ਪੰਜਾਬ ਦੇ ਮਲੇਰਕੋਟਲਾ ਦੇ ਰਹਿਣ ਵਾਲੇ ਸਈਅਦ ਜਾਫਰੀ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੀਤਾ ਸੀ ਕੰਮ, ਕਈ ਭਾਸ਼ਾਵਾਂ ਬੋਲਣ ‘ਚ ਮਾਹਿਰ ਸੀ ਅਦਾਕਾਰ

written by Shaminder | November 11, 2021

ਪੰਜਾਬ ਦੇ ਕਈ ਗਾਇਕਾਂ ਦੇ ਗੀਤ ਅੱਜ ਕੱਲ੍ਹ ਬਾਲੀਵੁੱਡ (Bollywood) ਦੀਆਂ ਫ਼ਿਲਮਾਂ ‘ਚ ਵੱਜਦੇ ਸੁਣਾਈ ਦੇ ਜਾਂਦੇ ਹਨ । ਇਨ੍ਹਾਂ ਗਾਇਕਾਂ ਦਾ ਬਾਲੀਵੁੱਡ ‘ਚ ਬੋਲਬਾਲਾ ਹੈ ।ਇਸ ਤੋਂ ਇਲਾਵਾ ਪੰਜਾਬ ਦੇ ਹੋਰ ਵੀ ਕਈ ਕਲਾਕਾਰ ਹਨ, ਜਿਨ੍ਹਾਂ ਨੇ ਬਾਲੀਵੁੱਡ ‘ਚ ਆਪਣੀ ਜਗ੍ਹਾ ਬਣਾਈ ਹੈ । ਜਿਸ ‘ਚ ਦੇਵ ਅਨੰਦ, ਵਿਨੋਦ ਮਹਿਰਾ, ਧਰਮਿੰਦਰ, ਓਮਪੁਰੀ ਸਣੇ ਕਈ ਕਲਾਕਾਰ ਸ਼ਾਮਿਲ ਹਨ । ਉਨ੍ਹਾਂ ਵਿੱਚੋਂ ਹੀ ਇੱਕ ਹਨ ਸਈਅਦ ਜਾਫਰੀ (Saeed Jaffrey) ਜਿਨ੍ਹਾਂ ਦਾ ਜਨਮ ਮਲੇਰਕੋਟਲਾ (Malerkotla) ਦੇ ਇੱਕ ਮੁਸਲਿਮ ਪਰਿਵਾਰ ‘ਚ ਹੋਇਆ ਸੀ ।

Saeed Jaffrey-min image From instagram

ਹੋਰ ਪੜ੍ਹੋ : ਅਫਸਾਨਾ ਖ਼ਾਨ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਹਿਮਾਂਸ਼ੀ ਖੁਰਾਣਾ ਨੇ ਦਿੱਤਾ ਮੂੰਹ ਤੋੜ ਜਵਾਬ, ਕਹੀ ਵੱਡੀ ਗੱਲ

ਸਈਅਦ ਜਾਫਰੀ ਇੱਕ ਅਜਿਹੇ ਕਲਾਕਾਰ ਸਨ ਜਿਨ੍ਹਾਂ ਨੇ ਕਈ ਭਾਸ਼ਾਵਾਂ ਬੋਲਣ ‘ਚ ਮਹਾਰਤ ਹਾਸਲ ਕੀਤੀ ਹੋਈ ਸੀ । ਉਨ੍ਹਾਂ ਨੇ ਦਿੱਲੀ ਸਥਿਤ ਇੱਕ ਕੰਪਨੀ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਫਰਾਟੇਦਾਰ ਅੰਗਰੇਜ਼ੀ ਬੋਲਦੇ ਸਨ ਅਤੇ ਉਨ੍ਹਾਂ ਨੇ ਦੋ ਸੋ ਤੋਂ ਜ਼ਿਆਦਾ ਅੰਗਰੇਜ਼ੀ ਫ਼ਿਲਮਾਂ 'ਚ ਕੰਮ ਕੀਤਾ ।

Saeed Jaffrey.jpg,,-min image From instagram

ਉਹ ਮਿਮਿਕਰੀ ਲਈ ਵੀ ਜਾਣੇ ਜਾਂਦੇ ਸਨ ।ਸਕੂਲ 'ਚ ਪੜ੍ਹਨ ਦੌਰਾਨ ਉਹ ਆਪਣੇ ਟੀਚਰਸ ਦੀ ਮਿਮਿਕਰੀ ਕਰਦੇ ਸਨ ।ਬ੍ਰਿਟੇਨ ਨੇ ਉਨ੍ਹਾਂ ਨੂੰ ਏਸ਼ੀਆਈ ਮੂਲ ਦੇ ਸਭ ਤੋਂ ਵਧੀਆ ਅਭਿਨੇਤਾ ਦੇ ਰੂਪ 'ਚ ਮੰਨਿਆ ਸੀ।ਇਸ ਤੋਂ ਇਲਾਵਾ ਹੋਰ ਵੀ ਕਈ ਸਨਮਾਨਾਂ ਨਾਲ ਸਨਮਾਨਿਤ ਹੋਏ ਸਨ ।

 

View this post on Instagram

 

A post shared by Film History Pics (@filmhistorypics)

ਉਨਹਾਂ ਦੇ ਪਿਤਾ ਦਾ ਨਾਂਅ ਡਾਕਟਰ ਹਾਮਿਦ ਹੂਸੈਨ ਜਾਫ਼ਰੀ ਸੀ ।ਸਕੂਲ ਦੀ ਪੜਾਈ ਤੋਂ ਬਾਅਦ ਉਨ੍ਹਾਂ ਨੇ ਬੀਏ ਦੀ ਪੜਾਈ ਅਲੀਗੜ ਮੁਸਲਿਮ ਯੂਨੀਵਰਸਿਟੀ 'ਚ ਕੀਤੀ ।ਉਨ੍ਹਾਂ ਨੇ ਅਭਿਨੇਤਰੀ ਮਧੁਰ ਜਾਫਰੀ ਨਾਲ ਪਹਿਲਾ ਵਿਆਹ ਕੀਤਾ ਸੀ ਪਰ ਉੱਨੀ ਸੌ ਪੈਹਠ 'ਚ ਉਨ੍ਹਾਂ ਦਾ ਪਤਨੀ ਨਾਲ ਤਲਾਕ ਹੋ ਗਿਆ ਸੀ । ਸਈਅਦ ਜਾਫਰੀ ਰੇਡੀਓ ਡਾਇਰੈਕਟਰ ਵੀ ਰਹੇ ਸਨ । ਉਹ ਆਪਣੀਆਂ ਫ਼ਿਲਮਾਂ 'ਚ ਵੱਖਰੇ ਕਿਰਦਾਰਾਂ ਲਈ ਜਾਣੇ ਜਾਂਦੇ ਸਨ । ਬ੍ਰੇਨ ਹੈਮਰੇਜ ਦੀ ਬਿਮਾਰੀ ਕਾਰਨ ਉਨ੍ਹਾਂ ਦੀ ਮੌਤ 15 ਨਵੰਬਰ 2015  'ਚ ਬ੍ਰਿਟੇਨ 'ਚ ਸਥਿਤ ਉਨ੍ਹਾਂ ਦੇ ਘਰ 'ਚ ਹੋ ਗਈ ਸੀ।

 

You may also like