Russia Ukraine War: ਯੂਕਰੇਨੀ ਫੌਜਾਂ ਨਾਲ ਲੜਦੇ ਹੋਏ ਰੂਸੀ ਮਿਜ਼ਾਈਲ ਹਮਲੇ 'ਚ ਮਹਿਲਾ ਬ੍ਰਾਜ਼ੀਲੀਅਨ ਮਾਡਲ ਦੀ ਹੋਈ ਮੌਤ

Written by  Pushp Raj   |  July 06th 2022 04:34 PM  |  Updated: July 06th 2022 04:49 PM

Russia Ukraine War: ਯੂਕਰੇਨੀ ਫੌਜਾਂ ਨਾਲ ਲੜਦੇ ਹੋਏ ਰੂਸੀ ਮਿਜ਼ਾਈਲ ਹਮਲੇ 'ਚ ਮਹਿਲਾ ਬ੍ਰਾਜ਼ੀਲੀਅਨ ਮਾਡਲ ਦੀ ਹੋਈ ਮੌਤ

Brazilian female model killed in Russia Ukraine War: ਬ੍ਰਾਜ਼ੀਲ ਦੀ ਮਾਡਲ ਤੋਂ ਈਲਾਈਟ ਸਨਾਈਪਰ ਬਣੀ ਮਹਿਲਾ ਮਾਡਲ ਦੀ ਰੂਸੀ ਮਿਜ਼ਾਈਲ ਹਮਲੇ ਵਿੱਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। 39 ਸਾਲਾ ਥਲਿਤਾ ਡੂ ਵੈਲੇ 30 ਜੂਨ ਨੂੰ ਉੱਤਰ-ਪੂਰਬੀ ਯੂਕਰੇਨ ਦੇ ਖਾਰਕਿਵ ਸ਼ਹਿਰ 'ਤੇ ਰੂਸੀ ਮਿਜ਼ਾਈਲ ਹਮਲੇ ਵਿੱਚ ਮਾਰੀ ਗਈ ਸੀ। ਇਸ ਗੱਲ ਦੀ ਪੁਸ਼ਟੀ ਉਸ ਦੇ ਭਰਾ ਨੇ ਕੀਤੀ ਹੈ।

Image Source: Instagram

ਇਸ ਰੂਸੀ ਮਿਜ਼ਾਈਲ ਹਮਲੇ ਵਿੱਚ ਬ੍ਰਾਜ਼ੀਲ ਦੇ 40 ਸਾਲਾ ਸਾਬਕਾ ਫੌਜੀ ਡਗਲਸ ਬੁਰੀਗੋ ਦੀ ਵੀ ਮੌਤ ਹੋ ਗਈ ਹੈ। ਜੋ ਡੂ ਵੈਲੇ ਨੂੰ ਲੱਭਣ ਲਈ ਬੰਕਰ ਵਿੱਚ ਵਾਪਸ ਗਿਆ ਸੀ। ਜਾਣਕਾਰੀ ਮੁਤਾਬਕ ਇਸ ਹਮਲੇ ਦੇ ਦੌਰਾਨ ਡਗਲਸ ਬੁਰੀਗੋ, ਡੂ ਵੈਲੇ ਨੂੰ ਲੱਭਣ ਲਈ ਬੰਕਰ ਵਿੱਚ ਵਾਪਸ ਗਏ ਸੀ।

ਮਾਰੇ ਗਏ ਇਨ੍ਹਾਂ ਦੋਹਾਂ ਲੋਕਾਂ ਨੇ ਕੁਝ ਹਫਤੇ ਪਹਿਲਾਂ ਹੀ ਯੂਕਰੇਨ ਫੌਜ ਵਿੱਚ ਸ਼ਮੂਲੀਅਤ ਕੀਤੀ ਸੀ। ਯੂਕਰੇਨੀ ਫੌਜ ਦੇ ਹੋਰ ਸਿਪਾਹੀਆਂ ਨੇ ਦੱਸਿਆ ਕਿ ਡੂ ਵੈਲੇ ਪਹਿਲੇ ਮਿਜ਼ਾਈਲ ਹਮਲੇ ਤੋਂ ਬਾਅਦ ਪਿੱਛੇ ਰਹਿ ਜਾਣ ਵਾਲੀ ਇਕਲੌਤੀ ਫੌਜੀ ਮੈਂਬਰ ਸੀ।

ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਡੂ ਵੈਲੇ ਨੂੰ ਪਿਛਲੇ ਸੰਘਰਸ਼ਾਂ ਦਾ ਵੀ ਤਜ਼ਰਬਾ ਸੀ। ਉਹ ਇਰਾਕ ਵਿੱਚ ਇਸਲਾਮਿਕ ਸਟੇਟ ਵਿਰੁੱਧ ਲੜਾਈ ਦੇ ਵਿੱਚ ਵੀ ਸ਼ਾਮਲ ਸੀ। ਜਿਸ ਦਾ ਉਸ ਨੇ ਆਪਣੇ ਯੂਟਿਊਬ ਚੈਨਲ 'ਤੇ ਦਸਤਾਵੇਜ਼ੀਕਰਨ ਕੀਤਾ ਸੀ।ਉਸ ਨੇ ਇਰਾਕ ਦੇ ਸੁਤੰਤਰ ਕੁਰਦਿਸਤਾਨ ਖੇਤਰ ਦੇ ਹਥਿਆਰਬੰਦ ਫੌਜੀ ਬਲਾਂ, ਪੇਸ਼ਮੇਰਗਾਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਨਾਈਪਰ ਸਿਖਲਾਈ ਹਾਸਲ ਕੀਤੀ ਸੀ।

Image Source: Instagram

ਉਸ ਵੇਲੇ ਇੱਕ ਲੇਖਕ ਆਪਣੇ ਨਵੇਕਲੇ ਤਜ਼ਰਬੇ ਨੂੰ ਇੱਕ ਕਿਤਾਬ ਵਿੱਚ ਬਦਲਣ ਲਈ ਬ੍ਰਾਜ਼ੀਲੀਅਨ ਸਿਪਾਹੀ ਨਾਲ ਕੰਮ ਕਰ ਰਿਹਾ ਸੀ। ਡੂ ਵੈਲੇ ਇੱਕ ਲਾਅ ਵਿਦਿਆਰਥੀ ਵੀ ਸੀ, ਜਿਸ ਨੇ ਐਨਜੀਓਜ਼ ਨਾਲ ਜਾਨਵਰਾਂ ਦੇ ਬਚਾਅ ਵਿੱਚ ਹਿੱਸਾ ਲਿਆ ਸੀ ਅਤੇ ਉਸ ਨੇ ਇੱਕ ਮਾਡਲ ਅਤੇ ਅਭਿਨੇਤਰੀ ਵਜੋਂ ਕੰਮ ਕੀਤਾ ਸੀ।

ਉਸ ਦੇ ਭਰਾ ਥੀਓ ਰੋਡਰੀਗੋ ਵੀਏਰਾ ਨੇ ਉਸ ਨੂੰ ਜੀਵਨ ਬਚਾਉਣ ਅਤੇ ਮਾਨਵਤਾਵਾਦੀ ਮਿਸ਼ਨਾਂ ਵਿੱਚ ਹਿੱਸਾ ਲੈਣ ਲਈ ਇੱਕ ਨਾਇਕ ਦੱਸਿਆ ਹੈ। ਉਸ ਨੇ ਦੱਸਿਆ ਕਿ ਡੂ ਵੈਲੇ ਸਿਰਫ ਤਿੰਨ ਹਫ਼ਤਿਆਂ ਲਈ ਯੂਕਰੇਨ ਵਿੱਚ ਸੀ, ਅਤੇ ਇੱਕ ਬਚਾਅ ਕਰਨ ਵਾਲੇ ਦੇ ਨਾਲ-ਨਾਲ ਇੱਕ ਸ਼ਾਰਪ ਸ਼ੂਟਰ ਵਜੋਂ ਯੂਕਰੇਨੀ ਫੌਜ ਵਿੱਚ ਸ਼ਾਮਲ ਹੋਈ ਸੀ। ਕਥਿਤ ਤੌਰ 'ਤੇ ਉਹ ਯੂਕਰੇਨੀ ਫੌਜਾਂ ਨੂੰ ਰੂਸੀ ਫੌਜਾਂ ਤੋਂ ਬਚਾਅ ਕਰਦੇ ਹੋਏ ਅੱਗੇ ਵਧਾਉਣ ਲਈ ਕਵਰ ਕਰਨ ਵਾਲੇ ਫੌਜ਼ੀਆਂ ਵਿੱਚ ਸ਼ਾਮਲ ਸੀ।

Image Source: Instagram

ਹੋਰ ਪੜ੍ਹੋ: ਆਖਿਰ ਕਿਉਂ ਆਪਣੀ ਪਹਿਲੀ ਪਤਨੀ ਤੋਂ ਵੱਖ ਹੋਏ ਭਗਵੰਤ ਮਾਨ, ਜਾਨਣ ਲਈ ਪੜ੍ਹੋ ਪੂਰੀ ਖਬਰ

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਹੋਏ ਇੱਕ ਬੰਬ ਧਮਾਕੇ ਵਿੱਚ ਬਚਣ ਤੋਂ ਬਾਅਦ, ਡੂ ਵੈਲੇ ਨੇ ਆਪਣੇ ਪਰਿਵਾਰ ਨੂੰ ਦੱਸਿਆ ਸੀ ਕਿ ਰੂਸੀ ਡਰੋਨ ਰਾਹੀਂ ਮੋਬਾਈਲ ਫੋਨ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰ ਰਹੇ ਹਨ ਅਤੇ ਉਹ ਉਨ੍ਹਾਂ ਨੂੰ ਇਹ ਦੱਸਣ ਲਈ ਸੰਖੇਪ ਵਿੱਚ ਕਾਲ ਕਰ ਸਕਦੀ ਹੈ ਕਿ ਉਹ ਠੀਕ ਹੈ। ਆਖ਼ਰੀ ਵਾਰ ਜਦੋਂ ਉਨ੍ਹਾਂ ਨੇ ਗੱਲ ਕੀਤੀ ਸੀ ਤਾਂ ਉਸ ਦੇ ਮਾਰੇ ਜਾਣ ਤੋਂ ਕੁਝ ਦਿਨ ਪਹਿਲਾਂ, ਡੂ ਵੈਲੇ ਖਾਰਕੀਵ ਸ਼ਹਿਰ ਚਲੀ ਗਈ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network