
kabhi eid kabhi diwali movie new news: ਇਨ੍ਹੀਂ ਦਿਨੀਂ ਬਾਲੀਵੁੱਡ ਦੀਆਂ ਕਈ ਫਿਲਮਾਂ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀਆਂ ਹਨ। ਇਸ ਦੇ ਨਾਲ ਹੀ ਕਈ ਫਿਲਮਾਂ ਬਣਾਉਣ ਦਾ ਐਲਾਨ ਵੀ ਕੀਤਾ ਹੈ। ਇਸ ਦੌਰਾਨ Salman Khan ਸ਼ਹਿਨਾਜ਼ ਗਿੱਲ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' ਖਾਸ ਚਰਚਾ 'ਚ ਹੈ। ਇਸ ਫਿਲਮ 'ਚ ਸਲਮਾਨ ਖ਼ਾਨ ਦੇ ਨਾਲ-ਨਾਲ ਉਨ੍ਹਾਂ ਦੇ ਜੀਜਾ ਆਯੂਸ਼ ਸ਼ਰਮਾ ਅਤੇ ਜ਼ਹੀਰ ਇਕਬਾਲ ਵੀ ਸੀ ਪਰ ਹੁਣ ਖਬਰ ਆ ਰਹੀ ਹੈ ਕਿ ਆਯੂਸ਼ ਸ਼ਰਮਾ ਅਤੇ ਜ਼ਹੀਰ ਇਕਬਾਲ ਨੂੰ ਇਸ ਫਿਲਮ ਤੋਂ ਹਟਾ ਦਿੱਤਾ ਗਿਆ ਹੈ। ਇਸ ਦਾ ਕਾਰਨ ਕਿਸੇ ਵੀ ਪ੍ਰੋਜੈਕਟ ਨੂੰ ਲੈ ਕੇ ਉਨ੍ਹਾਂ ਦੇ ਮਤਭੇਦ ਨੂੰ ਦੱਸਿਆ ਜਾ ਰਿਹਾ ਹੈ।
ਹੋਰ ਪੜ੍ਹੋ : ਇੰਗਲਿਸ਼ ਬੋਲਣ ਨੂੰ ਲੈ ਕੇ ਅਫ਼ਸਾਨਾ ਖਾਨ ਤੇ ਸ਼ਮਿਤਾ ਸ਼ੈੱਟੀ ਹੋਈਆਂ ਗੁੱਥਮ-ਗੁੱਥੀ, ਵੀਡੀਓ ਵਾਇਰਲ

ਮੀਡੀਆ ਰਿਪੋਰਟਾਂ ਮੁਤਾਬਕ ਆਯੂਸ਼ ਨੇ ਰਚਨਾਤਮਕ ਮਤਭੇਦਾਂ ਕਾਰਨ ਫਿਲਮ ਛੱਡ ਦਿੱਤੀ ਹੈ। ਮੀਡੀਆ ਸੂਤਰ ਦੇ ਹਵਾਲੇ ਤੋਂ ਪਤਾ ਚੱਲਿਆ ਹੈ, "ਹਾਂ ਕਭੀ ਈਦ ਕਭੀ ਦੀਵਾਲੀ ਦੀ ਟੀਮ ਨੇ ਸ਼ੂਟ ਸ਼ੁਰੂ ਕੀਤਾ ਸੀ ਪਰ ਸਲਮਾਨ ਖ਼ਾਨ ਫਿਲਮਸ ਅਤੇ ਆਯੂਸ਼ ਸ਼ਰਮਾ ਵਿੱਚ ਕੁਝ ਮਤਭੇਦ ਸਨ, ਆਯੂਸ਼ ਨੇ ਰਚਨਾਤਮਕ ਅੰਤਰ ਦੇ ਕਾਰਨ ਪ੍ਰੋਜੈਕਟ ਛੱਡ ਦਿੱਤਾ ਸੀ।"
ਰਿਪੋਰਟ 'ਚ ਅੱਗੇ ਕਿਹਾ ਗਿਆ ਹੈ, 'ਆਯੂਸ਼ ਨੇ ਸ਼ੂਟਿੰਗ ਸ਼ੁਰੂ ਕਰ ਦਿੱਤੀ ਸੀ ਅਤੇ ਇਕ ਦਿਨ ਦੀ ਸ਼ੂਟਿੰਗ ਵੀ ਪੂਰੀ ਕਰ ਲਈ ਸੀ। ਸ਼ੂਟਿੰਗ ਦੌਰਾਨ ਆਯੂਸ਼ ਅਤੇ ਪ੍ਰੋਡਕਸ਼ਨ ਹਾਊਸ ਵਿਚਾਲੇ ਕੁਝ ਮਤਭੇਦ ਦੇਖਣ ਨੂੰ ਮਿਲੇ, ਜਿਸ ਤੋਂ ਬਾਅਦ ਆਯੂਸ਼ ਨੇ ਫਿਲਮ ਛੱਡ ਦਿੱਤੀ।

ਆਯੂਸ਼ ਸ਼ਰਮਾ ਹੀ ਨਹੀਂ ਬਲਕਿ ਜ਼ਹੀਰ ਇਕਬਾਲ ਵੀ ਸਲਮਾਨ ਖ਼ਾਨ ਦੀ 'ਕਭੀ ਈਦ ਕਭੀ ਦੀਵਾਲੀ' ਤੋਂ ਬਾਹਰ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਆਯੂਸ਼ ਅਤੇ ਜ਼ਹੀਰ ਦੇ ਬਾਹਰ ਹੋਣ ਤੋਂ ਬਾਅਦ ਫਿਲਮ ਲਈ ਨੌਜਵਾਨ ਕਲਾਕਾਰਾਂ ਦੀ ਕਾਸਟ 'ਤੇ ਕੰਮ ਤੇਜ਼ੀ ਨਾਲ ਸ਼ੁਰੂ ਹੋ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਕਭੀ ਈਦ ਕਭੀ ਦੀਵਾਲੀ ਫ਼ਿਲਮ ਸ਼ਹਿਨਾਜ਼ ਗਿੱਲ ਕਰਕੇ ਵੀ ਚਰਚਾ 'ਚ ਬਣੀ ਹੋਈ ਸੀ। ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕ ਵੀ ਇਸ ਫ਼ਿਲਮ ਲਈ ਬਹੁਤ ਜ਼ਿਆਦਾ ਉਤਸ਼ਾਹਿਤ ਹਨ। ਸ਼ਹਿਨਾਜ਼ ਗਿੱਲ ਇਸ ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ।
ਹੋਰ ਪੜ੍ਹੋ : ਕਮਾਈ ਦੇ ਰਿਕਾਰਡ ਤੋੜਦੇ ਹੋਏ ਐਮੀ-ਸਰਗੁਣ-ਨਿਮਰਤ ਦੀ ਫ਼ਿਲਮ ‘ਸੌਂਕਣ ਸੌਂਕਣੇ’ ਨੇ ਦੂਜੇ ਹਫਤੇ ‘ਚ ਕੀਤਾ ਪ੍ਰਵੇਸ਼