ਸਲਮਾਨ ਖਾਨ ਨੇ ਐਕਸੈਪਟ ਕੀਤਾ #GreenindiaChallenge, ਫੈਨਜ਼ ਨੂੰ ਕੀਤੀ ਖ਼ਾਸ ਅਪੀਲ

written by Pushp Raj | June 23, 2022

ਬਾਲੀਵੁੱਡ ਦੇ 'ਦਬੰਗ' ਯਾਨੀ ਕਿ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕਭੀ ਈਦ ਕਭੀ ਦੀਵਾਲੀ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਸਲਮਾਨ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਕਰਕੇ ਚਰਚਾ ਵਿੱਚ ਰਹਿੰਦੇ ਹਨ। ਮੁੜ ਇੱਕ ਵਾਰ ਫਿਰ ਸਲਮਾਨ ਖਾਨ ਸੁਰਖੀਆਂ 'ਚ ਆ ਗਏ ਹਨ ਜਦੋਂ ਉਹ #GreenindiaChallenge ਪੂਰਾ ਕਰਦੇ ਨਜ਼ਰ ਆਏ।

Image Source: Twitter

ਬਾਲੀਵੁੱਡ ਦੇ ਭਾਈਜਾਨ ਸੋਸ਼ਲ ਮੀਡੀਆ 'ਤੇ ਬਹੁਤ ਹੀ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਆਪਣੇ ਅਪਕਮਿੰਗ ਪ੍ਰੋਜੈਕਟਸ, ਤਸਵੀਰਾਂ ਤੇ ਵੀਡੀਓ ਆਦਿ ਸ਼ੇਅਰ ਕਰਦੇ ਰਹਿੰਦੇ ਹਨ।
ਹਾਲ ਹੀ ਵਿੱਚ ਸਲਮਾਨ ਖਾਨ ਆਪਣੇ ਟਵਿੱਟਰ ਅਕਾਉਂਟ ਉੱਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਵਿੱਚ ਉਹ ਕੁਝ ਲੋਕਾਂ ਨਾਲ ਰੁਖ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸਲਮਾਨ ਨੇ ਇੱਕ ਖ਼ਾਸ ਟਵੀਟ ਵੀ ਕੀਤਾ ਹੈ।

Image Source: Twitter

ਆਪਣੇ ਇਸ ਟਵੀਟ ਦੇ ਵਿੱਚ ਸਲਮਾਨ ਖਾਨ ਨੇ ਲਿਖਿਆ, " ਮੈਂ #GreenindiaChallenge ਨੂੰ ਸਵੀਕਾਰ ਕੀਤਾ ਹੈ। @MPsantoshtrs garu ਅਤੇ ਮੈਂ ਰਾਮੋਜੀ ਫਿਲਮ ਸਿੱਟੀ (Ramoji Film City)ਵਿਖੇ ਬੂਟੇ ਲਗਾਏ ਹਨ। ਮੈਂ ਆਪਣੇ ਸਾਰੇ ਫੈਨਜ਼ ਨੂੰ ਗਲੋਬਲ ਵਾਰਮਿੰਗ ਨੂੰ ਕੰਟਰੋਲ ਕਰਨ ਲਈ ਇਸ ਚੁਣੌਤੀ ਵਿੱਚ ਹਿੱਸਾ ਲੈਣ ਦੀ ਬੇਨਤੀ ਕਰਦਾ ਹਾਂ…"

ਦੱਸ ਦਈਏ ਕਿ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕਭੀ ਈਦ ਕਭੀ ਦੀਵਾਲੀ ' ਉੱਤੇ ਕੰਮ ਕਰ ਰਹੇ ਹਨ। ਇਸੇ ਦੇ ਸਿਲਸਿਲੇ ਵਿੱਚ ਹੈਦਰਾਬਾਦ ਗਏ ਹੋਏ ਸਨ। ਇਥੇ ਉਨ੍ਹਾਂ ਨੇ ਆਪਣੀ ਫਿਲਮ ਲਈ ਚੁਣੇ ਗਏ ਕਲਾਕਾਰਾਂ ਨਾਲ ਮੁਲਾਕਾਤ ਕੀਤੀ ਅਤੇ ਰਾਮੋਜੀ ਫਿਲਮ ਸਿੱਟੀ ਗਏ। ਜਿਥੇ ਉਨ੍ਹਾਂ ਨੇ ਰੁੱਖ ਲਗਾ ਕੇ ਫੈਨਜ਼ ਨੂੰ ਵਾਤਾਵਰਣ ਸਾਫ ਸੁਥਰਾ ਬਣਾਈ ਰੱਖਣ ਦੀ ਖ਼ਾਸ ਅਪੀਲ ਵੀ ਕੀਤੀ।

Image Source: Twitter

ਹੋਰ ਪੜ੍ਹੋ: ਮਹੇਸ਼ ਭੱਟ ਬਨਾਉਣਗੇ ਡਾ. ਐਸਪੀ ਸਿੰਘ ਓਬਰਾਏ ਦੇ ਜੀਵਨ 'ਤੇ ਫਿਲਮ, ਅਜੇ ਦੇਵਗਨ ਨਿਭਾਉਣਗੇ ਮੁਖ ਕਿਰਦਾਰ

ਸਲਮਾਨ ਖਾਨ ਦੀ ਇਸ ਤਸਵੀਰ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਦੱਸ ਦਈਏ ਕਿ ਸਲਮਾਨ ਖਾਨ ਪਹਿਲਾਂ ਵੀ ਕਈ ਸਮਾਜ ਸੇਵਾ ਦੇ ਕੰਮ ਕਰਦੇ ਹਨ। ਇਸ ਦੇ ਲਈ ਉਨ੍ਹਾਂ ਨੇ ਇੱਕ " Being Human " ਨਾਂਅ ਦੀ ਸੰਸਥਾ ਵੀ ਬਣਾਈ ਹੋਈ ਹੈ। ਇਸ ਤੋਂ ਇਲਾਵਾ ਜਲਦ ਹੀ ਸਲਮਾਨ ਆਪਣੀ ਫਿਲਮ 'ਕਭੀ ਈਦ ਕਭੀ ਦੀਵਾਲੀ' ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ।

You may also like