
Sachin Ahuja, Jyotica Tangri new song 'Ok Goodbye': ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਕੰਪੋਜ਼ਰ ਤੇ ਪ੍ਰੋਡਿਊਸਰ ਸਚਿਨ ਅਹੂਜਾ ਆਪਣੇ ਚੰਗੇ ਸੰਗੀਤ ਤੇ ਨਵੇਂ ਗੀਤ ਲਾਂਚ ਕਰਨ ਲਈ ਜਾਣੇ ਜਾਂਦੇ ਹਨ।

ਸੁਰਾਂ ਦੇ ਬਾਦਸ਼ਾਹ ਸਚਿਨ ਅਹੂਜਾ ਪੰਜਾਬੀ ਇੰਡਸਟਰੀ ਵਿੱਚ ਇਕ ਬਹੁਤ ਵੱਡਾ ਨਾਂਅ ਹੈ। ਹਾਲ ਹੀ ਵਿੱਚ ਨਵੇਂ ਸਾਲ ਦੀ ਸ਼ੁਰੂਆਤ 'ਤੇ ਸਚਿਨ ਅਹੂਜਾ ਆਪਣੇ ਫੈਨਜ਼ ਨੂੰ ਇੱਕ ਨਵਾਂ ਤੋਹਫਾ ਦੇਣ ਜਾ ਰਹੇ ਹਨ। ਜੀ ਹਾਂ ਜਲਦ ਹੀ ਸਚਿਨ ਆਪਣੇ ਇੱਕ ਹੋਰ ਗੀਤ 'ਓਕੇ ਗੁੱਡਬਾਏ' ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ।
ਸਚਿਨ ਨੇ ਬੀਤੇ ਦਿਨੀਂ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕੀਤੀ ਸੀ। ਇਸ ਪੋਸਟ 'ਤੇ ਸਚਿਨ ਨੇ ਲਿਖਿਆ ਸੀ 'Ok Goodbye'। ਜਿਸ ਨੂੰ ਵੇਖ ਕੇ ਫੈਨਜ਼ ਇਹ ਅੰਦਾਜ਼ਾ ਲਗਾ ਰਹੇ ਸਨ ਕਿ ਸ਼ਾਇਦ ਸਚਿਨ ਸੋਸ਼ਲ ਮੀਡੀਆ ਤੋਂ ਅਲਵਿਦਾ ਲੈ ਰਹੇ ਹਨ।

ਹੁਣ ਸਚਿਨ ਅਹੂਜਾ ਨੇ ਇੱਕ ਹੋਰ ਨਵੀਂ ਪੋਸਟ ਸਾਂਝੀ ਕਰਕੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਹ ਸੋਸ਼ਲ ਮੀਡੀਆ ਤੋਂ ਅਲਵਿਦਾ ਨਹੀਂ ਲੈ ਰਹੇ ਸਗੋਂ ਜਲਦ ਹੀ ਇੱਕ ਨਵਾਂ ਗੀਤ ਲੈ ਕੇ ਆ ਰਹੇ ਹਨ। ਇਸ ਗੀਤ ਦਾ ਟਾਈਟਲ 'ਓਕੇ ਗੁੱਡਬਾਏ' ਹੈ।
ਗੀਤ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸਚਿਨ ਨੇ ਦੱਸਿਆ ਕਿ ਇਸ ਗੀਤ ਨੂੰ ਪੰਜਾਬੀ ਗਾਇਕਾ ਜਯੋਤਿਕਾ ਟਾਂਗਰੀ ਨੇ ਗਾਇਆ ਹੈ। ਇਸ ਗੀਤ ਨੂੰ ਸੰਗੀਤ ਖ਼ੁਦ ਸਚਿਨ ਅਹੂਜਾ ਨੇ ਦਿੱਤਾ ਹੈ। ਇਸ ਦੇ ਨਾਲ ਹੀ ਇਸ ਗੀਤ ਦੀ ਵੀਡੀਓ ਨੂੰ ਅੰਕੂਰ ਚੌਧਰੀ ਨੇ ਡਾਇਰੈਕਟ ਕੀਤ ਹੈ। ਇਸ ਗੀਤ ਦੇ ਬੋਲ ਚੇਤਨ ਬੰਧਨ ਵੱਲੋਂ ਲਿਖੇ ਗਏ ਹਨ।

ਹੋਰ ਪੜ੍ਹੋ: ਪਾਇਲਟ ਨੇ ਸ਼ਾਇਰਾਨਾ ਅੰਦਾਜ਼ 'ਚ ਅਨਾਊਸਮੈਂਟ ਕਰ ਜਿੱਤਿਆ ਯਾਤਰੀਆਂ ਦਾ ਦਿਲ, ਵੇਖੋ ਵਾਇਰਲ ਵੀਡੀਓ
ਗੀਤ ਦੀ ਗੱਲ ਕਰੀਏ ਤਾਂ ਇਹ ਇੱਕ ਮਜ਼ੇਦਾਰ ਰੋਮੈਂਟਿਕ ਗੀਤ ਹੋਵੇਗਾ। ਇਸ ਗੀਤ ਨੂੰ ਮਿਊਜ਼ਿਕ ਬੈਂਕ ਤੇ ਬਿਸਮਾਡ ਪ੍ਰੋਡਕਸ਼ਨ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਸਬੰਧੀ ਪੋਸਟ ਸ਼ੇਅਰ ਕਰਦੇ ਹੋਏ ਸੰਗੀਤਕਾਰ ਨੇ ਫੈਨਜ਼ ਨੂੰ ਨਵੇਂ ਸਾਲ 'ਤੇ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ। ਸਚਿਨ ਅਹੂਜਾ ਨੇ ਕਿਹਾ ਕਿ ਇਹ ਬੇਹੱਦ ਖੁਬਸੂਰਤ ਰੋਮਾਂਟਿਕ ਟਰੈਕ ਹੈ ਜੋ ਸਾਰਿਆਂ ਨੂੰ ਪਸੰਦ ਆਏਗਾ।
View this post on Instagram