ਫ਼ਿਲਮ 'ਟਾਈਗਰ-3' 'ਚ ਸਲਮਾਨ ਤੇ ਸ਼ਾਹਰੁਖ ਖ਼ਾਨ ਇੱਕਠੇ ਆਉਣਗੇ ਨਜ਼ਰ, ਜਾਣੋ ਕਦੋਂ ਤੇ ਕਿਥੇ ਹੋਵੇਗੀ ਸ਼ੂਟਿੰਗ

written by Pushp Raj | September 06, 2022

Salman and Shah Rukh Khan in 'Tiger-3': ਬਾਲੀਵੁੱਡ ਦੇ ਦੋ ਸੁਪਰਸਟਾਰ ਖ਼ਾਨ ਜਲਦ ਹੀ ਆਪਣੀ ਨਵੀਂ ਫ਼ਿਲਮ 'ਟਾਈਗਰ-3' ਨਾਲ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ। ਫ਼ਿਲਮ ਕਰਨ ਅਰਜੁਨ ਤੋਂ ਬਾਅਦ ਇਨ੍ਹਾਂ ਦੋ ਸਟਾਰਸ ਦੀ ਜੋੜੀ ਨੂੰ ਵੇਖਣ ਲਈ ਦਰਸ਼ਕ ਬਹੁਤ ਉਤਸ਼ਾਹਿਤ ਹੈ।

Image Source :Instagram

ਸਲਮਾਨ ਖ਼ਾਨ ਅਤੇ ਸ਼ਾਹਰੁਖ ਖ਼ਾਨ ਬਾਲੀਵੁੱਡ ਦੇ ਦੋ ਵੱਡੇ ਸੁਪਰਸਟਾਰ ਹਨ ਅਤੇ ਇਹ ਕਹਿਣ ਦੀ ਲੋੜ ਨਹੀਂ ਹੈ। ਦੋਹਾਂ ਸਿਤਾਰਿਆਂ ਦੀਆਂ ਫਿਲਮਾਂ ਦਾ ਦਰਸ਼ਕਾਂ 'ਚ ਕਿੰਨਾ ਕ੍ਰੇਜ਼ ਹੈ, ਇਹ ਦੱਸਣ ਦੀ ਲੋੜ ਨਹੀਂ ਹੈ,ਪਰ ਦੱਸਣਯੋਗ ਹੈ ਕਿ ਸ਼ਾਹਰੁਖ ਖ਼ਾਨ ਅਤੇ ਸਲਮਾਨ ਖ਼ਾਨ ਫ਼ਿਲਮ 'ਟਾਈਗਰ-3' ਦੇ ਕਲਾਈਮੈਕਸ ਸੀਨ ਲਈ ਸਹਿਮਤ ਹੋ ਗਏ ਹਨ। ਕਿਉਂਕਿ ਇਹ ਸ਼ੂਟ ਦੋਹਾਂ ਕਲਾਕਾਰਾਂ ਦੇ ਸ਼ੈਡਿਊਲ ਡੇਟ ਕਾਰਨ ਅਟਕ ਗਿਆ ਸੀ ।

ਮੀਡੀਆ ਰਿਪੋਰਟਸ ਮੁਤਾਬਕ ਹੁਣ ਇਹ ਖ਼ਬਰ ਆ ਰਹੀ ਹੈ ਦੋਵੇਂ ਅਦਾਕਾਰ ਟਾਈਗਰ 3 ਦਾ ਇਹ ਕਲਾਈਮੈਕਸ ਸੀਨ ਸ਼ੂਟ ਕਰਨ ਲਈ ਤਿਆਰ ਹਨ। ਇਸ ਸੀਨ ਦੀ ਸ਼ੂਟਿੰਗ ਇਸ ਮਹੀਨੇ ਦੇ ਅੰਤ ਤੱਕ ਕੀਤੀ ਜਾਵੇਗੀ। ਇਹ ਸ਼ੂਟ ਮੁੰਬਈ 'ਚ ਹੀ ਹੋਵੇਗਾ।

Image Source :Instagram

ਦੱਸ ਦੇਈਏ ਫ਼ਿਲਮ ਟਾਈਗਰ-3 ਅਗਲੇ ਸਾਲ (2023) ਈਦ ਦੇ ਮੌਕੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਸਲਮਾਨ ਖ਼ਾਨ ਅਤੇ ਸ਼ਾਹਰੁਖ ਖ਼ਾਨ ਦੋਵੇਂ ਹੀ ਆਪੋ ਆਪਣੇ ਪ੍ਰੋਜੈਕਟਾਂ 'ਚ ਰੁੱਝੇ ਹੋਏ ਹਨ। ਇੱਕ ਪਾਸੇ ਜਿੱਥੇ ਸਲਮਾਨ ਫਿਲਮ 'ਕਿਸ ਕਾ ਭਾਈ, ਕਿਸੀ ਕੀ ਜਾਨ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ, ਉਥੇ ਹੀ ਸ਼ਾਹਰੁਖ ਖਾਨ ਫ਼ਿਲਮ 'ਜਵਾਨ' ਦੀ ਸ਼ੂਟਿੰਗ ਲਈ ਚੇਨਈ 'ਚ ਹਨ।

ਫ਼ਿਲਮ ਟਾਈਗਰ -3 ਦੀ ਸ਼ੂਟਿੰਗ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਦੀ ਸ਼ੂਟਿੰਗ ਆਖਰੀ ਪੜਾਅ 'ਤੇ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ਾਹਰੁਖ ਖਾਨ ਦਾ ਸੀਨ ਸੂਟ ਹੋਣ ਤੋਂ ਬਾਅਦ ਫ਼ਿਲਮ ਐਡੀਟਿੰਗ ਲਈ ਜਾਵੇਗੀ। ਫ਼ਿਲਮ ਟਾਈਗਰ 3 ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਸਲਮਾਨ ਖ਼ਾਨ ਤੋਂ ਇਲਾਵਾ ਇਸ ਫ਼ਿਲਮ ਵਿੱਚ ਕੈਟਰੀਨਾ ਕੈਫ, ਸ਼ਾਹਰੁਖ ਖ਼ਾਨ, ਇਮਰਾਨ ਹਾਸ਼ਮੀ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਫ਼ਿਲਮ ਦਾ ਨਿਰਦੇਸ਼ਨ ਮਨੀਸ਼ ਸ਼ਰਮਾ ਕਰ ਰਹੇ ਹਨ।

Image Source :Instagram

ਹੋਰ ਪੜ੍ਹੋ: ਰਸ਼ਮਿਕਾ ਮੰਡਾਨਾ ਤੇ ਅਮਿਤਾਭ ਬੱਚਨ ਸਟਾਰਰ ਫ਼ਿਲਮ 'ਗੁੱਡਬਾਏ' ਦਾ ਟ੍ਰੇਲਰ ਹੋਇਆ ਰਿਲੀਜ਼ , ਵੇਖੋ ਵੀਡੀਓ

ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਾਹਰੁਖ ਖ਼ਾਨ ਫ਼ਿਲਮ ਟਾਈਗਰ-3 ਲਈ ਵੀ ਇਸ ਮਹੀਨੇ ਦੇ ਅੰਤ ਤੱਕ ਸ਼ੂਟਿੰਗ ਕਰਨਗੇ। ਇਸ ਤੋਂ ਇਲਾਵਾ ਸ਼ਾਹਰੁਖ ਰਾਜਕੁਮਾਰ ਹਿਰਾਨੀ ਦੀ ਫ਼ਿਲਮ ਡੰਕੀ ਦੀ ਸ਼ੂਟਿੰਗ ਵੀ ਕਰਨਗੇ। ਇਸ ਫ਼ਿਲਮ 'ਚ ਸ਼ਾਹਰੁਖ ਖ਼ਾਨ ਤੇ ਤਾਪਸੀ ਪੰਨੂ ਪਹਿਲੀ ਵਾਰ ਇੱਕਠੇ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।

You may also like