ਐਕਟਰੈੱਸ ਰੁਪਿੰਦਰ ਰੂਪੀ ਨੇ ਆਪਣੇ ਬੇਟੇ ਸੁਰਖ਼ਾਬ ਦੇ ਜਨਮਦਿਨ ‘ਤੇ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਵਿਸ਼, ਪਰਮਾਤਮਾ ਅੱਗੇ ਚੜ੍ਹਦੀ ਕਲਾ ਲਈ ਕੀਤੀ ਅਰਦਾਸ

written by Lajwinder kaur | March 14, 2021

ਪੰਜਾਬੀ ਫ਼ਿਲਮੀ ਜਗਤ ਦੀ ਦਿੱਗਜ ਐਕਟਰੈੱਸ ਰੁਪਿੰਦਰ ਰੂਪੀ ਜੋ ਕਿ ਸੋਸ਼ਲ ਮੀਡੀਆ ਉੱਤੇ ਅਕਸਰ ਹੀ ਆਪਣੇ ਪਰਿਵਾਰ ਦੇ ਨਾਲ ਬਿਤਾਏ ਖੁਸ਼ਨੁਮਾ ਪਲਾਂ ਨੂੰ ਸਾਂਝਾ ਕਰਦੇ ਰਹਿੰਦੇ ਨੇ। ਜੀ ਹਾਂ ਉਨ੍ਹਾਂ ਨੇ ਆਪਣੇ ਬੇਟੇ ਸੁਰਖ਼ਾਬ ਦੇ ਜਨਮਦਿਨ ‘ਤੇ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ ।

inside image of rupinder rupi with family post image source- instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਦੇ ਛੋਟੇ ਬੇਟੇ ਗੁਰਬਾਜ਼ ਦੇ ਨਾਲ ਮਸਤੀ ਕਰਦੀ ਨਜ਼ਰ ਆਈ ਸ਼ਹਿਨਾਜ਼ ਗਿੱਲ, ਸ਼ੋਸ਼ਲ ਮੀਡੀਆ ਉੱਤੇ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

inside image of rupinder rupi's post commnets image source- instagram

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ- “ਪੁੱਤਰ ਮਿਠੜੇ ਮੇਵੇ ਰੱਬ ਸਭ ਨੂੰ ਦੇਵੇ “ ਅੱਜ ਸਾਡੇ ਪਿਆਰੇ ਪੁੱਤ ਸੁਰਖ਼ਾਬ ਦਾ ਜਨਮ- ਦਿਨ ... ਪੁੱਤ ਚੜਦੀ ਕਲਾ ‘ਚ ਰਹੋ’ । ਇਸ ਤਸਵੀਰ ‘ਚ ਰੁਪਿੰਦਰ ਰੂਪੀ ਤੇ ਭੁਪਿੰਦਰ ਬਰਨਾਲਾ ਆਪਣੇ ਬੇਟੇ ਦੇ ਨਾਲ ਖੇਤ ‘ਚ ਖੜੇ ਹੋਏ ਦਿਖਾਈ ਦੇ ਰਹੇ ਨੇ। ਇਸ ਪੋਸਟ ਉੱਤੇ ਪੰਜਾਬੀ ਐਕਟਰ ਕਰਮਜੀਤ ਅਨੋਮਲ ਨੇ ਵੀ ਕਮੈਂਟ ਕਰਕੇ ਸੁਰਖ਼ਾਬ ਨੂੰ ਬਰਥੇਡਅ ਵਿਸ਼ ਕੀਤਾ ਹੈ।

inside image of rupinder rupi with son and husband image source- instagram

ਉਧਰ ਐਕਟਰ ਭੁਪਿੰਦਰ ਬਰਨਾਲਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਆਪਣੇ ਬੇਟੇ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਦੱਸ ਦਈਏ ਰੁਪਿੰਦਰ ਰੂਪੀ ਤੇ ਭੁਪਿੰਦਰ ਬਰਨਾਲਾ ਦੋਵੇਂ ਹੀ ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਕਲਾਕਾਰ ਨੇ। ਦੋਵਾਂ ਨੇ ਕਈ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਭੁਪਿੰਦਰ ਬਰਨਾਲਾ ਵਧੀਆ ਐਕਟਰ ਤਾਂ ਹੈ ਹੀ ਨੇ, ਪਰ ਉਹ ਪੰਜਾਬ ਦੇ ਨਾਮਵਰ ਡਾਇਰੈਕਟਰ ‘ਚੋਂ ਵੀ ਇੱਕ ਨੇ ।

 

 

View this post on Instagram

 

A post shared by Bhupinder Barnala (@barnalabhupinder)

0 Comments
0

You may also like