ਮਸ਼ਹੂਰ ਗਾਇਕ ਗੁਰਵਿੰਦਰ ਬਰਾੜ ਦੇ ਘਰ ਤੋਂ ਆਈ ਦੁਖਦਾਇਕ ਖਬਰ, ਮਾਤਾ ਦਾ ਹੋਇਆ ਦਿਹਾਂਤ

written by Lajwinder kaur | March 16, 2021

ਪੰਜਾਬੀ ਗਾਇਕ ਦੇ ਨਾਮੀ ਗਾਇਕ ਗੁਰਵਿੰਦਰ ਬਰਾੜ ਦੇ ਘਰ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਬੀਤੀ ਰਾਤ ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋ ਗਿਆ ਜਿਸ ਨਾਲ ਪੂਰੇ ਪਰਿਵਾਰ ’ਚ ਸੋਗ ਦੀ ਲਹਿਰ ਦੌੜ ਗਈ। ਦੱਸ ਦਈਏ ਗਾਇਕ ਗੁਰਵਿੰਦਰ ਬਰਾੜ ਬਠਿੰਡਾ ਸ਼ਹਿਰ ਦੇ ਰਹਿਣ ਵਾਲੇ ਹਨ।

Gurvinder Brar with mother image source-instagram

ਹੋਰ ਪੜ੍ਹੋ :  ਪਿਓ-ਧੀ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ, ਜੱਸੀ ਗਿੱਲ ਨੇ ਰੋਜਸ ਗਿੱਲ ਦੇ ਨਾਲ ਸ਼ੇਅਰ ਕੀਤੀ ਇਹ ਪਿਆਰੀ ਜਿਹੀ ਤਸਵੀਰ

image of Gurvinder Brar image source-instagram

ਇਸ ਮੁਸ਼ਕਿਲ ਸਮੇਂ 'ਚ ਪਰਮਾਤਮਾ ਗਾਇਕ ਗੁਰਵਿੰਦਰ ਬਰਾੜ ਨੂੰ ਹੌਸਲਾ ਦੇਵੇ। ਦੱਸ ਦਈਏ ਉਨ੍ਹਾਂ ਦੀ ਪਤਨੀ ਸਰੋਜ ਬਰਾੜ ਦਾ ਵੀ ਦੋ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ । ਹੁਣ ਮਾਤਾ ਦਾ ਇਸ ਦੁਨੀਆ ਤੋਂ ਰੁਖਸਤ ਹੋ ਜਾਣਾ ਗਾਇਕ ਗੁਰਵਿੰਦਰ ਬਰਾੜ ਲਈ ਬਹੁਤ ਵੱਡਾ ਘਾਟਾ ਹੈ। ਕਿਉਂਕਿ ਹਰ ਬੱਚਾ ਭਾਵੇਂ ਜਿੰਨਾ ਮਰਜ਼ੀ ਵੱਡੀ ਸਖਸ਼ੀਅਤ ਬਣ ਜਾਵੇ, ਪਰ ਉਹ ਆਪਣੀ ਮਾਂ ਲਈ ਬੱਚਾ ਹੀ ਰਹਿੰਦਾ ਹੈ। ਹੁਣ ਉਨ੍ਹਾਂ ਦੇ ਪਰਿਵਾਰ ’ਚ ਗੁਰਵਿੰਦਰ ਦੇ ਪਿਤਾ ਅਤੇ 2 ਬੱਚੇ ਰਹਿ ਗਏ ਹਨ।

inside image of Gurvinder Brar with mothr image source-instagram

ਜੇ ਗੱਲ ਕਰੀਏ ਗਾਇਕ ਗੁਰਵਿੰਦਰ ਬਰਾੜ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ। ਉਹ ਦਿੱਲੀ ਕਿਸਾਨੀ ਮੋਰਚੇ ਚ ਵੀ ਸੇਵਾਵਾਂ ਨਿਭਾ ਰਹੇ ਨੇ। ਇਸ ਤੋਂ ਇਲਾਵਾ ਉਹ ਕਿਸਾਨੀ ਗੀਤਾਂ ਦੇ ਨਾਲ ਕਿਸਾਨਾਂ ਦੇ ਹੌਸਲੇ ਬੁਲੰਦ ਕਰ ਰਹੇ ਨੇ। ਇਸ ਤੋਂ ਪਹਿਲਾ ਵੀ ਕਈ ਬਾਕਮਾਲ ਦੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ।

 

You may also like