ ਦਿਨ ਆਪਣੇ ਪਤੀ ਦੇ ਨਾਲ ਡਿਨਰ ‘ਤੇ ਗਈ ਸੀ । ਜਿਸ ਤੋਂ ਬਾਅਦ ਉਸ ਦੇ ਢਿੱਲੇਢਾਲੇ ਕੱਪੜਿਆਂ ਨੂੰ ਵੇਖ ਕੇ ਉਸ ਦੇ ਪ੍ਰਸ਼ੰਸਕ ਉਸ ਦੀ ਪ੍ਰੈਗਨੇਂਸੀ ਦੇ ਕਿਆਸ ਲਗਾ ਰਹੇ ਹਨ । ਇਸ ਵੀਡੀਓ ਨੂੰ ਵਾਇਰਲ ਭਿਆਨੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

 

View this post on Instagram

 

A post shared by Viral Bhayani (@viralbhayani)

You may also like