'ਮੈਂ ਖਿਲਾੜੀ ਤੂੰ ਅਨਾੜੀ' 'ਤੇ ਅਕਸ਼ੇ ਕੁਮਾਰ ਤੇ ਸਲਮਾਨ ਖ਼ਾਨ ਨੇ ਕੀਤਾ ਜ਼ਬਰਦਸਤ ਡਾਂਸ, ਪ੍ਰਸ਼ੰਸਕ ਕਰ ਰਹੇ ਨੇ ਖੂਬ ਤਾਰੀਫ਼

Written by  Lajwinder kaur   |  February 05th 2023 11:39 AM  |  Updated: February 05th 2023 11:39 AM

'ਮੈਂ ਖਿਲਾੜੀ ਤੂੰ ਅਨਾੜੀ' 'ਤੇ ਅਕਸ਼ੇ ਕੁਮਾਰ ਤੇ ਸਲਮਾਨ ਖ਼ਾਨ ਨੇ ਕੀਤਾ ਜ਼ਬਰਦਸਤ ਡਾਂਸ, ਪ੍ਰਸ਼ੰਸਕ ਕਰ ਰਹੇ ਨੇ ਖੂਬ ਤਾਰੀਫ਼

Main Khiladi trending reels: ਬਾਲੀਵੁੱਡ ਦੇ 'ਖਿਲਾੜੀ' ਅਭਿਨੇਤਾ ਅਕਸ਼ੇ ਕੁਮਾਰ ਇਨ੍ਹੀਂ ਦਿਨੀਂ ਆਪਣੀ ਫਿਲਮ ‘ਸੈਲਫੀ’ ਦਾ ਜ਼ੋਰਦਾਰ ਪ੍ਰਮੋਸ਼ਨ ਕਰ ਰਹੇ ਹਨ। ਹਾਲ ਹੀ 'ਚ ਇਸ ਫਿਲਮ ਦਾ ਰੀਮੇਕ ਗੀਤ 'ਮੈਂ ਖਿਲਾੜੀ ਤੂੰ ਅਨਾੜੀ' ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਇਸ ਗੀਤ ਉੱਤੇ ਪ੍ਰਸ਼ੰਸਕ ਖੂਬ ਇੰਸਟਾ ਰੀਲਜ਼ ਬਣਾ ਰਹੇ ਹਨ।  ਉੱਧਰ ਅਕਸ਼ੇ ਕੁਮਾਰ ਵੀ ਬਾਲੀਵੁੱਡ ਕਲਾਕਾਰਾਂ ਦੇ ਨਾਲ ਡਾਂਸ ਵੀਡੀਓ ਬਣਾ ਰਹੇ ਹਨ। ਹੁਣ ਉਨ੍ਹਾਂ ਨੇ ਸਲਮਾਨ ਖ਼ਾਨ ਨਾਲ ਡਾਂਸ ਵੀਡੀਓ ਬਣਾਇਆ ਹੈ ਜੋਕਿ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਕਾਫੀ ਪ੍ਰਤੀਕਿਰਿਆ ਦੇ ਰਹੇ ਹਨ।

Salman Khan And Akshay viral dance video new song image source: Instagram 

ਹੋਰ ਪੜ੍ਹੋ : Warning 2: ਗਿੱਪੀ ਗਰੇਵਾਲ ਤੇ ਜੈਸਮੀਨ ਭਸੀਨ ਨੇ ਸ਼ੁਰੂ ਕੀਤੀ ਫ਼ਿਲਮ ਦੀ ਸ਼ੂਟਿੰਗ, ਜਾਣੋ ਕਦੋਂ ਰਿਲੀਜ਼ ਹੋਵੇਗੀ 'ਵਾਰਨਿੰਗ 2' 

ਸਲਮਾਨ-ਅਕਸ਼ੇ ਨੇ ਡਾਂਸ ਕੀਤਾ

ਅਕਸ਼ੇ ਕੁਮਾਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਸੈਲਫੀ ਦੇ ਗੀਤ 'ਮੈਂ ਖਿਲਾੜੀ' ਦਾ ਪ੍ਰਚਾਰ ਕਰ ਰਹੇ ਹਨ। ਅਜਿਹੇ 'ਚ ਟਾਈਗਰ ਸ਼ਰਾਫ ਤੋਂ ਬਾਅਦ ਹੁਣ ਅਕਸ਼ੇ ਕੁਮਾਰ ਦਾ ਸਲਮਾਨ ਖਾਨ ਨਾਲ ਡਾਂਸ ਦਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਸਭ ਤੋਂ ਪਹਿਲਾਂ ਅਕਸ਼ੇ ਕੁਮਾਰ ਸਲਮਾਨ ਨੂੰ ਟੈਬਲੇਟ 'ਤੇ ਟਾਈਗਰ ਦਾ ਵੀਡੀਓ ਦਿਖਾਉਂਦੇ ਹਨ। ਇਸ ਤੋਂ ਬਾਅਦ ਸਲਮਾਨ-ਅਕਸ਼ੇ ਇਕੱਠੇ ਡਾਂਸ ਕਰਨਾ ਸ਼ੁਰੂ ਕਰ ਦਿੰਦੇ ਹਨ। ਦੋਵਾਂ ਦਾ ਜ਼ਬਰਦਸਤ ਡਾਂਸ ਦੇਖਣ ਨੂੰ ਮਿਲ ਰਿਹਾ ਹੈ। ਵੀਡੀਓ ਦੇ ਨਾਲ ਕੈਪਸ਼ਨ 'ਚ ਅਕਸ਼ੇ ਨੇ ਦੱਸਿਆ ਕਿ ਸਲਮਾਨ ਨੂੰ ਬੀਟ ਫੜਨ 'ਚ ਸ਼ਾਇਦ ਹੀ ਕੁਝ ਸਕਿੰਟ ਲੱਗੇ ਅਤੇ ਲਿਖਿਆ- 'ਫਿਰ ਕੀ ਭਾਈ... ਬਸ।

Salman Khan And Akshay Kumar  news image source: Instagram

ਸੋਸ਼ਲ ਮੀਡੀਆ ਦੀ ਪ੍ਰਤੀਕਿਰਿਆ ਕਿਵੇਂ ਹੈ

ਦੱਸ ਦੇਈਏ ਕਿ ਸਲਮਾਨ ਖ਼ਾਨ ਅਤੇ ਅਕਸ਼ੇ ਕੁਮਾਰ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਟਵਿੱਟਰ 'ਤੇ ਸਲਮਾਨ ਖ਼ਾਨ ਅਤੇ ਅਕਸ਼ੇ ਕੁਮਾਰ ਟਰੈਂਡ ਕਰ ਰਹੇ ਹਨ। ਇਸ ਵੀਡੀਓ 'ਚ ਫੈਨਜ਼ ਦੋਵਾਂ ਦੀ ਐਨਰਜੀ, ਕਮਿਸਟਰੀ ਅਤੇ ਸਵੈਗ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਦੋਵਾਂ ਕਲਾਕਾਰਾਂ ਦੀ ਇਹ ਜੋੜੀ ਦੇਖਕੇ ਯੂਜ਼ਰਸ ਫ਼ਿਲਮ 'ਮੁਝਸੇ ਸ਼ਾਦੀ ਕਰੋਗੀ 2' ਦੀ ਮੰਗ ਕਰ ਰਹੇ ਹਨ। ਦੱਸ ਦੇਈਏ ਕਿ ਸਲਮਾਨ-ਅਕਸ਼ੇ ਦੀ ਜੋੜੀ ਫਿਲਮ 'ਜਾਨੇਮਨ' (2006) ਅਤੇ 'ਮੁਝਸੇ ਸ਼ਾਦੀ ਕਰੋਗੀ' (2004) 'ਚ ਨਜ਼ਰ ਆਈ ਸੀ।

Salman Khan And Akshay viral dance video image source: Instagram

ਅਕਸ਼ੇ ਕੁਮਾਰ ਦੇ ਆਉਣ ਵਾਲੇ ਪ੍ਰੋਜੈਕਟ

ਅਕਸ਼ੇ ਕੁਮਾਰ ਦੇ ਆਉਣ ਵਾਲੇ ਪ੍ਰੋਜੈਕਟਾਂ ਦੀ ਗੱਲ ਕਰੀਏ ਤਾਂ ਉਹ ਮਰਾਠੀ ਫਿਲਮ 'ਵੇਦਤ ਮਰਾਠੇ ਵੀਰ ਦੌਦਲੇ ਸੱਤ' ਦੇ ਨਾਲ-ਨਾਲ ਓ ਮਾਈ ਗੌਡ 2, ਗੋਰਖਾ, ਬੜੇ ਮੀਆਂ ਛੋਟੇ ਮੀਆਂ, ਜੌਲੀ ਐਲਐਲਬੀ 3, ਸੈਲਫੀ ਅਤੇ ਕੈਪਸੂਲ ਗਿੱਲ ਵਰਗੀਆਂ ਬਾਲੀਵੁੱਡ ਫਿਲਮਾਂ ਵਿੱਚ ਨਜ਼ਰ ਆਉਣਗੇ।

ਸਲਮਾਨ ਖ਼ਾਨ ਦੇ ਆਉਣ ਵਾਲੇ ਪ੍ਰੋਜੈਕਟ

ਸਲਮਾਨ ਖਾਨ ਦੀਆਂ ਆਉਣ ਵਾਲੀਆਂ ਫਿਲਮਾਂ ਵਿੱਚ ਕਿੱਕ 2, ਕਿਸੀ ਕਾ ਭਾਈ ਕਿਸੀ ਕੀ ਜਾਨ, ਟਾਈਗਰ-3 ਵਰਗੀਆਂ ਫ਼ਿਲਮਾਂ ਸ਼ਾਮਿਲ ਹਨ। ਇਸ ਦੇ ਨਾਲ ਹੀ ਹਾਲ ਹੀ 'ਚ ਸ਼ਾਹਰੁਖ ਖ਼ਾਨ ਦੀ ਫਿਲਮ 'ਪਠਾਨ' 'ਚ ਸਲਮਾਨ ਖ਼ਾਨ ਦਾ ਕੈਮਿਓ ਨਜ਼ਰ ਆਇਆ ਹੈ।

 

 

View this post on Instagram

 

A post shared by Akshay Kumar (@akshaykumar)


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network