ਲੰਮੀ ਬਰੇਕ ਤੋਂ ਬਾਅਦ ਗਾਇਕ ਕੁਲਬੀਰ ਸਿੰਘ ਦਾ ਨਵਾਂ ਗਾਣਾ ਰਿਲੀਜ਼, ਗਾਣੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

Written by  Rupinder Kaler   |  August 07th 2019 10:51 AM  |  Updated: August 07th 2019 10:51 AM

ਲੰਮੀ ਬਰੇਕ ਤੋਂ ਬਾਅਦ ਗਾਇਕ ਕੁਲਬੀਰ ਸਿੰਘ ਦਾ ਨਵਾਂ ਗਾਣਾ ਰਿਲੀਜ਼, ਗਾਣੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚੋਂ ਲਈ ਲੰਮੀ ਬਰੇਕ ਤੋਂ ਬਾਅਦ ਗਾਇਕ ਕੁਲਬੀਰ ਸਿੰਘ ਦਾ ਨਵਾਂ ਗਾਣਾ ਰਿਲੀਜ਼ ਹੋਇਆ ਹੈ । 'ਸਾਜਨਾ' ਟਾਈਟਲ ਹੇਠ ਰਿਲੀਜ਼ ਕੀਤੇ ਗਏ ਇਸ ਗਾਣੇ ਨੂੰ ਪੰਜਾਬੀ ਗਾਣੇ ਸੁਣਨ ਵਾਲਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਇਸ ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਕੰਪੋਜਿੰਗ ਤੇ ਬੋਲ ਖੁਦ ਕੁਲਬੀਰ ਸਿੰਘ ਨੇ ਲ਼ਿਖੇ ਹਨ, ਜਦੋਂ ਕਿ ਗਾਣੇ ਦਾ ਮਿਊਜ਼ਿਕ ਸੰਨੀ ਸਿੰਘ ਨੇ ਤਿਆਰ ਕੀਤਾ ਹੈ ।

ਗਾਣੇ ਵਿੱਚ ਗਾਨੀਵ ਕੌਰ ਤੇ ਜਤਿਨ ਭੁੱਲਰ ਨੂੰ ਫੀਚਰ ਕੀਤਾ ਗਿਆ ਹੈ । ਗੀਤ ਦੀ ਵੀਡੀਓ ਰਾਜੇਸ਼ ਕਪੂਰ ਦੇ ਨਿਰਦੇਸ਼ਨ ਹੇਠ ਤਿਆਰ ਕੀਤੀ ਗਈ ਹੈ । ਕੁਲਬੀਰ ਸਿੰਘ ਦਾ ਇਹ ਗਾਣਾ ਰੋਮਾਂਟਿਕ ਸੈਡ ਸੌਂਗ ਹੈ । ਇਸ ਗਾਣੇ ਦੇ ਰਿਲੀਜ਼ ਹੁੰਦੇ ਹੀ ਯੂ-ਟਿਊਬ 'ਤੇ ਇਸ ਗਾਣੇ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ ।

ਤੁਹਾਨੂੰ ਦੱਸ ਦਿੰਦੇ ਹਾਂ ਕੁਲਬੀਰ ਸਿੰਘ ਨੇ ਕਈ ਸਾਲਾਂ ਬਾਅਦ ਕੋਈ ਨਵਾਂ ਗਾਣਾ ਰਿਲੀਜ਼ ਕੀਤਾ ਹੈ । ਇਸ ਤੋਂ ਪਹਿਲਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤਾ ਹਨ । ਉਹਨਾਂ ਦਾ ਗਾਣਾ 'ਭਾਬੀ ਦੀਵਾ ਜਗਾ' ਤੇ 'ਜਾ ਜਾ ਵੇ ਤੈਨੂੰ ਦਿਲ ਦਿੱਤਾ' ਹਿੱਟ ਸੌਂਗ ਰਹੇ ਹਨ । ਇਹਨਾਂ ਗਾਣਿਆਂ ਵਾਂਗ ਕੁਲਬੀਰ ਦੇ ਨਵਾਂ ਗਾਣੇ ਨੂੰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network