Advertisment

'RRR' ਕਲਾਕਾਰਾਂ ਦੀ ਤਨਖ਼ਾਹ: ਜਾਣੋ ਰਾਮ ਚਰਨ, ਜੂਨੀਅਰ NTR, ਆਲੀਆ ਭੱਟ ਨੂੰ SS ਰਾਜਾਮੌਲੀ ਦੀ ਫ਼ਿਲਮ ਲਈ ਮਿਲੀ ਕਿੰਨੀ ਫੀਸ

author-image
By Pushp Raj
New Update
'RRR' ਕਲਾਕਾਰਾਂ ਦੀ ਤਨਖ਼ਾਹ: ਜਾਣੋ ਰਾਮ ਚਰਨ, ਜੂਨੀਅਰ NTR, ਆਲੀਆ ਭੱਟ ਨੂੰ SS ਰਾਜਾਮੌਲੀ ਦੀ ਫ਼ਿਲਮ ਲਈ ਮਿਲੀ ਕਿੰਨੀ ਫੀਸ
Advertisment
ਐਸਐਸ ਰਾਜਾਮੌਲੀ ਦੀ 'ਆਰਆਰਆਰ' ਰਿਲੀਜ਼ ਹੋ ਚੁੱਕੀ ਹੈ ਅਤੇ ਦਰਸ਼ਕ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ। ਇਸ ਫ਼ਿਲਮ ਵਿੱਚ ਰਾਮ ਚਰਨ, ਜੂਨੀਅਰ ਐਨਟੀਆਰ ਅਤੇ ਆਲੀਆ ਭੱਟ ਤੇ ਅਜੇ ਦੇਵਗਨ ਮੁਖ ਭੂਮਿਕਾਵਾਂ ਵਿੱਚ ਹਨ। ਕੀ ਤੁਸੀਂ ਜਾਣਦੇ ਹੋ ਕੀ ਇਸ ਫਿਲਮ ਦੀ ਸਟਾਰ ਕਾਸਟ ਨੂੰ ਫ਼ਿਲਮ ਵਿੱਚ ਕੰਮ ਕਰਨ ਲਈ ਕਿੰਨੀ ਕੁ ਫੀਸ ਮਿਲੀ ਹੈ। publive-image ਆਰਆਰਆਰ' ਫਿਲਮ ਰਿਵਿਊ ਦੀ ਗੱਲ ਕਰੀਏ ਤਾਂ ਸੈਂਸਰ ਬੋਰਡ ਦੇ ਮੈਂਬਰ ਉਮੈਰ ਸੰਧੂ ਨੇ ਫਿਲਮ ਨੂੰ 5 ਸਟਾਰ ਦਿੱਤੇ ਹਨ ਜਦਕਿ ਫ਼ਿਲਮ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ 4 ਸਟਾਰ ਦਿੱਤੇ ਹਨ। ਅਜ਼ਾਦੀ ਤੋਂ ਪਹਿਲਾਂ ਦੇ ਦੌਰ 'ਤੇ ਆਧਾਰਿਤ ਪੀਰੀਅਡ ਡਰਾਮਾ ਵਿੱਚ ਰਾਮ ਚਰਨ, ਜੂਨੀਅਰ ਐਨਟੀਆਰ ਅਤੇ ਆਲੀਆ ਭੱਟ ਮੁੱਖ ਭੂਮਿਕਾਵਾਂ ਵਿੱਚ ਹਨ ਪਰ ਕੀ ਤੁਸੀਂ ਸੋਚਿਆ ਹੈ ਕਿ ਉਹ ਐਸਐਸ ਰਾਜਾਮੌਲੀ ਦੀ ਫਿਲਮ 'ਆਰਆਰਆਰ' ਲਈ ਕਿੰਨੀ ਤਨਖਾਹ ਲੈ ਰਹੇ ਹਨ।
Advertisment
ਹੋਰ ਪੜ੍ਹੋ : ਫ਼ਿਲਮ ਆਰ.ਆਰ.ਆਰ ਨੂੰ ਵੇਖਣ ਦੇ ਲਈ ਦਰਸ਼ਕਾਂ ‘ਚ ਭਾਰੀ ਉਤਸ਼ਾਹ publive-image ਆਖਿਰ ਕਿੰਨੀ ਫੀਸ ਲਈ 'RRR' ਦੀ ਸਟਾਰ ਕਾਸਟ ਨੇ ਫਿਲਮ ਵਪਾਰ ਵਿਸ਼ਲੇਸ਼ਕ ਮਨੋਬਾਲਾ ਵਿਜੇਬਾਲਨ ਨੇ ਖੁਲਾਸਾ ਕੀਤਾ ਹੈ ਕਿ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਨੂੰ ਕਥਿਤ ਤੌਰ 'ਤੇ 45-45 ਕਰੋੜ ਰੁਪਏ ਦਿੱਤੇ ਜਾ ਰਹੇ ਹਨ, ਜਦੋਂ ਕਿ ਆਲੀਆ ਭੱਟ ਅਤੇ ਅਜੇ ਦੇਵਗਨ ਨੂੰ 9 ਕਰੋੜ ਅਤੇ 25 ਕਰੋੜ ਰੁਪਏ ਦਿੱਤੇ ਗਏ ਹਨ। ਕਿਉਂਕਿ ਦੋਵੇਂ ਫਿਲਮ ਵਿੱਚ ਕੈਮਿਓ ਕਰ ਰਹੇ ਹਨ। publive-image ਮੀਡੀਆ ਰਿਪੋਰਟਸ ਦੇ ਮੁਤਾਬਕ ਫ਼ਿਲਮ, 'ਆਰਆਰਆਰ' 400 ਕਰੋੜ ਰੁਪਏ ਦੇ ਵੱਡੇ ਬਜਟ ਨਾਲ ਬਣਾਈ ਗਈ ਹੈ ਜਦੋਂ ਕਿ ਐਸਐਸ ਰਾਜਾਮੌਲੀ ਦਾ ਮੁਨਾਫ਼ਾ 30 ਪ੍ਰਤੀਸ਼ਤ ਹੈ। ਨਿਰਮਾਤਾ, ਡੀ.ਵੀ.ਵੀ. ਦਾਨਈਆ ਕੋਲ ਬਾਕੀ ਦੇ ਮੁਨਾਫੇ ਦੇ ਅਧਿਕਾਰ ਹਨ। ਰਿਪੋਰਟਾਂ ਦੀ ਮੰਨੀਏ ਤਾਂ ਨਿਰਮਾਤਾ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ 300 ਕਰੋੜ ਰੁਪਏ ਦਾ ਮੁਨਾਫਾ ਕਮਾ ਚੁੱਕੇ ਹਨ। ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਭਾਰਤ ਵਿੱਚ ਕੀਤੀ ਗਈ ਹੈ, ਜਿਸ ਵਿੱਚ ਕੁਝ ਦ੍ਰਿਸ਼ ਯੂਕਰੇਨ ਅਤੇ ਬੁਲਗਾਰੀਆ ਵਿੱਚ ਕੈਪਚਰ ਕੀਤੇ ਗਏ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment