ਸਿੱਧੂ ਮੂਸੇਵਾਲਾ ਦੇ ਹੱਕ ਵਿੱਚ ਨਿੱਤਰੀ ਰੁਪਿੰਦਰ ਹਾਂਡਾ, ਸੋਸ਼ਲ ਮੀਡੀਆ ’ਤੇ ਧਮਕੀਆਂ ਦੇਣ ਵਾਲਿਆਂ ਨੂੰ ਇਸ ਤਰ੍ਹਾਂ ਲਿਆ ਲੰਮੇ ਹੱਥੀਂ

Written by  Rupinder Kaler   |  August 29th 2020 06:00 PM  |  Updated: August 29th 2020 06:01 PM

ਸਿੱਧੂ ਮੂਸੇਵਾਲਾ ਦੇ ਹੱਕ ਵਿੱਚ ਨਿੱਤਰੀ ਰੁਪਿੰਦਰ ਹਾਂਡਾ, ਸੋਸ਼ਲ ਮੀਡੀਆ ’ਤੇ ਧਮਕੀਆਂ ਦੇਣ ਵਾਲਿਆਂ ਨੂੰ ਇਸ ਤਰ੍ਹਾਂ ਲਿਆ ਲੰਮੇ ਹੱਥੀਂ

ਗਾਇਕ ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਦੇ ਪ੍ਰਸ਼ੰਸਕਾਂ ਵਿਚਾਲੇ ਚੱਲ ਰਿਹਾ ਵਿਵਾਦ ਰੁਕਣ ਦਾ ਨਾਂਅ ਨਹੀਂ ਲੈ ਰਿਹਾ । ਸੋਸ਼ਲ ਮੀਡੀਆ ਤੇ ਸ਼ੁਰੂ ਇਸ ਵਿਵਾਦ ਦੇ ਚਲਦੇ ਗਾਇਕਾ ਰੁਪਿੰਦਰ ਹਾਂਡਾ ਨੇ ਸਿੱਧੂ ਮੂਸੇਵਾਲਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ । ਉਹਨਾਂ ਨੇ ਆਪਣੇ ਇੰਸਟਾਗ੍ਰਾੳਮ ਤੇ ਸਟੋਰੀ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਗੱਲ ਸੱਚ ਤੇ ਜਮੀਰ ਨਾਲ ਖੜਨ ਦੀ ਹੈ …ਤੇ ਮੈਂ ਹਮੇਸ਼ਾ ਸੱਚ ਦੇ ਹੱਕ ਵਿਚ ਖੜੀ ਹਾਂ …ਤੇ ਸਟੈਂਡ ਵੀ ਲਿਆ ਹੈ …ਜੇ ਕੋਈ ਇੱਜ਼ਤ ਦਿੰਦਾ ਹੈ ਤਾਂ ਇੱਜ਼ਤ ਦਿੰਦੇ ਵੀ ਹਾਂ …ਤਿੰਨ ਸਾਲ ਪਹਿਲਾਂ ਜੋ ਮੇਰੇ ਨਾਲ ਹੋਇਆ ਉਹ ਇੱਕ ਵਾਰ ਫਿਰ ਤਾਜਾ ਹੋ ਗਿਆ ਹੈ …ਪਰ ਕਿਸੇ ਹੋਰ ਆਰਟਿਸਟ ਨਾਲ …ਉਸ ਵੇਲੇ ਮੇਰੇ ਹੱਕ ਵਿੱਚ ਇੱਕ ਵੀ ਆਰਟਿਸਟ ਨਾਲ ਨਹੀਂ ਸੀ ਖੜਿਆ …ਜੇਕਰ ਅੱਜ ਵੀ ਆਪਾਂ ਚੁੱਪ ਰਹੇ ਤਾਂ ਕੱਲ੍ਹ ਨੂੰ ਇਹ ਸਭ ਕੁਝ ਕਿਸੇ ਹੋਰ ਨਾਲ ਵੀ ਹੋ ਸਕਦਾ ਹੈ’ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਬੀਤੇ ਦਿਨ ਤੋਂ ਹੀ ਸਿੱਧੂ ਮੂਸੇਵਾਲਾ ਬੱਬੂ ਮਾਨ ਦੇ ਫੈਨਜ਼ 'ਤੇ ਖੂਬ ਭੜਕ ਰਿਹਾ ਹੈ। ਸਿੱਧੂ ਨੇ ਆਪਣੇ ਲਾਈਵ 'ਚ ਬੱਬੂ ਮਾਨ ਤੇ ਉਨ੍ਹਾਂ ਦੇ ਫੈਨਜ਼ 'ਤੇ ਸਿੱਧਾ ਨਿਸ਼ਾਨਾ ਸਾਧਿਆ ਹੈ। ਬੇਸ਼ੱਕ ਆਪਣੇ ਇਸ ਲਾਈਵ 'ਚ ਸਿੱਧੂ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਸਿੱਧੂ ਦੇ ਬੋਲਾਂ ਤੇ ਗੱਲਾਂ ਤੋਂ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਉਹ ਬੱਬੂ ਮਾਨ 'ਤੇ ਆਪਣਾ ਗੁੱਸਾ ਕੱਢ ਰਿਹਾ ਹੈ। ਹਾਲ ਹੀ ਵਿਚ ਬੱਬੂ ਮਾਨ ਦਾ ਗੀਤ 'ਅੜ੍ਹਬ ਪੰਜਾਬੀ' ਰਿਲੀਜ਼ ਹੋਇਆ ਸੀ ਤੇ ਜਿਸ ਦੇ ਅਗਲੇ ਦਿਨ ਹੀ ਸਿੱਧੂ ਦਾ ਗੀਤ 'ਮੇ ਬਲੋਚਕ' ਰਿਲੀਜ਼ ਹੋਇਆ।

ਯੂਟਿਊਬ 'ਤੇ ਸਿੱਧੂ ਦਾ ਇਹ ਗੀਤ ਬੱਬੂ ਮਾਨ ਦੇ ਗੀਤ ਤੋਂ ਉਪਰ ਹੋ ਗਿਆ ਸੀ ਜਿਸ ਦਾ ਸਚਰੲੲਨਸਹੋਟ ਸਿੱਧੂ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਸੀ। ਇਸ ਤੋਂ ਬਾਅਦ ਹੀ ਬੱਬੂ ਮਾਨ ਦੇ ਫੈਨਜ਼ ਦਾ ਕਹਿਣਾ ਸੀ ਕਿ ਸਿੱਧੂ ਨੇ ਬੱਬੂ ਮਾਨ ਨੂੰ ਡਿਫੇਮ ਕੀਤਾ ਹੈ। ਉਸ ਤੋਂ ਬਾਅਦ ਹੀ ਸਿੱਧੂ ਨੂੰ ਕਮੈਂਟਸ ਵਿੱਚ ਧਮਕੀਆਂ ਮਿਲਣ ਲੱਗ ਗਈਆਂ। ਇਸ ਸਭ ਦਾ ਗੁੱਸਾ ਸਿੱਧੂ ਨੇ ਆਪਣੇ ਲਾਈਵ 'ਚ ਕੱਢਿਆ ਤੇ ਉਸ ਨੂੰ ਫੋਨ 'ਤੇ ਮੈਸੇਜ 'ਚ ਧਮਕੀਆਂ ਦੇਣ ਵਾਲੇ ਬੱਬੂ ਮਾਨ ਦੇ ਫੈਨਜ਼ ਨੂੰ ਮੰਦਾ ਬੋਲਿਆ।

https://www.instagram.com/p/CEbybr5JXLu/

ਲਾਈਵ ਤੋਂ ਬਾਅਦ ਸਿੱਧੂ ਨੇ ਇੱਕ ਪੋਸਟ ਵੀ ਸ਼ੇਅਰ ਕੀਤੀ ਜਿਸ 'ਚ ਉਸ ਨੇ ਲਿਖਿਆ 'ਫੋਨ ਤੇ ਇੰਟਰਵਿਊ 'ਚ ਭੌਂਕਣ ਵਾਲੀਆਂ ਦੁੱਕੀਆਂ ਨੂੰ ਇਕੋ ਗੱਲ ਕਹਿਣੀ ਹੈ, ਥੋਡਾ ਸੱਜਰਾ ਪ੍ਰਹੁਣਾ ਮੂਸੇ ਪਿੰਡ ਰਹਿੰਦਾ ਹੈ।' ਇਸ ਤੋਂ ਇਹ ਪਤਾ ਲੱਗਦਾ ਹੈ ਕਿ ਸਿੱਧੂ ਵੱਲੋਂ ਉਸ ਖਿਲਾਫ ਮੰਦਾ ਬੋਲਣ ਵਾਲਿਆਂ ਨੂੰ ਖੁੱਲ੍ਹਾ ਚੈਲੇਂਜ਼ ਹੈ। ਹੁਣ ਦੇਖਣਾ ਇਹ ਹੈ ਕਿ ਕੀ ਬੱਬੂ ਮਾਨ ਦੀ ਇਸ 'ਤੇ ਕੋਈ ਪ੍ਰਤੀਕਿਰਿਆ ਆਉਂਦਾ ਹੈ ਜਾਂ ਨਹੀਂ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network