ਰੁਪਿੰਦਰ ਹਾਂਡਾ ਨੇ ਸੋਸ਼ਲ ਮੀਡੀਆ ‘ਤੇ ਕਿਹਾ ‘ਸਦਾ ਲਈ ਅਲਵਿਦਾ’, ਲੋਕਾਂ ਨੇ ਕਿਹਾ ‘ਕਿਉਂ ਦੱਬਦੀ ਕਤੀੜਾਂ ਤੋਂ, ਅਸੀਂ ਹਾਂ ਤੇਰੇ ਨਾਲ’

Reported by: PTC Punjabi Desk | Edited by: Shaminder  |  February 03rd 2023 05:13 PM |  Updated: February 03rd 2023 05:31 PM

ਰੁਪਿੰਦਰ ਹਾਂਡਾ ਨੇ ਸੋਸ਼ਲ ਮੀਡੀਆ ‘ਤੇ ਕਿਹਾ ‘ਸਦਾ ਲਈ ਅਲਵਿਦਾ’, ਲੋਕਾਂ ਨੇ ਕਿਹਾ ‘ਕਿਉਂ ਦੱਬਦੀ ਕਤੀੜਾਂ ਤੋਂ, ਅਸੀਂ ਹਾਂ ਤੇਰੇ ਨਾਲ’

ਰੁਪਿੰਦਰ ਹਾਂਡਾ (Rupinder Handa) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਅਜਿਹੀ ਤਸਵੀਰ ਸਾਂਝੀ ਕੀਤੀ । ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਸ ਤੋਂ ਲੋਕ ਪੁੱਛਣ ਲੱਗ ਪਏ ਕਿ ਅਜਿਹਾ ਕੀ ਹੋ ਗਿਆ ਹੈ । ਇਸ ਦੇ ਨਾਲ ਹੀ ਪ੍ਰਸ਼ੰਸਕ ਤਰ੍ਹਾਂ ਤਰ੍ਹਾਂ ਦੇ ਸਵਾਲ ਵੀ ਪੁੱਛਣ ਲੱਗ ਪਏ ਨੇ ਆਖਿਰ ਗਾਇਕਾ ਨੇ ਆਜਿਹਾ ਕਿਉਂ ਕਿਹਾ ।ਇੱਕ ਪ੍ਰਸ਼ੰਸਕ ਨੇ ਪੁੱਛਿਆ ‘ਕੀ ਹੋ ਗਿਆ ਰੁਪਿੰਦਰ ਮੈਮ ਜੀ’ ।

Rupinder Handa image Source :Youtube

ਹੋਰ ਪੜ੍ਹੋ :  ਆਪਣੇ ਬੇਟੇ ਗੋਲਾ ਦੀ ਇਸ ਆਦਤ ਤੋਂ ਪਰੇਸ਼ਾਨ ਹੈ ਭਾਰਤੀ ਸਿੰਘ, ਕਿਹਾ ‘ਕਦੇ ਕਹਿ ਵੀ ਦਿਆ ਕਰ…’

ਜਦੋਂ ਕਿ ਇੱਕ ਹੋਰ ਨੇ ਲਿਖਿਆ ਕਿ ‘ਸ਼ੁਰੂ ਤੋਂ ਹੀ ਹੁੰਦਾ ਆਇਆ ਦੋਗਲਿਆਂ ਦੀ ਦੁਨੀਆ ਇੱਥੇ, ਉੇਹੀ ਸਰਵਾਈਵ ਕਰ ਸਕਦੇ ਜੋ ਸਿਰਫ਼ ਕਿਸੇ ਚੀਜ਼ ਦਾ ਫਾਇਦਾ ਚੁੱਕ ਕੇ ਅੱਗੇ ਵੱਧਦੇ ਆ, ਸੱਚ ‘ਤੇ ਜ਼ਿੰਦਗੀ ਦੀ ਸਚਾਈ ਬੋਲਣ ਵਾਲਿਆਂ ਦੇ ਮੂੰਹ ਬੰਦ ਕੀਤੇ ਜਾਂਦੇ ਨੇ’।

Rupinder Handa ,,, image source : Instagram

ਹੋਰ ਪੜ੍ਹੋ : ਰਾਖੀ ਸਾਵੰਤ ਦਾ ਬਿਆਨ ਆਇਆ ਸਾਹਮਣੇ, ਕਿਹਾ ‘ਆਦਿਲ ਦੇ ਨਾਲ ਮੇਰਾ ਰਿਸ਼ਤਾ ਹੈ ਬਰਕਰਾਰ, ਮੈਂ ਸਿਰਫ਼ ਆਦਿਲ ਦੇ ਅਫੇਅਰ ਤੋਂ ਪਰੇਸ਼ਾਨ’

ਇਸ ਤੋਂ ਇਲਾਵਾ ਇੱਕ ਹੋਰ ਨੇ ਲਿਖਿਆ ਕਿ ‘ਸੋਸ਼ਲ ਮੀਡੀਆ ‘ਤੇ ਸਭ ਕੁਝ ਨਕਰਾਤਮਕਤਾ ਬਾਰੇ ਹੈ, ਕਦੇ ਵੀ ਪਿੱਛੇ ਨਾ ਮੁੜੋ’। ਇੱਕ ਹੋਰ ਪ੍ਰਸ਼ੰਸਕ ਨੇ ਕਿਹਾ ‘ਸਭ ਖੈਰੀਅਤ ਆ ਭੈਣੇ’।

Rupinder Handa Share pic image Source : Instagram

ਰੁਪਿੰਦਰ ਹਾਂਡਾ ਦਾ ਸ਼੍ਰੀ ਬਰਾੜ ਦੇ ਨਾਲ ਰਿਲੀਜ਼ ਹੋਇਆ ਹੈ ਗੀਤ

ਰੁਪਿੰਦਰ ਹਾਂਡਾ (Rupinder Handa) ਦਾ ਪਿਛਲੇ ਦਿਨੀਂ ‘ਬੇੜੀਆਂ’ ਗੀਤ ਰਿਲੀਜ਼ ਹੋਇਆ ਸੀ । ਇਸ ਗੀਤ ‘ਚ ਉਨ੍ਹਾਂ ਦੇ ਨਾਲ ਸ਼੍ਰੀ ਬਰਾੜ (Shree Brar)ਨਜ਼ਰ ਆਏ ਸਨ ।

ਇਸ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਬੀਤੇ ਦਿਨ ਸ਼੍ਰੀ ਬਰਾੜ ਬੀਤੇ ਦਿਨ ਲਾਈਵ ਵੀ ਹੋਏ ਸਨ । ਇਸ ਦੌਰਾਨ ਉਨ੍ਹਾਂ ਨੇ ਆਪਣੀਆਂ ਨਿੱਜੀ ਗੱਲਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਸਨ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ ਅਤੇ ਉਹ ਬਹੁਤ ਜ਼ਿਆਦਾ ਪ੍ਰੇਸ਼ਾਨ ਚੱਲ ਰਹੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network