ਸ਼ੰਕਰਾਚਾਰੀਆ ਸਵਰੂਪਾਨੰਦ ਦਾ 99 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

Written by  Lajwinder kaur   |  September 11th 2022 06:15 PM  |  Updated: September 11th 2022 06:21 PM

ਸ਼ੰਕਰਾਚਾਰੀਆ ਸਵਰੂਪਾਨੰਦ ਦਾ 99 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

Shankaracharya Swami Swaroopanand Saraswati Death: ਦਵਾਰਕਾ ਅਤੇ ਸ਼ਾਰਦਾ ਪੀਠ ਦੇ ਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ ਸਰਸਵਤੀ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਉਹ 99 ਸਾਲ ਦੇ ਸਨ। ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਵਿੱਚ ਆਖਰੀ ਸਾਹ ਲਿਆ। ਸਵਰੂਪਾਨੰਦ ਸਰਸਵਤੀ ਨੂੰ ਹਿੰਦੂਆਂ ਦਾ ਸਭ ਤੋਂ ਮਹਾਨ ਧਾਰਮਿਕ ਆਗੂ ਮੰਨਿਆ ਜਾਂਦਾ ਸੀ।

ਹੋਰ ਪੜ੍ਹੋ : ਧਰਮਿੰਦਰ ਨੇ ਆਪਣੇ ਪਿਤਾ ਤੇ ਪੁੱਤਰ ਨਾਲ ਸਾਂਝੀ ਕੀਤੀ ਇੱਕ ਖੂਬਸੂਰਤ ਯਾਦ, ਕਿਹਾ- ‘ਯਾਦਾਂ 'ਚ ਵੀ ਜਾਨ ਹੁੰਦੀ ਹੈ...’

inside image of sankaracharya swarooopanand sarsswati death image source twitter

ਹਰਿਆਲੀ ਤੀਜ ਵਾਲੇ ਦਿਨ ਜਗਦਗੁਰੂ ਸ਼ੰਕਰਾਚਾਰੀਆ ਦਾ 99ਵਾਂ ਜਨਮ ਦਿਨ ਮਨਾਇਆ ਗਿਆ ਸੀ। ਇਸ ਵਾਰ ਆਸ਼ਰਮ 'ਚ ਜਗਦਗੁਰੂ ਸ਼ੰਕਰਾਚਾਰੀਆ ਦੀ ਜਯੰਤੀ ਮਨਾਈ ਗਈ ਸੀ ਅਤੇ ਕਈ ਵੱਡੇ ਸਿਆਸੀ ਦਿੱਗਜਾਂ ਨੇ ਇਸ 'ਚ ਹਿੱਸਾ ਲਿਆ ਸੀ।

ਹਿੰਦੂਆਂ ਦੇ ਸਭ ਤੋਂ ਮਹਾਨ ਧਾਰਮਿਕ ਆਗੂ ਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ ਦਾ ਜਨਮ ਮੱਧ ਪ੍ਰਦੇਸ਼ ਵਿੱਚ ਹੋਇਆ ਸੀ। ਸਵਾਮੀ ਸਵਰੂਪਾਨੰਦ ਕੋਲ ਬਦਰੀ ਆਸ਼ਰਮ ਅਤੇ ਦਵਾਰਕਾਪੀਠ ਦੀ ਜ਼ਿੰਮੇਵਾਰੀ ਸੀ।

swaroopanand passed away image source twitter

ਮਹੱਤਵਪੂਰਨ ਗੱਲ ਇਹ ਹੈ ਕਿ ਸਵਾਨੀ ਸਵਰੂਪਾਨੰਦ ਦਾ ਜਨਮ ਮੱਧ ਪ੍ਰਦੇਸ਼ ਦੇ ਸਿਓਨੀ ਦੇ ਦਿਘੋਰੀ ਪਿੰਡ ਵਿੱਚ ਇੱਕ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦਾ ਨਾਂ ਪੋਥੀ ਰਾਮ ਉਪਾਧਿਆਏ ਸੀ। ਸਵਰੂਪਾਨੰਦ ਸਰਸਵਤੀ ਨੇ ਮਹਿਜ਼ 9 ਸਾਲ ਦੀ ਉਮਰ ਵਿੱਚ ਘਰ ਛੱਡ ਕੇ ਧਰਮ ਦੀ ਯਾਤਰਾ ਸ਼ੁਰੂ ਕਰ ਦਿੱਤੀ ਸੀ। ਆਪਣੀ ਧਾਰਮਿਕ ਯਾਤਰਾ ਦੌਰਾਨ, ਉਹ ਕਾਸ਼ੀ ਪਹੁੰਚੇ ਅਤੇ ਸਵਾਮੀ ਕਰਪੱਤਰੀ ਮਹਾਰਾਜ ਤੋਂ ਵੇਦਾਂ ਅਤੇ ਗ੍ਰੰਥਾਂ ਦੀ ਸਿੱਖਿਆ ਪ੍ਰਾਪਤ ਕੀਤੀ। ਅੰਗਰੇਜ਼ਾਂ ਦੇ ਸਮੇਂ ਦੌਰਾਨ, 19 ਸਾਲ ਦੀ ਉਮਰ ਵਿੱਚ, ਉਨ੍ਹਾਂ ਨੂੰ ਇੱਕ ਕ੍ਰਾਂਤੀਕਾਰੀ ਰਿਸ਼ੀ ਕਿਹਾ ਜਾਂਦਾ ਸੀ। ਉਸ ਸਮੇਂ ਉਨ੍ਹਾਂ ਨੂੰ ਇਸ ਨਾਮ ਤੋਂ ਜਾਣਿਆ ਜਾਂਦਾ ਸੀ।

image source twitter


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network