ਸਚਿਨ ਆਹੂਜਾ ਨੇ ਸਾਂਝੀ ਕੀਤੀ ਇਹ ਅਣਮੁੱਲੀ ਤਸਵੀਰ, ਇੱਕੋ ਫੋਟੋ ਫਰੇਮ ‘ਚ ਨਜ਼ਰ ਆਏ ਦਿੱਗਜ ਗਾਇਕਾ ਆਸ਼ਾ ਭੋਸਲੇ, ਸੁਰ ਸਮਰਾਟ ਚਰਨਜੀਤ ਆਹੂਜਾ ਤੇ ਮਰਹੂਮ ਗਾਇਕ ਸਰਦੂਲ ਸਿਕੰਦਰ

written by Lajwinder kaur | May 18, 2021

ਪੰਜਾਬੀ ਇੰਡਸਟਰੀ ਦੇ ਨਾਮੀ ਸੰਗੀਤਕਾਰ, ਗਾਇਕ ਅਤੇ ਮਿਊਜ਼ਿਕ ਕੰਪੋਜ਼ਰ ਸਚਿਨ ਆਹੂਜਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਬਹੁਤ ਹੀ ਬੇਸ਼ਕੀਮਤੀ ਤਸਵੀਰ ਸਾਂਝੀ ਕੀਤੀ ਹੈ।

punjabi singer and music director sachin ahuja image source- instagram
ਹੋਰ ਪੜ੍ਹੋ : ਪਿਉ-ਪੁੱਤ ਦੇ ਪਿਆਰੇ ਰਿਸ਼ਤੇ ਨੂੰ ਬਿਆਨ ਕਰਦਾ ਅੰਮ੍ਰਿਤ ਮਾਨ ਦਾ ਨਵਾਂ ਗੀਤ ‘Baapu’ ਹੋਇਆ ਰਿਲੀਜ਼, ਹਰ ਕਿਸੇ ਨੂੰ ਆ ਰਿਹਾ ਹੈ ਖੂਬ ਪਸੰਦ,ਦੇਖੋ ਵੀਡੀਓ
image of sachin ahuja posted old pic with caption image source- instagram
ਜੀ ਹਾਂ ਅਜਿਹੀਆਂ ਬਹੁਤ ਹੀ ਘੱਟ ਤਸਵੀਰਾਂ ਹੁੰਦੀਆਂ ਨੇ ਜਿਨ੍ਹਾਂ ‘ਚ ਸੰਗੀਤ ਜਗਤ ਲੈਜੇਂਡ ਸਿੰਗਰ ਇਕੱਠੇ ਨਜ਼ਰ ਆਉਂਦੇ ਨੇ । ਅਜੇ ਸਮੇਂ ਵਾਂਗ ਹਰ ਕਿਸੇ ਕੋਲ ਕੈਮਰਾ ਨਹੀਂ ਹੁੰਦਾ ਸੀ। ਜਿਸ ਕਰਕੇ ਅਜਿਹੇ ਖ਼ਾਸ ਪਲਾਂ ਨੂੰ ਕੈਦ ਨਹੀਂ ਕੀਤਾ ਜਾ ਸਕਦਾ ਸੀ। ਜੋ ਅਜਿਹੀਆਂ ਪੁਰਾਣੀਆਂ ਤਸਵੀਰਾਂ ਕਿਸੇ ਖ਼ਜਾਨੇ ਤੋਂ ਘੱਟ ਨਹੀਂ ਹਨ । ਸਚਿਨ ਆਹੂਜਾ ਵੱਲੋਂ ਪੋਸਟ ਕੀਤੀ ਇਸ ਤਸਵੀਰ ‘ਚ ਸੁਰ ਸਮਰਾਟ ਚਰਨਜੀਤ ਆਹੂਜਾ ਦੇ ਨਾਲ ਹਿੰਦੀ ਜਗਤ ਦੀ ਦਿੱਗਜ ਗਾਇਕਾ ਆਸ਼ਾ ਭੋਸਲੇ ਤੇ ਪੰਜਾਬੀ ਮਿਊਜ਼ਿਕ ਜਗਤ ਦੇ ਮਰਹੂਮ ਗਾਇਕ ਸਰਦੂਲ ਸਿਕੰਦਰ ਨਜ਼ਰ ਆ ਰਹੇ ਨੇ।
image of sachin ahuja with father and friend image source- instagram
ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਸਚਿਨ ਆਹੂਜਾ ਨੇ ਕੈਪਸ਼ਨ ‘ਚ ਲਿਖਿਆ ਹੈ- ‘ਕਿੰਨੀ ਹੀ ਅਣਮੋਲ ਤਸਵੀਰ ਹੈ.. Legends ਇੱਕੋਂ ਫਰੇਮ ‘ਚ ਨਜ਼ਰ ਆ ਰਹੇ ਨੇ...ਮੇਰੇ ਡੈਡੀ ਚਰਨਜੀਤ ਆਹੂਜਾ ਜੀ, ਆਸ਼ਾ ਭੋਸਲੇ ਜੀ, ਸਰਦੂਲ ਸਿਕੰਦਰ ਭਾਜੀ ਤੇ ਮੰਗਲ ਸਿੰਘ ਜੀ ਮੁੰਬਈ ਵਿਚ ਕਈ ਦਹਾਕੇ ਪਹਿਲਾਂ ਰਿਕਾਰਡਿੰਗ ਸੈਸ਼ਨ ਦੌਰਾਨ ❤️ #sachinahuja #throwback #ashabhosle #sardoolsikander #music #recordingstudio’। ਇਹ ਪੋਸਟ ਹਰ ਕਿਸੇ ਦੇ ਦਿਲ ਨੂੰ ਛੂਹ ਰਹੀ ਹੈ। ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।
 
View this post on Instagram
 

A post shared by Sachin Ahuja (@thesachinahuja)

0 Comments
0

You may also like