ਇਸ ਦਿੱਗਜ ਅਭਿਨੇਤਾ ਦਾ 75 ਸਾਲ ਦੀ ਉਮਰ 'ਚ ਹੋਇਆ ਦਿਹਾਂਤ, ਇੰਡਸਟਰੀ 'ਚ ਛਾਇਆ ਸੋਗ

written by Lajwinder kaur | November 14, 2022 05:32pm

Actor Sunil Shende passes away at 75: ਦੱਸ ਦਈਏ ਮਨੋਰੰਜਨ ਜਗਤ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆ ਹੈ। ਹਿੰਦੀ ਅਤੇ ਮਰਾਠੀ ਫਿਲਮਾਂ ਦੇ ਮਸ਼ਹੂਰ ਅਭਿਨੇਤਾ Sunil Shende ਦਾ ਦਿਹਾਂਤ ਹੋ ਗਿਆ ਹੈ। ਸੋਮਵਾਰ ਨੂੰ ਉਨ੍ਹਾਂ ਨੇ ਮੁੰਬਈ ਸਥਿਤ ਆਪਣੇ ਘਰ 'ਚ ਆਖਰੀ ਸਾਹ ਲਿਆ। ਸੁਨੀਲ ਦੀ ਉਮਰ 75 ਸਾਲ ਸੀ। ਉਹ ਆਪਣੇ ਪਿੱਛੇ ਪਤਨੀ ਜੋਤੀ, ਦੋ ਬੇਟੇ ਓਮਕਾਰ, ਰਿਸ਼ੀਕੇਸ਼, ਨੂੰਹ ਅਤੇ ਪੋਤਾ ਛੱਡ ਗਿਆ ਹੈ। ਸੁਨੀਲ ਸ਼ੇਂਡੇ ਨੇ ਟੀਵੀ ਸੀਰੀਅਲ 'ਸਰਕਸ' 'ਚ ਕੰਮ ਕੀਤਾ ਸੀ। ਸੀਰੀਅਲ 'ਚ ਉਹ ਸ਼ਾਹਰੁਖ ਖ਼ਾਨ ਦੁਆਰਾ ਨਿਭਾਏ ਗਏ ਕਿਰਦਾਰ ਦੇ ਬਾਬੂਜੀ ਬਣੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਦੂਰਦਰਸ਼ਨ ਦੇ ਕਈ ਸੀਰੀਅਲਾਂ 'ਚ ਕੰਮ ਕੀਤਾ।

ਹੋਰ ਪੜ੍ਹੋ : ਜਾਣੋ ਕੀ ਹੈ ਏਅਰਪੋਰਟ 'ਤੇ ਸ਼ਾਹਰੁਖ ਖ਼ਾਨ ਨੂੰ ਰੋਕਣ ਵਾਲੇ ਮਾਮਲੇ ਦਾ ਸੱਚ! ਨਹੀਂ ਵਸੂਲਿਆ ਗਿਆ ਕੋਈ ਜੁਰਮਾਨਾ

sunil shende death image source: twitter

ਸੁਨੀਲ ਸ਼ੈਂਡੇ ਆਪਣੇ ਘਰ ਹੀ ਸੀ ਅਤੇ ਉਨ੍ਹਾਂ ਨੂੰ ਚੱਕਰ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸਰੀਰ ਅੰਦਰ ਖੂਨ ਵਹਿਣ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ। ਉਨ੍ਹਾਂ ਦੀ ਵਿਲੇ ਪਾਰਲੇ ਸਥਿਤ ਰਿਹਾਇਸ਼ 'ਤੇ ਸਵੇਰੇ 1 ਵਜੇ ਦੇ ਕਰੀਬ ਮੌਤ ਹੋ ਗਈ। ਸੋਮਵਾਰ ਦੁਪਹਿਰ ਉਨ੍ਹਾਂ ਦਾ ਸੰਸਕਾਰ ਵੀ ਕਰ ਦਿੱਤਾ ਗਿਆ।

Sunil Shende passes away image source: twitter

ਅਭਿਨੇਤਾ ਰਾਜੇਸ਼ ਤੈਲੰਗ ਨੇ ਸੁਨੀਲ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ, 'ਚੰਗਾ ਕਲਾਕਾਰ ਅਤੇ ਇੱਕ ਚੰਗਾ ਇਨਸਾਨ... ਸ਼੍ਰੀਮਾਨ ਸੁਨੀਲ ਸ਼ੇਂਡੇ ਨਹੀਂ ਰਹੇ। ਮੈਂ ਖੁਸ਼ਕਿਸਮਤ ਸੀ ਕਿ ਮੈਨੂੰ ਉਨ੍ਹਾਂ ਨਾਲ ਸੀਰੀਅਲ ਸ਼ਾਂਤੀ 'ਚ ਕੰਮ ਕਰਨ ਦਾ ਮੌਕਾ ਮਿਲਿਆ। ਮੈਂ ਉਸਦਾ ਪੁੱਤਰ ਬਣ ਗਿਆ ਸੀ। ਬਾਬੂ ਜੀ ਨੂੰ ਸ਼ਰਧਾਂਜਲੀ।

Sunil Shende death news image source: twitter

ਸੁਨੀਲ ਸ਼ੇਂਡੇ ਨੇ ਫ਼ਿਲਮ 'ਗਾਂਧੀ' ਨਾਲ ਇੰਡਸਟਰੀ 'ਚ ਡੈਬਿਊ ਕੀਤਾ ਸੀ। ਇਸ ਵਿੱਚ ਉਹ ਇੱਕ ਡਾਕੂ ਦੀ ਭੂਮਿਕਾ ਵਿੱਚ ਸੀ। ਸੁਨੀਲ ਸ਼ੇਂਡੇ ਨੇ 80 ਅਤੇ 90 ਦੇ ਦਹਾਕੇ ਵਿੱਚ ਕਈ ਫ਼ਿਲਮਾਂ ਵਿੱਚ ਅਹਿਮ ਭੂਮਿਕਾਵਾਂ ਨਿਭਾਈਆਂ। ਉਨ੍ਹਾਂ ਦੀਆਂ ਮੁੱਖ ਫਿਲਮਾਂ 'ਚ 'ਸਰਫਰੋਸ਼', 'ਗੁਨਾਹ', 'ਖਲਨਾਇਕ' ਆਦਿ ਸ਼ਾਮਲ ਹਨ। ਆਪਣੀ ਮਜ਼ਬੂਤ ​​ਸ਼ਖਸੀਅਤ ਦੇ ਕਾਰਨ, ਉਸਨੂੰ ਜ਼ਿਆਦਾਤਰ ਪੁਲਿਸ ਅਤੇ ਸਿਆਸਤਦਾਨਾਂ ਦੀਆਂ ਭੂਮਿਕਾਵਾਂ ਮਿਲਦੀਆਂ ਹਨ। ਉਹ ਪਿਛਲੇ ਕੁਝ ਦਿਨਾਂ ਤੋਂ ਇੰਡਸਟਰੀ ਤੋਂ ਦੂਰ ਸੀ।

You may also like