ਸਲੀਮ ਮਾਰਚੈਂਟ ਸਿੱਧੂ ਮੂਸੇਵਾਲਾ ਅਤੇ ਅਫ਼ਸਾਨਾ ਖ਼ਾਨ ਦਾ ਗੀਤ ‘ਜਾਂਦੀ ਵਾਰੀ’ ਨਹੀਂ ਕਰਨਗੇ ਰਿਲੀਜ਼, ਕਿਹਾ ਸਿੱਧੂ ਦੇ ਮਾਪਿਆਂ ਦੇ ਨਾਲ ਗੱਲਬਾਤ ਤੋਂ ਬਾਅਦ….

written by Shaminder | August 29, 2022

ਸਿੱਧੂ ਮੂਸੇਵਾਲਾ (Sidhu Moose Wala ) ਅਤੇ ਅਫ਼ਸਾਨਾ ਖ਼ਾਨ (Afsana khan) ਦਾ ਗੀਤ ‘ਜਾਂਦੀ ਵਾਰੀ’ (Jandi Vaar) ਫ਼ਿਲਹਾਲ ਸਲੀਮ ਮਾਰਚੈਂਟ (Salim Merchant)  ਰਿਲੀਜ਼ ਨਹੀਂ ਕਰਨਗੇ । ਇਸ ਦਾ ਇੱਕ ਵੀਡੀਓ ਸਾਂਝਾ ਕਰਦੇ ਹੋਏ ਸਲੀਮ ਮਾਰਚੈਂਟ ਨੇ ਕਿਹਾ ਹੈ ਕਿ ਉਹ ਇਸ ਬਾਰੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਗੀਤ ਨੂੰ ਰਿਲੀਜ਼ ਕਰਨ ਦਾ ਕੋਈ ਫੈਸਲਾ ਕਰਨਗੇ ।

Saleem Merchant, Afsana And Sidhu Moose wala- image From instagram

ਹੋਰ ਪੜ੍ਹੋ : ਇੱਕ ਸਾਲ ਦਾ ਹੋਇਆ ਕਿਸ਼ਵਰ ਮਾਰਚੈਂਟ ਦਾ ਪੁੱਤਰ ਨਿਰਵੈਰ ਰਾਏ, ਅਦਾਕਾਰਾ ਨੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਵੀਡੀਓ ਜਾਰੀ ਕਰਕੇ ਗੀਤ ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ ਸੀ । ਜਿਸ ਤੋਂ ਬਾਅਦ ਬੰਟੀ ਬੈਂਸ ਨੇ ਇੱਕ ਨੋਟ ਜਾਰੀ ਕਰਦੇ ਹੋਏ ਇਸ ਗੀਤ ਨੂੰ ਰਿਲੀਜ਼ ਨਾ ਕਰਨ ਦੀ ਅਪੀਲ ਕੀਤੀ ਸੀ । ਜਿਸ ਤੋਂ ਬਾਅਦ ਸਲੀਮ ਮਾਰਚੈਂਟ ਨੇ ਇਹ ਫ਼ੈਸਲਾ ਲਿਆ ਹੈ ।

Sidhu-Moosewala-1 Image Source: Instagram

ਹੋਰ ਪੜ੍ਹੋ : ਬਿੰਨੂ ਢਿੱਲੋਂ ਦਾ ਅੱਜ ਹੈ ਜਨਮਦਿਨ, ਜਨਮ ਦਿਨ ‘ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਦਿਲਚਸਪ ਕਿੱਸਾ

ਇਸ ਗੀਤ ਨੂੰ ਬੀਤੇ ਸਾਲ ਰਿਕਾਰਡ ਕੀਤਾ ਗਿਆ ਸੀ । ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਕਈ ਅਜਿਹੇ ਗੀਤ ਹਨ ਜੋ ਅਨਰਿਲੀਜ਼ ਹਨ ਅਤੇ ਇਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇੱਕ-ਇੱਕ ਕਰਕੇ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ ।ਸਿੱਧੂ ਮੂਸੇਵਾਲਾ ਅਤੇ ਅਫਸਾਨਾ ਖ਼ਾਨ ਦਾ ਇਹ ਗੀਤ ਦੋ ਸਤੰਬਰ ਨੂੰ ਰਿਲੀਜ਼ ਹੋਣਾ ਸੀ, ਪਰ ਫਿਲਹਾਲ ਇਸ ਗੀਤ ਦੇ ਰਿਲੀਜ਼ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ ।

Afsana Khan shares video with Sidhu Moose Wala's mother, seeks justice for late singer Image Source: Instagram

ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ‘ਚ ਉਨ੍ਹਾਂ ਨੇ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾ ਲਈ ਸੀ ।

 

View this post on Instagram

 

A post shared by Salim Merchant (@salimmerchant)

You may also like