ਇੱਕੋ ਫਰੇਮ ‘ਚ ਨਜ਼ਰ ਆਈਆਂ ਪੰਜਾਬੀ ਫ਼ਿਲਮੀ ਜਗਤ ਦੀ ਦਿੱਗਜ ਅਦਾਕਾਰਾਂ, ਰੁਪਿੰਦਰ ਰੂਪੀ ਨੇ ਸਾਂਝੀ ਕੀਤੀ ਇਹ ਖ਼ਾਸ ਤਸਵੀਰ

written by Lajwinder kaur | August 13, 2021

ਪੰਜਾਬੀ ਸਿਨੇਮਾ ਜੋ ਕਿ ਦਿਨੋਂ ਦਿਨ ਤਰੱਕੀ ਕਰ ਰਿਹਾ ਹੈ। ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਫ਼ਿਲਮੀ ਜਗਤ ਖੂਬ ਮੱਲਾਂ ਮਾਰਦੇ ਹੋਏ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਵੱਡੀ ਗਿਣਤੀਆਂ ‘ਚ ਪੰਜਾਬੀ ਫ਼ਿਲਮਾਂ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀਆਂ ਨੇ। ਕੋਰੋਨਾ ਕਾਲ ਨੇ ਭਾਵੇਂ ਮਨੋਰੰਜਨ ਜਗਤ ਦੀ ਰਫ਼ਤਾਰ ਕੁਝ ਰੋਕੀ ਸੀ, ਪਰ ਪੰਜਾਬੀ ਕਲਾਕਾਰ ਆਪਣੀ ਫ਼ਿਲਮਾਂ ਉੱਤੇ ਦਿਨ ਰਾਤ ਕੰਮ ਕਰ ਰਹੇ ਨੇ। ਡੇਢ ਸਾਲ ਤੋਂ ਬਾਅਦ ਰੌਣਕਾਂ ਮੁੜ ਤੋਂ ਸਿਨੇਮਾ ਘਰਾਂ ‘ਚ ਪਰਤ ਆਈਆਂ ਨੇ। ਇੱਕ-ਇੱਕ ਕਰਕੇ ਨਵੀਆਂ ਫ਼ਿਲਮਾਂ ਦੀ ਰਿਲੀਜ਼ ਡੇਟ ਸਾਹਮਣੇ ਆ ਰਹੀ ਹੈ ਤੇ ਫ਼ਿਲਮਾਂ ਰਿਲੀਜ਼ ਵੀ ਹੋ ਰਹੀਆਂ ਨੇ। ਪੰਜਾਬੀ ਕਲਾਕਾਰਾਂ ਵੀ ਕਾਫੀ ਉਤਸੁਕ ਨੇ। ਅਜਿਹੇ ‘ਚ ਰੁਪਿੰਦਰ ਰੂਪੀ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਬਹੁਤ ਹੀ ਖ਼ਾਸ ਤਸਵੀਰ ਪੋਸਟ ਕੀਤੀ ਹੈ।

actress rupinder rupi image source-instagram

ਹੋਰ ਪੜ੍ਹੋ : ਗਾਇਕ ਦਿਲਜੀਤ ਦੋਸਾਂਝ ਨੇ ਮਿਊਜ਼ਿਕ ਡਾਇਰੈਕਟਰ ਇੰਟੈਂਸ ਦੀ ਲਗਾਈ ਕਲਾਸ, ਕਿਹਾ- ਬਣਾ ਦੇ ਵੇ ਬਣਾ ਦੇ ਭੰਗੜੇ ਵਾਲਾ ਗਾਣਾ

ਹੋਰ ਪੜ੍ਹੋ : ਸਾਵਨ ਰੂਪੋਵਾਲੀ ਨੇ ਪੰਜਾਬੀ ਗੀਤ ਉੱਤੇ ਬਣਾਈ ਆਪਣੀ ਪਿਆਰੀ ਜਿਹੀ ਵੀਡੀਓ, ਆਪਣੀ ਅਦਾਵਾਂ ਦੇ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

inside image of rupinder rupi image source-instagram

ਇਸ ਤਸਵੀਰ ‘ਚ ਰੁਪਿੰਦਰ ਰੂਪੀ ਆਪਣੀ ਸਾਥੀ ਕਲਾਕਾਰਾਂ ਦੇ ਨਾਲ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਨਾਲ ਗੁਰਪ੍ਰੀਤ ਕੌਰ ਭੰਗੂ ਤੇ ਸੀਮਾ ਕੌਸ਼ਲ ਫੋਟੋ ‘ਚ ਨਜ਼ਰ ਆ ਰਹੀਆਂ ਨੇ। ਇਹ ਤਸਵੀਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਜੀ ਹਾਂ ਬਹੁਤ ਹੀ ਘੱਟ ਮੌਕੇ ਹੁੰਦੇ ਨੇ, ਜਦੋਂ ਐਵੇਂ ਦਿੱਗਜ ਕਲਾਕਾਰ ਇਕੱਠੇ ਇੱਕ ਫਰੇਮ ‘ਚ ਨਜ਼ਰ ਆਉਣ।

ਜੇ ਗੱਲ ਕਰੀਏ ਰੁਪਿੰਦਰ ਰੂਪੀ, ਗੁਰਪ੍ਰੀਤ ਕੌਰ ਭੰਗੂ ਤੇ ਸੀਮਾ ਕੌਸ਼ਲ ਦੇ ਵਰਕ ਫਰੰਟ ਦੀ ਤਾਂ ਤਿੰਨੋਂ ਹੀ ਪੰਜਾਬੀ ਸਿਨੇਮਾ ਜਗਤ ਦੀ ਦਿੱਗਜ ਅਦਾਕਾਰਾਂ ਨੇ। ਜਿਨ੍ਹਾਂ ਨੇ ਕਈ ਸੁਪਰ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਇਨ੍ਹਾਂ ਦਿੱਗਜ ਹੀਰੋਇਨਾਂ ਬਿਨ੍ਹਾਂ ਹਰ ਫ਼ਿਲਮ ਅਧੂਰੀ ਮੰਨੀ ਜਾਂਦੀ ਹੈ।

 

0 Comments
0

You may also like