ਸਲਮਾਨ ਖ਼ਾਨ ਆਪਣੇ ਪ੍ਰਸ਼ੰਸਕ ਦੇ ਨਾਲ ਹੋਏ ਨਰਾਜ਼, ਸੈਲਫੀ ਲੈਣ ਆਇਆ ਸੀ ਪ੍ਰਸ਼ੰਸਕ

written by Shaminder | November 08, 2021

ਸਲਮਾਨ ਖ਼ਾਨ  (Salman Khan) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਸਲਮਾਨ ਖ਼ਾਨ ਦੇ ਨਾਲ ਉਸ ਦਾ ਇੱਕ ਪ੍ਰਸ਼ੰਸਕ (Salman Khan Fans) ਤਸਵੀਰ ਲੈਣ ਦੀ ਕੋਸ਼ਿਸ਼ ਕਰਦਾ ਦਿਖਾਈ ਦੇ ਰਿਹਾ ਹੈ । ਪ੍ਰਸ਼ੰਸਕ ਜਬਰਦਸਤੀ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ । ਜਿਸ ਤੋਂ ਬਾਅਦ ਅਦਾਕਾਰ ਨੂੰ ਉਸ ‘ਤੇ ਗੁੱਸਾ ਆ ਜਾਂਦਾ ਹੈ । ਜਿਸ ਤੋਂ ਬਾਅਦ ਸਲਮਾਨ ਖ਼ਾਨ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

Salman Khan -min Image From Instagram

ਹੋਰ ਪੜ੍ਹੋ : Bear Grylls ਦੇ ਮਸ਼ਹੂਰ ਸ਼ੋਅ ਵਿੱਚ ਨਜ਼ਰ ਆਉਣਗੇ ਵਿੱਕੀ ਕੌਸ਼ਲ, ਇਸ ਬਿਮਾਰੀ ਦੇ ਬਾਵਜੂਦ ਕੀਤਾ ਸ਼ੋਅ ਵਿੱਚ ਕੰਮ

ਸਲਮਾਨ ਖ਼ਾਨ ਵੀਡੀਓ ‘ਚ ਕਹਿ ਰਹੇ ਹਨ ਕਿ ਉਹ ਤਸਵੀਰ ਲੈ ਰਿਹਾ ਹੈ ਨਾ ?’ਜਿਸ ਤੋਂ ਬਾਅਦ ਉੱਥੇ ਖੜੇ ਫੋਟੋਗ੍ਰਾਫਰਸ ਵੀ ਕਹਿੰਦੇ ਹਨ ਕਿ ਉਹ ਉਸ ਦੀ ਸਲਮਾਨ ਖ਼ਾਨ ਦੇ ਨਾਲ ਉਸ ਦੀ ਤਸਵੀਰ ਲੈ ਰਹੇ ਹਨ । ਇਸ ਲਈ ਉਹ ਆਪਣਾ ਫੋਨ ਪਿੱਛੇ ਹਟਾ ਲਵੇ । ਇਸ ਸਭ ਦੇ ਬਾਵਜੂਦ ਪ੍ਰਸ਼ੰਸਕ ਉਸ ਦੇ ਨਾਲ ਤਸਵੀਰ ਲੈਣਾ ਚਾਹੁੰਦਾ ਹੈ, ਜਿਸ ‘ਤੇ ਸਲਮਾਨ ਖ਼ਾਨ ਕਹਿੰਦੇ ਹਨ ਕਿ ‘ਨੱਚਣਾ ਬੰਦ ਕਰ’ ।

Salman-Khan-

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪ੍ਰਸ਼ੰਸਕ ਵੀ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ । ਇਸ ਵੀਡੀਓ ਨੂੰ ਵਾਇਰਲ ਭਿਆਨੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਤੋਂ ਬਾਅਦ ਲੋਕਾਂ ਦੇ ਵੀ ਪ੍ਰਤੀਕਰਮ ਸਾਹਮਣੇ ਆ ਰਹੇ ਹਨ । ਕੋਈ ਸਲਮਾਨ ਖ਼ਾਨ ਦੀ ਪ੍ਰਸ਼ੰਸਾਂ ਕਰ ਰਿਹਾ ਹੈ ਅਤੇ ਕਿਸੇ ਨੇ ਸਲਮਾਨ ਖ਼ਾਨ ਦੇ ਇਸ ਰਵਈਏ ਦੀ ਨਿਖੇਧੀ ਕੀਤੀ ਹੈ । ਸਲਮਾਨ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਪਣੀ ਫ਼ਿਲਮ ‘ਅੰਤਿਮ’ ਨੂੰ ਲੈ ਕੇ ਚਰਚਾ ‘ਚ ਹਨ । ਇਸ ਤੋਂ ਇਲਾਵਾ ਉਹ ਬਿੱਗ ਬੌਸ ਸ਼ੋਅ ਨੂੰ ਵੀ ਹੋਸਟ ਕਰ ਰਹੇ ਹਨ ।

 

View this post on Instagram

 

A post shared by Viral Bhayani (@viralbhayani)

You may also like