‘ਸਾਥ ਨਿਭਾਨਾ ਸਾਥੀਆ’ ਫੇਮ ਅਦਾਕਾਰਾ ਦੂਜੀ ਵਾਰ ਬਣੀ ਮਾਂ, ਪੁੱਤਰ ਨੂੰ ਦਿੱਤਾ ਜਨਮ
Rucha Hasabnis Welcomes Second Child: ਲਓ ਜੀ ਮਨੋਰੰਜਨ ਜਗਤ ਤੋਂ ਇੱਕ ਹੋਰ ਗੁੱਡ ਨਿਊਜ਼ ਆ ਗਈ ਹੈ। ਬੀਤੇ ਦਿਨੀਂ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਧੀ ਨੂੰ ਜਨਮ ਦਿੱਤਾ ਸੀ। ਹੁਣ ਇੱਕ ਹੋਰ ਗੁੱਡ ਨਿਊਜ਼ ਟੀਵੀ ਜਗਤ ਤੋਂ ਆਈ ਹੈ। ਜਿਵੇਂ ਕਿ ਸਭ ਜਾਣਦੇ ਸੀ ਕਿ ‘ਸਾਥ ਨਿਭਾਨਾ ਸਾਥੀਆ’ ਫੇਮ ਰੁਚਾ ਹਸਬਨਿਸ ਦੂਜੀ ਵਾਰ ਪ੍ਰੈਗਨੈਂਟ ਸੀ। ਅੱਜ ਉਨ੍ਹਾਂ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਪਾ ਕੇ ਇਹ ਗੁੱਡ ਨਿਊਜ਼ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ।
ਹੋਰ ਪੜ੍ਹੋ : ਭੈਣ ਸਬਾ ਦੀ ਵਿਦਾਈ 'ਤੇ ਫੁੱਟ-ਫੁੱਟ ਰੋਏ ਭਰਾ ਸ਼ੋਏਬ ਇਬਰਾਹਿਮ ਤੇ ਭਾਬੀ ਦੀਪਿਕਾ ਕੱਕੜ, ਦੇਖੋ ਤਸਵੀਰਾਂ
image source: instagram
ਦੱਸ ਦਈਏ ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਦੂਜੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਆਪਣੀ ਬੇਟੀ ਰੂਹੀ ਦੀ ਇੱਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਸੀ, ਜਿਸ ‘ਚ ਉਹ ਕੈਨਵਸ ‘ਤੇ ਪੇਂਟ ਕਰਦੀ ਨਜ਼ਰ ਆ ਰਹੀ ਸੀ, ਜਿਸ ‘ਤੇ ‘ਬਿੱਗ ਸਿਸਟਰ’ ਲਿਖਿਆ ਹੋਇਆ ਸੀ। ਰੁਚਾ ਹਸਬਨਿਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਮੈਟਰਨਿਟੀ ਸ਼ੂਟ ਦੀਆਂ ਕੁਝ ਖੂਬਸੂਰਤ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ।
image source: instagram
ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਹਸਪਤਾਲ ਤੋਂ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਬੱਚੇ ਦੇ ਪੈਰ ਨਜ਼ਰ ਆ ਰਹੇ ਹਨ ਤੇ ਨਾਲ ਹੀ ਇੱਕ ਬੋਰਡ ਨਜ਼ਰ ਆ ਰਿਹਾ ਹੈ ਜਿਸ ਉੱਤੇ ਲਿਖਿਆ ਹੈ ‘You Are Magic’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਰੁਚਾ ਨੂੰ ਵਧਾਈਆਂ ਦੇ ਰਹੇ ਹਨ।
image source: instagram
ਦੱਸ ਦੇਈਏ ਕਿ ਰੁਚਾ ਹਸਬਨਿਸ ਨੇ 26 ਜਨਵਰੀ 2015 ਨੂੰ ਆਪਣੇ ਲੰਬੇ ਸਮੇਂ ਰਹੇ ਬੁਆਏਫ੍ਰੈਂਡ ਰਾਹੁਲ ਨਾਲ ਵਿਆਹ ਕਰਵਾ ਲਿਆ ਸੀ। ਕੁਝ ਸਾਲਾਂ ਤੱਕ ਵਿਆਹੁਤਾ ਜੀਵਨ ਦਾ ਆਨੰਦ ਲੈਣ ਤੋਂ ਬਾਅਦ, ਜੋੜੇ ਨੇ 10 ਦਸੰਬਰ 2019 ਨੂੰ ਆਪਣੇ ਪਹਿਲੇ ਬੱਚਾ ਦਾ ਸਵਾਗਤ ਕੀਤਾ ਸੀ, ਰੁਚਾ ਨੇ ਧੀ ਨੂੰ ਜਨਮ ਦਿੱਤਾ ਸੀ। ਹੁਣ ਇਹ ਜੋੜਾ ਦੂਜੀ ਵਾਰ ਮਾਪੇ ਬਣੇ ਹਨ।
View this post on Instagram