ਇੱਕੋ ਤਸਵੀਰ 'ਚ ਇੱਕਠੇ ਨਜ਼ਰ ਆਈ ਫਿਲਮ 'ਸਾਲਾਰ' ਤੇ 'ਪ੍ਰੋਜੈਕਟ ਕੇ' ਦੀ ਟੀਮ, ਕੀ ਤੁਸੀਂ ਵੇਖੀ ਇਹ ਪਰਫੈਕਟ ਤਸਵੀਰ?

written by Pushp Raj | June 27, 2022

'Salar' and 'Project K' team appear together: ਪੈਨ ਇੰਡੀਆ ਸਟਾਰ ਤੇ ਸਾਊਥ ਸੁਪਰ ਸਟਾਰ ਪ੍ਰਭਾਸ ਜਲਦ ਹੀ ਫਿਲਮਾਂ 'ਸਲਾਰ' ਅਤੇ 'ਪ੍ਰੋਜੈਕਟ ਕੇ' 'ਚ ਨਜ਼ਰ ਆਉਣਗੇ। ਜਿੱਥੇ ਅਦਾਕਾਰ ਫਿਲਹਾਲ 'ਪ੍ਰੋਜੈਕਟ ਕੇ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ, ਉਥੇ ਹੀ 'ਸਾਲਾਰ' ਦੇ ਨਿਰਮਾਤਾ ਵੀ ਫਿਲਮ ਦੀ ਤਿਆਰੀ 'ਚ ਰੁੱਝੇ ਹੋਏ ਹਨ। 'ਸਾਲਾਰ' ਅਤੇ 'ਪ੍ਰੋਜੈਕਟ ਕੇ' ਦੋਹਾਂ ਦੀ ਟੀਮ ਐਤਵਾਰ ਰਾਤ ਨੂੰ ਇੱਕ ਦੂਜੇ ਨੂੰ ਮਿਲੀ ਅਤੇ ਦੋਹਾਂ ਟੀਮਾਂ ਨੇ ਇਕੱਠੇ ਖੂਬ ਮਸਤੀ ਕੀਤੀ।

Image Source: Twitter

'ਸਲਾਰ' ਅਤੇ 'ਪ੍ਰੋਜੈਕਟ ਕੇ' ਦੋਹਾਂ ਫਿਲਮਾਂ ਦੀਆਂ ਟੀਮਾਂ ਨੂੰ ਪੈਪਰਾਜ਼ੀਸ ਵੱਲੋਂ ਐਤਵਾਰ ਰਾਤ ਨੂੰ ਇੱਕਠੇ ਸਪਾਟ ਕੀਤਾ ਗਿਆ। ਇਸ ਦੌਰਾਨ ਦੋਹਾਂ ਟੀਮਾਂ ਇੱਕਠੇ ਮਸਤੀ ਤੇ ਗੱਲਬਾਤ ਕਰਦਿਆਂ ਨਜ਼ਰ ਆਈਆ। ਇਸ ਦੌਰਾਨ ਰਘਵਿੰਦਰ ਰਾਵ, ਨਾਨੀ ਤੇ ਦੁਲਕਰ ਸਲਮਾਨ ਮੁੱਖ ਮਹਿਮਾਨ ਸਨ। ਉਥੇ ਹੀ ਦੂਜੇ ਪਾਸੇ ਪਿਛਲੇ ਸਮੇਂ ਤੋਂ ਫਿਲਮ 'ਪ੍ਰੋਜੈਕਟ ਕੇ' ਦੀ ਸ਼ੂਟਿੰਗ ਕਰ ਰਹੇ ਅਮਿਤਾਭ ਬੱਚਨ ਤੇ ਪ੍ਰਭਾਸ ਵਿੱਚ ਇਸ ਪਾਰਟੀ ਬੈਸ਼ ਦੇ ਨਾਲ ਨਜ਼ਰ ਆਏ।

'ਸਲਾਰ' ਅਤੇ 'ਪ੍ਰੋਜੈਕਟ ਕੇ' ਦੀਆਂ ਟੀਮਾਂ ਦੀ ਇਸ ਮੀਟਿੰਗ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਉਹ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਸ਼ੇਅਰ ਕਰ ਰਹੇ ਹਨ। ਇਸ ਮੀਟਿੰਗ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ਦੇ ਵਿੱਚ ਦੋਹਾਂ ਟੀਮਾਂ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਜਿਸ ਨੂੰ ਫੈਨਜ਼ ਬੇਹੱਦ ਪਸੰਦ ਕਰ ਰਹੇ ਹਨ।

Image Source: Twitter

ਆਖਿਰ ਕਿਉਂ ਇੱਕਠੀ ਹੋਈ ਫਿਲਮ 'ਸਾਲਾਰ' ਤੇ 'ਪ੍ਰੋਜੈਕਟ ਕੇ' ਦੀ ਟੀਮ
ਦੱਸ ਦੇਈਏ ਕਿ ਵੈਜਯੰਤੀ ਮੂਵੀਜ਼ ਨੇ ਹਾਲ ਹੀ ਵਿੱਚ ਤੇਲਗੂ ਇੰਡਸਟਰੀ ਵਿੱਚ ਆਪਣੇ 50 ਸਾਲ ਪੂਰੇ ਕੀਤੇ ਹਨ। ਇਸ ਖ਼ਾਸ ਮੌਕੇ ਦਾ ਸੈਲੀਬ੍ਰੇਸ਼ਨ ਕਰਨ ਲਈ, ਪ੍ਰੋਡਕਸ਼ਨ ਹਾਊਸ ਵੈਜਯੰਤੀ ਮੂਵੀਜ਼ ਨੇ ਹੈਦਰਾਬਾਦ ਵਿੱਚ ਇੱਕ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ। ਹੈਦਰਾਬਾਦ ਵਿੱਚ ਹੋਏ ਇਸ ਸਮਾਗਮ ਵਿੱਚ ਪ੍ਰਭਾਸ, ਅਮਿਤਾਭ ਬੱਚਨ, ਨਾਨੀ, ਦੁਲਕਰ ਸਲਮਾਨ ਅਤੇ ਕੇਜੀਐਫ ਦੇ ਨਿਰਦੇਸ਼ਕ ਪ੍ਰਸ਼ਾਂਤ ਨੀਲ ਸਣੇ ਕਈ ਮਸ਼ਹੂਰ ਸੈਲਬਸ ਮੌਜੂਦ ਸਨ।

Image Source: Twitter

ਹੋਰ ਪੜ੍ਹੋ: ਆਲਿਆ ਭੱਟ ਦੀ ਪ੍ਰੈਗਨੈਂਸੀ ਖ਼ਬਰ 'ਤੇ ਪਿਤਾ ਮਹੇਸ਼ ਭੱਟ ਨੇ ਇੰਝ ਕੀਤਾ ਰਿਐਕਟ, ਕਿਹਾ 'ਨਾਨਾ ਬਨਣ ਲਈ ਹਾਂ ਤਿਆਰ'

ਇੰਨੇ ਕਰੋੜਾਂ 'ਚ ਬਣੇਗੀ ਫਿਲਮ 'ਪ੍ਰੋਜੈਕਟ ਕੇ'
ਨਿਰਦੇਸ਼ਕ ਨਾਗ ਅਸ਼ਵਿਨ ਦੀ 'ਪ੍ਰੋਜੈਕਟ ਕੇ' ਇੱਕ ਸਾਇੰਸ ਫਿਕਸ਼ਨ ਫਿਲਮ ਹੈ, ਜਿਸ ਦੀ ਸ਼ੂਟਿੰਗ ਤੇਲਗੂ ਅਤੇ ਹਿੰਦੀ ਵਿੱਚ ਇੱਕੋ ਸਮੇਂ ਕੀਤੀ ਜਾ ਰਹੀ ਹੈ। ਇਸ ਫਿਲਮ 'ਚ ਪ੍ਰਭਾਸ, ਅਮਿਤਾਭ ਬੱਚਨ ਅਤੇ ਦੀਪਿਕਾ ਪਾਦੂਕੋਣ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ।ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪ੍ਰਭਾਸ ਦੀ ਇਹ ਆਉਣ ਵਾਲੀ ਫਿਲਮ 500 ਕਰੋੜ ਰੁਪਏ ਦੇ ਵੱਡੇ ਬਜਟ 'ਚ ਬਣ ਰਹੀ ਹੈ।

You may also like